Tue, Feb 17, 2026
Whatsapp

Taran Taran News : ਪਿੰਡ ਦਿਆਲਪੁਰਾ ਬੂੜ ਚੰਦ ਦੇ ਨਜ਼ਦੀਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਹੋਈ ਮੌਤ

Taran Taran News : ਖਾਲੜਾ ਹਰੀਕੇ ਹਾਈਵੇਅ ‘ਤੇ ਬੂੜ ਚੰਦ ਮੋੜ ਨਜ਼ਦੀਕ ਸੋਮਵਰ ਸ਼ਾਮ ਕਰੀਬ 4 ਵਜੇ ਦੇ ਕਰੀਬ ਅਣਪਛਾਤੀ ਕਾਰ ਵੱਲੋਂ ਮਾਰੀ ਗਈ ਟੱਕਰ ਨਾਲ ਸਕੂਟਰੀ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਪਛਾਣ ਕੰਵਲਜੀਤ ਕੌਰ (42) ਪਤਨੀ ਰਾਜਵਿੰਦਰ ਸਿੰਘ ਵਾਸੀ ਪਿੰਡ ਘਰਿਆਲੀ (ਤਰਨ ਤਾਰਨ) ਵਜੋਂ ਹੋਈ ਹੈ

Reported by:  PTC News Desk  Edited by:  Shanker Badra -- February 17th 2026 11:41 AM
Taran Taran News : ਪਿੰਡ ਦਿਆਲਪੁਰਾ ਬੂੜ ਚੰਦ ਦੇ ਨਜ਼ਦੀਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਹੋਈ ਮੌਤ

Taran Taran News : ਪਿੰਡ ਦਿਆਲਪੁਰਾ ਬੂੜ ਚੰਦ ਦੇ ਨਜ਼ਦੀਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਹੋਈ ਮੌਤ

Taran Taran News : ਖਾਲੜਾ ਹਰੀਕੇ ਹਾਈਵੇਅ ‘ਤੇ ਬੂੜ ਚੰਦ ਮੋੜ ਨਜ਼ਦੀਕ ਸੋਮਵਰ ਸ਼ਾਮ ਕਰੀਬ 4 ਵਜੇ ਦੇ ਕਰੀਬ ਅਣਪਛਾਤੀ ਕਾਰ ਵੱਲੋਂ ਮਾਰੀ ਗਈ ਟੱਕਰ ਨਾਲ ਸਕੂਟਰੀ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਪਛਾਣ ਕੰਵਲਜੀਤ ਕੌਰ (42) ਪਤਨੀ ਰਾਜਵਿੰਦਰ ਸਿੰਘ ਵਾਸੀ ਪਿੰਡ ਘਰਿਆਲੀ  (ਤਰਨ ਤਾਰਨ) ਵਜੋਂ ਹੋਈ ਹੈ। 

ਜਾਣਕਾਰੀ ਅਨੁਸਾਰ ਕੰਵਲਜੀਤ ਕੌਰ ਭਿਖੀਵਿੰਡ ਪਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬਤੌਰ ਸਟਾਫ ਨਰਸ ਵਜੋਂ ਕੰਮ ਕਰਦੀ ਹੈ ਅਤੇ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਜਾ ਰਹੀ ਸੀ। ਜਦੋਂ ਉਹ ਬੂੜ ਚੰਦ ਮੋੜ ਨਜਦੀਕ ਪੰਪ ਕੋਲ ਪੁੱਜੀ ਤਾਂ ਅੱਗੋਂ ਤੇਜ਼ ਰਫਤਾਰ ਵਿੱਚ ਆ ਰਹੀ ਇੱਕ ਅਣਪਛਾਤੀ ਕਾਰ ਨੇ ਕਵਲਜੀਤ ਕੌਰ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਜਿਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । 


ਇਸ ਸਬੰਧੀ ਥਾਣਾ ਕੱਚਾ ਪੱਕਾ ਦੇ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਜ਼ਦੀਕੀ ਏਰੀਏ ਵਿੱਚ ਸੀਸੀ ਟੀਵੀ ਕੈਮਰਾ ਨੂੰ ਖੰਗਾਲਿਆ ਜਾ ਰਿਹਾ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK