Sun, Dec 14, 2025
Whatsapp

Football Tournament ਦੌਰਾਨ 14 ਸਾਲਾਂ ਬੱਚੇ ਨੂੰ ਗੋਲੀ ਮਾਰਨ ਵਾਲੇ ਕਥਿਤ ਮੁਲਜ਼ਮ ਦਾ ਐਨਕਾਊਂਟਰ

ਡੀ.ਐਸ.ਪੀ ਜੰਡਿਆਲਾ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਮਹਿਤਾ ਪੁਲਿਸ ਵੱਲੋ ਪਿੰਡ ਖੱਬੇ ਰਾਜਪੂਤਾ ਤੋਂ ਬੋਜਾ ਰੋਡ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਦੌਰਾਨੇ ਚੈਕਿੰਗ ਮੋਟਰ ਸਾਈਕਲ ਸਵਾਰ ਉਕਤ ਨੌਜਵਾਨ ਵੱਲੋ ਨਾਕਾਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ।

Reported by:  PTC News Desk  Edited by:  Aarti -- July 27th 2025 01:16 PM
Football Tournament ਦੌਰਾਨ 14 ਸਾਲਾਂ ਬੱਚੇ ਨੂੰ ਗੋਲੀ ਮਾਰਨ ਵਾਲੇ ਕਥਿਤ ਮੁਲਜ਼ਮ ਦਾ ਐਨਕਾਊਂਟਰ

Football Tournament ਦੌਰਾਨ 14 ਸਾਲਾਂ ਬੱਚੇ ਨੂੰ ਗੋਲੀ ਮਾਰਨ ਵਾਲੇ ਕਥਿਤ ਮੁਲਜ਼ਮ ਦਾ ਐਨਕਾਊਂਟਰ

Football Tournament Murder News : ਬੀਤੀ 8 ਮਾਰਚ ਨੂੰ ਪਿੰਡ ਖੱਬੇ ਰਾਜਪੂਤਾਂ ਵਿੱਚ ਚੱਲ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾਂ ਦੇ ਗੁਰਸੇਵਕ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਥਿਤ ਮੁਲਜ਼ਮ ਕਰਨ ਸਿੰਘ ਦਾ ਪੁਲਿਸ ਵੱਲੋਂ ਦੇਰ ਰਾਤ ਐਨਕਾਊਂਟਰ ਕਰ ਦਿੱਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ  ਨੇ ਦੱਸਿਆ ਕਿ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆ ਨਾਕਾਬੰਦੀ ਦੌਰਾਨ ਇੱਕ ਮੁਕਾਬਲੇ ਦੌਰਾਨ ਥਾਣਾ ਮਹਿਤਾ ਵਿਖੇ ਦਰਜ ਮੁਕੱਦਮਾ ਵਿੱਚ ਲੋੜੀਦੇ ਖਤਰਨਾਕ ਅਪਰਾਧੀ ਕਰਨ ਸਿੰਘ ਉਰਫ ਲੂਬੜ ਨੂੰ ਇੱਕ 9 ਐੱਮ ਐੱਮ ਪਿਸਤੌਲ, 03 ਜਿੰਦਾ ਰੌਦ ਅਤੇ ਇੱਕ ਸਪਲੈਂਡਰ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਕੀਤੀ ਗਈ ਹੈ।


ਡੀ.ਐਸ.ਪੀ ਜੰਡਿਆਲਾ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਮਹਿਤਾ ਪੁਲਿਸ ਵੱਲੋ ਪਿੰਡ ਖੱਬੇ ਰਾਜਪੂਤਾ ਤੋਂ ਬੋਜਾ ਰੋਡ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਦੌਰਾਨੇ ਚੈਕਿੰਗ ਮੋਟਰ ਸਾਈਕਲ ਸਵਾਰ ਉਕਤ ਨੌਜਵਾਨ ਵੱਲੋ ਨਾਕਾਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਨਾਕੇ ’ਤੇ ਤਾਇਨਾਤ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ। ਜੋ ਪੁਲਿਸ ਪਾਰਟੀ ਵੱਲੋ ਜਵਾਬੀ ਕਾਰਵਾਈ ਦੋਰਾਨ ਕੀਤੇ ਫਾਇਰ ਨਾਲ ਕਥਿਤ ਦੋਸ਼ੀ ਜਖਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਸੱਜੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।

ਉਹਨਾਂ ਦੱਸਿਆ ਕਿ ਉਕਤ ਮੁਲਜ਼ਮ ਥਾਣਾ ਮਹਿਤਾ ਵਿਖੇ ਦਰਜ ਮੁਕੱਦਮਾ ਨੰ. 17 ਮਿਤੀ 08.03.2025 ਜੁਰਮ 103(1),3(5) BNS, 25 ਆਰਮਜ ਐਕਟ ਵਿੱਚ ਲੋੜੀਦਾ ਸੀ। ਜੋ ਮਿਤੀ 08.03.2025 ਨੂੰ ਪਿੰਡ ਖੱਬੇ ਰਾਜਪੂਤਾ ਗਰਾਂਊਡ ਵਿੱਚ ਫੁੱਟਬਾਲ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੋਰਾਨ 02 ਅਣਪਛਾਤੇ ਵਿਅਕਤੀਆਂ ਵੱਲੋ ਉਥੇ ਮੌਜੂਦ ਗੁਰਪ੍ਰੀਤ ਸਿੰਘ ਉਰਫ ਫੋਜੀ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ। ਜੋ ਫਾਇਰਿੰਗ ਦੌਰਾਨ ਇੱਕ ਗੋਲੀ ਉਥੇ ਮੌਜੂਦ 14 ਸਾਲਾਂ ਦੇ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਦੇ ਲੱਕ ਵਿੱਚ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ ਸੀ।

ਉਕਤ ਮਾਮਲੇ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਕਥਿਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਉਕਤ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : Sarpanch and Panch By Election Live Updates : ਪੰਜਾਬ ’ਚ ਸਰਪੰਚਾਂ ਤੇ ਪੰਚਾਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ; ਮੋਗਾ ਦੇ ਪਿੰਡ ਦਾਤਾ ’ਚ ਸਰਬਸੰਮਤੀ ਨਾਲ ਹੋਈ ਸਰਪੰਚ ਦੀ ਚੋਣ

- PTC NEWS

Top News view more...

Latest News view more...

PTC NETWORK
PTC NETWORK