PM Shared Viral Video: ਬੱਚੀ ਦੇ ਟੈਲੇਂਟ ਦੇ ਪੀਐਮ ਮੋਦੀ ਹੋਏ ਫੈਨ, ਵੀਡੀਓ ਸ਼ੇਅਰ ਕਰ ਕਿਹਾ...
PM Shared Viral Video: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕੀ ਇੱਕ ਬੱਚੀ ਬਹੁਤ ਹੀ ਮਿੱਠੀ ਆਵਾਜ਼ 'ਚ ਗੀਤ ਗਾ ਰਹੀ ਹੈ ਅਤੇ ਕੋਈ ਸਾਜ਼ ਵਜਾ ਰਹੀ ਹੈ।
ਇਹ ਬੱਚੀ ਆਪਣੀ ਮੁਸਕਰਾਹਟ ਨਾਲ ਸਭ ਨੂੰ ਮੰਤਰਮੁਗਧ ਕਰ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ- ਇਹ ਵੀਡੀਓ ਤੁਹਾਡੇ ਚਿਹਰੇ 'ਤੇ ਮੁਸਕਰਾਹਟ ਲਿਆਵੇਗਾ। ਕਿੰਨੀ ਅਦਭੁਤ ਪ੍ਰਤਿਭਾ ਅਤੇ ਰਚਨਾਤਮਕਤਾ ਹੈ। ਬਹੁਤ ਸਾਰੀਆਂ ਅਸੀਸਾਂ।
ਇਸ ਵੀਡੀਓ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਉਗੇ। ਬੱਚੀ ਦਾ ਟੈਲੇਂਟ ਦੇਖ ਕੇ ਤੁਸੀਂ ਵੀ ਸ਼ੇਅਰ ਕਰਨ ਤੋਂ ਨਹੀਂ ਰੁਕ ਸਕੋਗੇ। ਇਹ ਬੱਚੀ ਅਜੇ ਬਹੁਤ ਛੋਟੀ ਹੈ। ਇਸ ਉਮਰ 'ਚ ਬੱਚੀ ਦਾ ਟੈਲੇਂਟ ਦੇਖ ਕੇ ਲੋਕ ਪੂਰੀ ਤਰ੍ਹਾਂ ਹੈਰਾਨ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਕਮੈਂਟ ਕਰ ਰਹੇ ਹਨ
ਇਸ ਵੀਡੀਓ ਨੂੰ 2 ਲੱਖ 47 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ 'ਤੇ ਕਈ ਲੋਕਾਂ ਦੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇੱਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਕਿੰਨੀ ਵਧੀਆ ਆਵਾਜ਼ ਹੈ। ਕੁਮੈਂਟ ਕਰਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ- ਬਹੁਤ ਖੂਬਸੂਰਤ ਬੱਚੀ। ਤੁਸੀਂ ਬਾਅਦ ਵਿੱਚ ਇੱਕ ਮਹਾਨ ਸੰਗੀਤਕਾਰ ਬਣੋਗੇ।
This video can bring a smile on everyone’s face. Exceptional talent and creativity. Best wishes to Shalmalee! https://t.co/KvxJPJepQ4 — Narendra Modi (@narendramodi) April 25, 2023
Vande Bharat Train Routes: ਵੰਦੇ ਭਾਰਤ ਟ੍ਰੇਨਾਂ ਦੇ ਰੂਟ ਜਾਣੋ, ਪੰਜਾਬ 'ਚੋ ਇੰਨ੍ਹਾਂ ਥਾਵਾਂ ਤੋਂ ਹੋ ਕੇ ਜਾਂਦੀ ਹੈ
- PTC NEWS