ਚੋਰਾਂ ਨੇ ਐੱਨ.ਆਰ.ਆਈ ਨੂੰ ਵੀ ਨਹੀਂ ਬਖ਼ਸ਼ਿਆ, ਕੀਤੀ 5 ਹਜ਼ਾਰ ਪੌਂਡਾਂ ਦੀ ਚੋਰੀ
ਜਲੰਧਰ: ਪੰਜਾਬ 'ਚ ਜਿੱਥੇ ਸਥਾਨਕ ਲੋਕ ਵੀ ਨਹੀਂ ਸੁਰੱਖਿਅਤ ਆਏ ਦਿਨ ਚੋਰੀ ਡਕੈਤੀ ਦੀਆਂ ਘਟਨਾ ਵਾਪਰਦੀਆਂ ਹਨ , ਉੱਥੇ ਹੀ ਇੱਕ ਐੱਨ.ਆਰ.ਆਈ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਸਾਡੇ ਮੁਲਕ ਵਿੱਚ ਅਤਿਥੀ ਨੂੰ ਰੱਬ ਸਮਝਿਆ ਜਾਂਦਾ ਹੈ। ਪਰੰਤੂ ਇਸ ਤਰ੍ਹਾਂ ਦੀ ਸ਼ਰਮਨਾਕ ਘਟਨਾਵਾਂ ਸਾਨੂੰ ਝੁਕਾ ਦਿੰਦੀਆਂ ਹਨ। ਇੰਗਲੈਂਡ ਦੇ ਸੋਸ਼ਲ ਜਸਟਿਸ ਮਹਿਕਮੇ ਦੇ ਰਾਈਟ ਐਡ ਇਕੁਲਿਟੀ ਡਾਇਰੈਕਟਰ ( Rights and Equality Director of England) ਕਮਲ ਪਾਲ ਨਾਲ ਚੋਰੀ ਦੀ ਘਟਨਾ ਵਾਪਰੀ ਹੈ।
ਕਮਲ ਪਾਲ ਬੋਲੇ, "ਮੈਂ ਤਾਂ ਹਿੰਦੁਸਤਾਨ 'ਚ ਇਨਵੈਸਟਮੈਂਟ ਕਰਨ ਆਇਆ ਸੀ ਪਰ ਮੇਰੇ ਨਾਲ ਇਦਾਂ ਹੋਏਗਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ।"
ਦਰਅਸਲ ਕਮਲ ਪਾਲ ਦੀ ਭੈਣ ਜਲੰਧਰ ਦੇ ਨਿਊ ਰਤਨ ਨਗਰ 'ਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਜਿੱਥੇ ਉਸਨੇ 5 ਹਜਾਰ ਪੌਂਡ ਰੱਖੇ ਸੀ। ਪਰੰਤੂ ਉਸੇ ਘਰ ਵਿੱਚੋਂ ਚੋਰਾਂ ਨੇ ਚੋਰੀ ਕਰ ਲਈ ਅਤੇ ਨਾਲ ਹੀ ਉਸਦੇ ਡੈਬਿਟ ਕਾਰਡ, ਪਾਸਪੋਰਟ ਅਤੇ ਕੁੱਝ ਅਹਿਮ ਦਸਤਾਵੇਜ਼ ਵੀ ਨਾਲ ਲੈ ਗਏ।
ਘਟਨਾ ਦਾ ਪਤਾ ਲਗਦਿਆਂ ਸ਼ੁਰੂਆਤ ਵਿੱਚ ਪੁਲਿਸ ਨੇ ਕੋਈ ਖ਼ਾਸ ਐਕਸ਼ਨ ਦੇ ਵਿੱਚ ਨਜ਼ਰ ਨਹੀਂ ਆਈ। ਪਰੰਤੂ ਜਿਵੇਂ ਹੀ ਉੱਚ ਅਧਿਕਾਰੀਆਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਇਸ ਮਾਮਲੇ 'ਤੇ ਜੁਟੀ ਹੋਈ ਹੈ। ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਵੀ ਨਤੀਜਾ ਨਹੀਂ ਦਿੱਤਾ ਗਿਆ।
- PTC NEWS