Taran Taran ਦੇ ਬੱਚਿਆਂ ਨੇ ਮਲੇਸ਼ੀਆ ਖੇਡਾਂ 'ਚ ਮਾਰੀਆਂ ਮੱਲਾਂ , ਵਿਦੇਸ਼ੀ ਧਰਤੀ ਤੋਂ ਜਿੱਤੇ 3 ਗੋਲਡ ਮੈਡਲ
Taran Taran News : ਤਰਨ ਤਾਰਨ ਦੇ ਸਰਹੱਦੀ ਪਿੰਡਾਂ ਦੇ ਬੱਚਿਆਂ ਵੱਲੋਂ ਮਲੇਸ਼ੀਆ ਵਿੱਚ ਫ੍ਰੀਪੋਰਟ ਏ ਫੈਮੋਸਾ ਆਊਟਲੈੱਟ ਵਿੱਚ ਹੋਈ ਪਹਿਲੀ ਗੇਵਿਨ ਵਨ ਡਰੀਮ ਪੈਰਾ ਤਾਈਕਵਾਂਡੋ ਕਲਚਰਲ ਐਂਡ ਚੈਂਪੀਅਨਸ਼ਿਪ 2025 ਵਿੱਚ ਹਿੱਸਾ ਲਿਆ ਅਤੇ ਜਿਸ ਵਿੱਚ ਬੰਗਲਾਦੇਸ਼, ਮਲੇਸ਼ੀਆ, ਥਾਈਲੈਂਡ, ਪਾਕਿਸਤਾਨ, ਦੱਖਣੀ ਕੋਰੀਆ, ਸ੍ਰੀਲੰਕਾ, ਪੁਰਤਕਾਲ,ਚੀਨ, ਜਪਾਨ, ਇਟਲੀ ਅਤੇ ਸਿੰਗਾਪੁਰ ਵਰਗੇ ਕਈ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ।
ਐਨੇ ਤਗੜੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਵਿਚਕਾਰ ਸਾਡੇ ਬੱਚਿਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਕੇ ਸਾਡੇ ਇਲਾਕੇ, ਸਾਡੇ ਸਕੂਲ ਅਤੇ ਸਾਡੇ ਦੇਸ਼ ਨੂੰ ਮਾਣਵਾਨ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਪ੍ਰਿਤਪਾਲ ਕੌਰ ਨੇ ਕਿਹਾ ਕਿ ਬੱਚਿਆਂ ਦੀ ਮਿਹਨਤ ਅਤੇ ਚੰਗੇ ਕੋਚਾਂ ਦੀ ਮਿਹਨਤ ਨੂੰ ਸਲਾਮ ਹੈ ਤਾਂ ਜੋ ਉਹਨਾਂ ਨੇ ਬੱਚਿਆਂ ਨੂੰ ਮਿਹਨਤ ਕਰ ਇਥੋਂ ਤੱਕ ਪਹੁੰਚਾਇਆ ਅਤੇ ਤਰਨਤਾਰਨ ਅਤੇ ਉਹਨਾਂ ਦੇ ਮਾਪਿਆਂ ਦਾ ਨਾਮ ਵੱਡੀ ਪੱਧਰ 'ਤੇ ਰੌਸ਼ਨ ਕੀਤਾ ਹੈ।
ਇਸ ਮੌਕੇ ਉਹਨਾਂ ਕਿਹਾ ਹੁਣ ਸਾਡੇ ਬੱਚਿਆਂ ਵੱਲੋਂ ਮਲੇਸ਼ੀਆ ਵਿੱਚ ਵੱਡੀ ਪੱਧਰ 'ਤੇ ਮੱਲਾਂ ਮਾਰੀਆਂ ਗਈਆਂ ਹਨ ਅਤੇ ਹੁਣ ਉਹਨਾਂ ਵੱਲੋਂ ਨਿਊਜ਼ੀਲੈਂਡ ਵਿੱਚ ਹੋਣ ਜਾ ਰਹੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ ਜਾਵੇਗਾ ਅਤੇ ਵੱਡੀ ਪੱਧਰ 'ਤੇ ਉਸ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਜਾਣਗੀਆਂ। ਉਹਨਾਂ ਕਿਹਾ ਕਿ ਬੱਚਿਆਂ ਦੀ ਮਿਹਨਤ ਅਤੇ ਬੱਚਿਆਂ ਵੱਲੋਂ ਕੀਤੇ ਗਏ ਉਪਰਾਲੇ ਹੀ ਇਥੋਂ ਤੱਕ ਲੈ ਕੇ ਆਏ ਹਨ ਅਤੇ ਅੱਗੇ ਵੀ ਬੱਚਿਆਂ ਨੂੰ ਮਿਹਨਤ ਕਰਵਾਈ ਜਾਵੇਗੀ ਤਾਂ ਜੋ ਉਹਨਾਂ ਵੱਲੋਂ ਹੋਰ ਵੱਡੀ ਪੱਧਰ 'ਤੇ ਮੱਲਾਂ ਮਾਰੀਆਂ ਜਾਣ। ਪ੍ਰਿਤਪਾਲ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਦੇਸ਼ ਦਾ ਭਵਿੱਖ ਬਣਨਗੇ ਅਤੇ ਦੇਸ਼ ਦਾ ਨਾਮ ਵੱਡੀ ਪੱਧਰ ਤੇ ਰੌਸ਼ਨ ਕਰਨਗੇ।
- PTC NEWS