Sun, Mar 8, 2026
Whatsapp

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵੱਡੀ ਕਾਰਵਾਈ, 30 ਦੇ ਕਰੀਬ ਕੱਟੇ ਚਲਾਨ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਕਾਰਾਂ ‘ਤੇ ਕਾਲੀਆਂ ਫਿਲਮਾਂ ਲਗਾਉਣ ਵਾਲਿਆਂ, ਟ੍ਰਿਪਲ ਸਵਾਰੀ ਕਰਨ ਵਾਲਿਆਂ ਅਤੇ ਓਵਰਲੋਡ ਈ-ਰਿਕਸ਼ੇ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਹਨ।

Reported by:  PTC News Desk  Edited by:  Shanker Badra -- September 21st 2025 12:28 PM -- Updated: September 21st 2025 12:58 PM
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵੱਡੀ ਕਾਰਵਾਈ, 30 ਦੇ ਕਰੀਬ ਕੱਟੇ ਚਲਾਨ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਵੱਡੀ ਕਾਰਵਾਈ, 30 ਦੇ ਕਰੀਬ ਕੱਟੇ ਚਲਾਨ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਕਾਰਾਂ ‘ਤੇ ਕਾਲੀਆਂ ਫਿਲਮਾਂ ਲਗਾਉਣ ਵਾਲਿਆਂ, ਟ੍ਰਿਪਲ ਸਵਾਰੀ ਕਰਨ ਵਾਲਿਆਂ ਅਤੇ ਓਵਰਲੋਡ ਈ-ਰਿਕਸ਼ੇ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਹਨ।

ਟਰੈਫਿਕ ਇੰਚਾਰਜ ਤਰਸੇਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਇਸ ਕਾਰਵਾਈ ਦੌਰਾਨ ਲੇਡੀਜ਼ ਪੁਲਿਸ ਨੂੰ ਵੀ ਤੈਨਾਤ ਕੀਤਾ ਗਿਆ ਅਤੇ ਕੁੜੀਆਂ ਦੇ ਵੀ ਚਲਾਨ ਕੱਟੇ ਗਏ ਹਨ। ਇਸ ਮੌਕੇ ਲਗਭਗ 30 ਦੇ ਕਰੀਬ ਚਲਾਨ ਕੀਤੇ ਗਏ।

ਪੁਲਿਸ ਦੇ ਟਰੈਫਿਕ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ,ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਾਰ ਹੋਵੇ,ਮੋਟਰਸਾਈਕਲ ਹੋਵੇ ਜਾਂ ਕੋਈ ਹੋਰ ਵਾਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਮੋਟਰਸਾਈਕਲ 'ਤੇ ਸਫਰ ਕਰਦਿਆਂ ਹੈਲਮਟ ਦੀ ਵਰਤੋਂ ਕਰਨ ਅਤੇ ਕਾਰ ਵਿੱਚ ਸਫਰ ਕਰਦਿਆਂ ਸੀਟ ਬੈਲਟ ਜ਼ਰੂਰ ਲਗਾਉਣ।

ਐਸਐਸਪੀ ਅਖਿਲ ਚੌਧਰੀ ਦੀਆਂ ਹਦਾਇਤਾਂ ‘ਤੇ ਪੁਲਿਸ ਵੱਲੋਂ ਕਾਰਾਂ ਵਿੱਚ ਕਾਲੀਆਂ ਫਿਲਮਾਂ ਲਗਾਉਣ, ਮੂੰਹ ਬੰਨ ਕੇ ਸਫਰ ਕਰਨ, ਮੋਟਰਸਾਈਕਲ ‘ਤੇ ਟ੍ਰਿਪਲ ਸਵਾਰੀ ਕਰਨ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਮੌਕੇ ‘ਤੇ ਹੀ ਚਲਾਨ ਕੱਟੇ ਗਏ। ਈ-ਰਿਕਸ਼ਾ ਚਲਾਉਣ ਵਾਲਿਆਂ ਨੂੰ ਵੀ ਨਹੀਂ ਛੱਡਿਆ ਗਿਆ, ਜੋ ਓਵਰਲੋਡ ਰਿਕਸ਼ੇ ‘ਚ ਸਮਾਨ ਅਤੇ ਸਵਾਰੀਆਂ ਲੈ ਕੇ ਜਾ ਰਹੇ ਸਨ। ਪੁਲਿਸ ਨੇ ਉਹਨਾਂ ਦੇ ਚਲਾਨ ਵੀ ਕੱਟੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਰਿਕਸ਼ੇ ਬੰਦ ਵੀ ਕਰਵਾ ਦਿੱਤੇ ਹਨ।

ਇਸ ਕਾਰਵਾਈ ਦੌਰਾਨ ਲੇਡੀਜ਼ ਪੁਲਿਸ ਵੀ ਤੈਨਾਤ ਰਹੀ, ਜਿਸ ਨੇ ਨਿਯਮ ਤੋੜ ਰਹੀਆਂ ਕੁੜੀਆਂ ਦੇ ਵੀ ਚਲਾਨ ਕੀਤੇ। ਪੁਲਿਸ ਅਧਿਕਾਰੀਆਂ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਜੇ ਕੋਈ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਵੇਗਾ।

--ਬੂਟਾ ਸਿੰਘ ਪੀਟੀਸੀ ਨਿਊਜ਼ ਮੁਕਤਸਰ

- PTC NEWS

Top News view more...

Latest News view more...

PTC NETWORK
PTC NETWORK