Sun, Jul 13, 2025
Whatsapp

ਕਪੂਰਥਲਾ 'ਚ ਸਕੂਲ ਦੇ ਕਮਰੇ 'ਚੋਂ ਸ਼ੱਕੀ ਹਾਲਾਤਾਂ 'ਚ ਲਟਕਦੀ ਮਿਲੀ ਅਧਿਆਪਕਾ ਦੀ ਲਾਸ਼, ਪ੍ਰਿੰਸੀਪਲ ਤੇ ਚੌਕੀਦਾਰ 'ਤੇ ਲੱਗੇ ਆਰੋਪ

ਪਰਿਵਾਰ ਨੇ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਅਤੇ ਚੌਕੀਦਾਰ ਰਮੇਸ਼ ਲਾਲ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨ ਦਰਜ ਕਰਕੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- April 12th 2024 10:36 AM
ਕਪੂਰਥਲਾ 'ਚ ਸਕੂਲ ਦੇ ਕਮਰੇ 'ਚੋਂ ਸ਼ੱਕੀ ਹਾਲਾਤਾਂ 'ਚ ਲਟਕਦੀ ਮਿਲੀ ਅਧਿਆਪਕਾ ਦੀ ਲਾਸ਼, ਪ੍ਰਿੰਸੀਪਲ ਤੇ ਚੌਕੀਦਾਰ 'ਤੇ ਲੱਗੇ ਆਰੋਪ

ਕਪੂਰਥਲਾ 'ਚ ਸਕੂਲ ਦੇ ਕਮਰੇ 'ਚੋਂ ਸ਼ੱਕੀ ਹਾਲਾਤਾਂ 'ਚ ਲਟਕਦੀ ਮਿਲੀ ਅਧਿਆਪਕਾ ਦੀ ਲਾਸ਼, ਪ੍ਰਿੰਸੀਪਲ ਤੇ ਚੌਕੀਦਾਰ 'ਤੇ ਲੱਗੇ ਆਰੋਪ

ਕਪੂਰਥਲਾ: ਆਰਸੀਐਫ ਕੈਂਪਸ ਵਿੱਚ ਸਰੀਰਕ ਤੌਰ ’ਤੇ ਅਪੰਗ ਬੱਚਿਆਂ ਲਈ ਚੱਲ ਰਹੇ ਜੇਕ ਐਂਡ ਜਿਲ ਸਕੂਲ ਵਿੱਚ ਇੱਕ ਮਹਿਲਾ ਅਧਿਆਪਕਾ ਦੀ ਲਾਸ਼ ਉਸ ਦੇ ਕਮਰੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਲਟਕਦੀ ਮਿਲੀ ਹੈ। ਸੂਚਨਾ ਮਿਲਣ 'ਤੇ ਡੀ.ਐਸ.ਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਅਧਿਆਪਕ ਦੀ ਪਛਾਣ ਰਮਨਦੀਪ ਕੌਰ (32) ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਨੇਸਰਾ ਦਸੂਹਾ ਵਜੋਂ ਹੋਈ ਹੈ।

ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਅਧਿਆਪਕ ਦੇ ਪਰਿਵਾਰ ਨੇ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਅਤੇ ਚੌਕੀਦਾਰ ਰਮੇਸ਼ ਲਾਲ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨ ਦਰਜ ਕਰਕੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।


ਜਾਣਕਾਰੀ ਅਨੁਸਾਰ ਆਰਸੀਐਫ ਕੈਂਪਸ ਵਿੱਚ ਸਰੀਰਕ ਤੌਰ ’ਤੇ ਅਪੰਗ ਬੱਚਿਆਂ ਦੇ ਸਕੂਲ ‘ਜੈਕ ਐਂਡ ਜਿਲ ਸਕੂਲ’ ਦੇ ਕਮਰੇ ਵਿੱਚ ਮਹਿਲਾ ਅਧਿਆਪਕ ਰਮਨਦੀਪ ਕੌਰ ਦੀ ਬੀਤੇ ਦਿਨ ਲਟਕਦੀ ਲਾਸ਼ ਮਿਲੀ ਸੀ। ਲਾਸ਼ ਨੂੰ ਸਭ ਤੋਂ ਪਹਿਲਾਂ ਮਹਿਲਾ ਕੇਅਰਟੇਕਰ ਨੇ ਦੇਖਿਆ ਅਤੇ ਸਕੂਲ ਪ੍ਰਬੰਧਨ ਦੇ ਨਾਲ-ਨਾਲ ਪੁਲਿਸ ਨੂੰ ਵੀ ਸੂਚਿਤ ਕੀਤਾ।

ਮ੍ਰਿਤਕਾ ਦੇ ਪਿਤਾ ਅਮਰਜੀਤ ਸਿੰਘ ਵਾਸੀ ਪਿੰਡ ਨੇਸਰਾ ਦਸੂਹਾ ਅਨੁਸਾਰ ਉਸ ਦੀ ਕੁੜੀ ਰਮਨਦੀਪ ਕੌਰ ਪਿਛਲੇ 4 ਸਾਲਾਂ ਤੋਂ ਇਸ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੀ ਹੈ। ਅੱਜ ਸ਼ਾਮ ਉਨ੍ਹਾਂ ਨੂੰ ਪੁਲਿਸ ਤੋਂ ਸੂਚਨਾ ਮਿਲੀ ਕਿ ਉਸ ਦੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

- PTC NEWS

Top News view more...

Latest News view more...

PTC NETWORK
PTC NETWORK