Pellet Gun Row : ਪੈਲੇਟ ਗੰਨ 'ਤੇ ਲੱਗੇਗੀ ਪਾਬੰਦੀ ? ਸੁਪਰੀਮ ਕੋਰਟ ਦਾ ਕੇਂਦਰ ਨੂੰ ਨੋਟਿਸ
Pellet Gun Row : ਸੁਪਰੀਮ ਕੋਰਟ ਨੇ ਸਾਬਕਾ IPS ਅਧਿਕਾਰੀ ਯਸ਼ੋਵਰਧਨ ਆਜ਼ਾਦ ਅਤੇ ਪੈਲੇਟ ਗੰਨ ਨਾਲ ਜ਼ਖ਼ਮੀ ਹੋਏ ਦੋ ਵਿਅਕਤੀਆਂ ਵੱਲੋਂ ਦਾਇਰ ਪਟੀਸ਼ਨਾਂ 'ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਾਂ ਵਿੱਚ ਨਾਗਰਿਕ ਇਕੱਠਾਂ ਅਤੇ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਪੈਲੇਟ ਗੰਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।
ਸੁਪਰੀਮ ਕੋਰਟ ਨੇ ਕੇਂਦਰ ਨੂੰ ਇਹ ਵੀ ਹੁਕਮ ਦਿੱਤਾ ਕਿ 20 ਜੁਲਾਈ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦੌਰਾਨ ਤਾਇਨਾਤ ਰੈਪਿਡ ਐਕਸ਼ਨ ਫੋਰਸ (RAF) ਦੇ ਜਵਾਨਾਂ ਦੇ ਗੋਲਾ-ਬਾਰੂਦ (Ammunition) ਦਾ ਰਿਕਾਰਡ ਸੁਰੱਖਿਅਤ ਰੱਖਿਆ ਜਾਵੇ।
ਪਟੀਸ਼ਨ 'ਚ ਪੈਲੇਟ ਗੰਨ ਨੂੰ 'ਗੈਰ-ਘਾਤਕ' ਹਥਿਆਰ ਦਰਸਾਇਆ
ਪਟੀਸ਼ਨਰਾਂ ਦਾ ਦਲੀਲ ਹੈ ਕਿ ਭਾਵੇਂ ਪੈਲੇਟ ਗਨ ਨੂੰ "ਘੱਟ ਘਾਤਕ" ਜਾਂ "ਗੈਰ-ਘਾਤਕ" ਹਥਿਆਰ ਵਜੋਂ ਦਰਸਾਇਆ ਜਾਂਦਾ ਹੈ, ਪਰ ਭੀੜ 'ਤੇ ਨੇੜੇ ਤੋਂ ਚਲਾਉਣ ਨਾਲ ਇਹ ਜਾਨਲੇਵਾ ਜਾਂ ਗੰਭੀਰ ਸਰੀਰਕ ਸੱਟਾਂ ਦਾ ਕਾਰਨ ਬਣ ਸਕਦੀ ਹੈ, ਖ਼ਾਸ ਕਰਕੇ ਸਰੀਰ ਦੇ ਅਹਿਮ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਨੇ 20 ਜੁਲਾਈ ਦੀ ਗੋਲੀਬਾਰੀ ਦੌਰਾਨ 19 ਸਾਲਾ ਸਾਹਿਲ ਲੋਛਾਬ ਦੀ ਅੱਖ 'ਤੇ ਲੱਗੀ ਸੱਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਹਥਿਆਰ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਰਤਿਆਂ ਬੇਹੱਦ ਖ਼ਤਰਨਾਕ ਸਾਬਤ ਹੁੰਦਾ ਹੈ।
ਇਹ ਵੀ ਪੜ੍ਹੋ... ਭਾਰਤੀ ਕ੍ਰਿਕਟਰ Ajinkya Rahane ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਯੂ.ਐਨ. ਦੀਆਂ ਹਦਾਇਤਾਂ ਦਾ ਦਿੱਤਾ ਗਿਆ ਹਵਾਲਾ
ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ (UN) ਦੀਆਂ Guidelines on Less Lethal Weapons in Law Enforcement ਭੀੜ ਨੂੰ ਖਿੰਡਾਉਣ ਲਈ ਅਜਿਹੇ ਹਥਿਆਰਾਂ ਦੀ ਵਰਤੋਂ ਤੋਂ ਸਾਵਧਾਨ ਕਰਦੀਆਂ ਹਨ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਾਤੂ ਪੈਲੇਟਾਂ ਵਾਲੀਆਂ ਗੰਨਾਂ ਦੀ ਵਰਤੋਂ "ਲੋੜ (Necessity), ਅਨੁਪਾਤਿਕਤਾ (Proportionality) ਅਤੇ ਵਾਜਬਤਾ (Reasonableness)" ਦੇ ਸੰਵਿਧਾਨਕ ਮਾਪਦੰਡਾਂ 'ਤੇ ਖਰੀ ਨਹੀਂ ਉਤਰਦੀ।
ਸੀਜੇਪੀ ਦੇ ਸੰਸਦ ਮਾਰਚ ਦੌਰਾਨ ਪੁਲਿਸ ਵੱਲੋਂ ਵਰਤੀ ਗਈ ਸੀ ਪੈਲੇਟ ਗੰਨ
ਯਸ਼ੋਵਰਧਨ ਆਜ਼ਾਦ ਤੋਂ ਇਲਾਵਾ 25 ਸਾਲਾ ਕਲਾਕਾਰ ਪ੍ਰਸ਼ਾਂਤ ਕੁਮਾਰ ਸਿੰਘ ਅਤੇ 26 ਸਾਲਾ ਸ਼ੇਖ ਇਰਸ਼ਾਦ ਮਨਸੂਰੀ ਵੀ ਇਸ ਮਾਮਲੇ ਵਿੱਚ ਪਟੀਸ਼ਨਰ ਹਨ। ਪ੍ਰਸ਼ਾਂਤ ਸਿੰਘ ਦਾ ਦਾਅਵਾ ਹੈ ਕਿ ਉਹ 20 ਜੁਲਾਈ ਦੇ 'ਸੰਸਦ ਚਲੋ' ਮਾਰਚ ਦੌਰਾਨ ਬਿਨਾਂ ਕਿਸੇ ਉਕਸਾਵੇ ਦੇ RAF ਵੱਲੋਂ ਕੀਤੀ ਗਈ ਕਥਿਤ ਪੈਲੇਟ ਫਾਇਰਿੰਗ ਵਿੱਚ ਜ਼ਖ਼ਮੀ ਹੋਏ। ਜਦਕਿ ਸ਼ੇਖ ਇਰਸ਼ਾਦ ਮਨਸੂਰੀ ਦਾ ਕਹਿਣਾ ਹੈ ਕਿ ਉਹ ਵੀਜ਼ਾ ਸਬੰਧੀ ਕੰਮ ਲਈ ਕਨਾਟ ਪਲੇਸ ਗਿਆ ਹੋਇਆ ਸੀ ਅਤੇ ਉੱਥੇ ਪੈਲੇਟ ਫਾਇਰਿੰਗ ਵਿੱਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ... ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ 22 ਅਤੇ 24 ਕੈਰੇਟ ਸੋਨੇ ਦੀ ਕੀਮਤ
- PTC NEWS