Sri Anandpur Sahib News : ਇਲੈਕਟਰੀਕਲ ਤੇ ਇਲੈਕਟਰੋਨਿਕਸ ਦੀ ਦੁਕਾਨ 'ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ, CCTV ਕੈਮਰੇ 'ਚ ਕੈਦ ਹੋਈ ਤਸਵੀਰ
Sri Anandpur Sahib News : ਦੇਰ ਰਾਤ ਸ੍ਰੀ ਆਨੰਦਪੁਰ ਸਾਹਿਬ - ਨੰਗਲ ਮੁੱਖ ਮਾਰਗ 'ਤੇ ਪਿੰਡ ਮਜਾਰਾ ਕੋਲ ਪੈਂਦੀ ਇੱਕ ਇਲੈਕਟਰੋਨਿਕਸ ਅਤੇ ਇਲੈਕਟਰੀਕਲ ਦੀ ਹੋਲਸੇਲ ਦੀ ਦੁਕਾਨ 'ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਇੱਕ ਚੋਰ ਵੱਲੋਂ ਦੁਕਾਨ ਦੇ ਸ਼ਟਰ ਤੋੜ ਕੇ ਅੰਦਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਰਾਤ 12 ਤੋਂ ਇੱਕ ਵਜੇ ਦੇ ਕਰੀਬ ਇੱਕ ਵਿਅਕਤੀ ਵੱਲੋਂ ਤੋੜੇ ਗਏ ਤੇ ਉਸ ਉਪਰੰਤ ਕੋਈ ਘੰਟੇ ਬਾਅਦ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ ਐਲਈਡੀਆਂ ਸਮੇਤ ਹੋਰ ਮਹਿੰਗਾ ਸਮਾਨ ਚੋਰੀ ਕਰਕੇ ਚੋਰ ਰਫੂ ਚੱਕਰ ਹੋਏ ਹਨ। ਉਹਨਾਂ ਦੱਸਿਆ ਕਿ ਸੀਸੀ ਟੀਵੀ ਕੈਮਰੇ ਵਿੱਚ ਕੇਵਲ ਇੱਕ ਵਿਅਕਤੀ ਦੀ ਤਸਵੀਰ ਆ ਰਹੀ ਹੈ ,ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਹੈ ਪਰੰਤੂ ਇਹ ਕੰਮ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ।
ਦੁਕਾਨ ਦੇ ਮਾਲਕ ਦੇ ਦੱਸਣ ਮੁਤਾਬਿਕ ਤਕਰੀਬਨ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਘਟਨਾ ਸਥਾਨ ਤੇ ਪੁੱਜੇ ਪੁਲਿਸ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਸਿਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ ਹੈ ਤੇ ਉਹਨਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਲਦ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਘਟਨਾ ਚ ਸ਼ਾਮਿਲ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
- PTC NEWS