Wed, Jun 10, 2026
Whatsapp

Stray Dog Attack : ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਖਾਧਾ, ਖੌਫਨਾਕ ਮੰਜਰ ਦੀ CCTV ਆਈ ਸਾਹਮਣੇ

Stray Dog Attack : ਇਸ ਖੌਫਨਾਕ ਮੰਜਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ ਹੈ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ ਅਤੇ ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਰੋਂਦੀ ਚੀਕ ਰਹੀ ਸੀ।

Reported by:  PTC News Desk  Edited by:  KRISHAN KUMAR SHARMA -- June 10th 2026 09:45 PM -- Updated: June 10th 2026 09:49 PM
Stray Dog Attack : ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਖਾਧਾ, ਖੌਫਨਾਕ ਮੰਜਰ ਦੀ CCTV ਆਈ ਸਾਹਮਣੇ

Stray Dog Attack : ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਖਾਧਾ, ਖੌਫਨਾਕ ਮੰਜਰ ਦੀ CCTV ਆਈ ਸਾਹਮਣੇ

Dog Attack : ਰੋਪੜ ਦੇ ਮੋਰਿੰਡਾ (Morinda) ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੁਪਹਿਰੇ ਲਗਭਗ 3 ਵਜੇ ਦੇ ਕਰੀਬ ਅਵਾਰਾ ਕੁੱਤਿਆਂ ਦਾ ਕਹਿਰ ਵੇਖਣ ਨੂੰ ਮਿਲਿਆ, ਜਦੋਂ ਗਲੀ ਵਿੱਚ ਲੰਘ ਰਹੀ ਇੱਕ ਅੱਠ ਸਾਲਾ ਬੱਚੀ ਨੂੰ ਲਗਭਗ ਅੱਧਾ ਦਰਜਨ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਨੋਚ ਨੋਚ ਕੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (Morinda Dog Attack Video)

ਇਸ ਖੌਫਨਾਕ ਮੰਜਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਗਈ ਹੈ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਅਵਾਰਾ ਕੁੱਤਿਆਂ (Stray Dogs) ਵੱਲੋਂ ਉਸ ਬੱਚੀ ਨੂੰ ਕਿੰਨੀ ਬੇਰਹਿਮੀ ਨਾਲ ਨੋਚਿਆ ਜਾ ਰਿਹਾ ਹੈ ਅਤੇ ਬੱਚੀ ਆਪਣੇ ਬਚਾਓ ਲਈ ਜ਼ੋਰ-ਜ਼ੋਰ ਰੋਂਦੀ ਚੀਕ ਰਹੀ ਸੀ, ਪ੍ਰੰਤੂ ਮੌਕੇ 'ਤੇ ਕਿਸੇ ਨੇ ਵੀ ਉਸ ਨੂੰ ਬਾਹਰ ਆ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।


ਘਰੋਂ ਦੁੱਧ ਲੈਣ ਲਈ ਨਿਕਲੀ ਸੀ ਬੱਚੀ

ਸ਼ਹਿਰ ਦੇ ਵਾਰਡ ਨੰਬਰ ਇੱਕ ਵਿੱਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਹ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ, ਜਦੋਂ ਕਿ ਦੁਪਹਿਰ ਸਮੇਂ ਇਹ ਅੱਠ ਸਾਲਾਂ ਬੱਚੀ ਦੁੱਧ ਲੈਣ ਲਈ ਆਪਣੇ ਘਰੋਂ ਮਾਰਕੀਟ ਜਾ ਰਹੀ ਸੀ ਤਾਂ ਸਿਖਰ ਦੁਪਹਿਰ ਦੀ ਗਰਮੀ ਵਿੱਚ ਜਦੋਂ ਸੜਕਾਂ ਸੁੰਨੀਆਂ ਸੀ ਤਾਂ ਇਸ ਬੱਚੀ ਉੱਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਨੋਚ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੱਚੀ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁਢਲੀ ਸਹਾਇਤਾ ਦੇ ਕੇ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਜਿੱਥੇ ਕਿ ਉਸ ਬੱਚੀ ਨੇ ਇਹਨਾਂ ਅਵਾਰਾ ਕੁੱਤਿਆਂ ਦਾ ਹਮਲਾ ਨਾ ਸਹਿੰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK