Sat, Dec 13, 2025
Whatsapp

Operation Mahadev : ਪਹਿਲਗਾਮ ਹਮਲੇ 'ਚ ਸ਼ਾਮਲ ਅੱਤਵਾਦੀਆਂ ਦਾ 'ਨਾਪਾਕ' ਕਨੈਕਸ਼ਨ ਆਇਆ ਸਾਹਮਣੇ

Operation Mahadev : ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ 2025 ਨੂੰ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 26 ਮਾਸੂਮ ਲੋਕ ਮਾਰੇ ਗਏ ਸਨ। ਅੱਤਵਾਦੀਆਂ ਨੇ ਧਰਮ ਦੇ ਆਧਾਰ 'ਤੇ ਇਹ ਹਮਲਾ ਕੀਤਾ ਸੀ। ਹਾਲ ਹੀ ਵਿੱਚ ਭਾਰਤੀ ਫੌਜ ਨੇ ਹਮਲੇ ਵਿੱਚ ਸ਼ਾਮਲ ਅੱਤਵਾਦੀ ਵਿਰੁੱਧ ਕਾਰਵਾਈ ਕੀਤੀ। ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਮਹਾਦੇਵ ਚਲਾ ਕੇ 3 ਨੂੰ ਢੇਰ ਕਰ ਦਿੱਤਾ। ਹੁਣ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ

Reported by:  PTC News Desk  Edited by:  Shanker Badra -- August 04th 2025 01:29 PM
Operation Mahadev : ਪਹਿਲਗਾਮ ਹਮਲੇ 'ਚ ਸ਼ਾਮਲ ਅੱਤਵਾਦੀਆਂ ਦਾ 'ਨਾਪਾਕ' ਕਨੈਕਸ਼ਨ ਆਇਆ ਸਾਹਮਣੇ

Operation Mahadev : ਪਹਿਲਗਾਮ ਹਮਲੇ 'ਚ ਸ਼ਾਮਲ ਅੱਤਵਾਦੀਆਂ ਦਾ 'ਨਾਪਾਕ' ਕਨੈਕਸ਼ਨ ਆਇਆ ਸਾਹਮਣੇ

Operation Mahadev : ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ 2025 ਨੂੰ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 26 ਮਾਸੂਮ ਲੋਕ ਮਾਰੇ ਗਏ ਸਨ। ਅੱਤਵਾਦੀਆਂ ਨੇ ਧਰਮ ਦੇ ਆਧਾਰ 'ਤੇ ਇਹ ਹਮਲਾ ਕੀਤਾ ਸੀ। ਹਾਲ ਹੀ ਵਿੱਚ ਭਾਰਤੀ ਫੌਜ ਨੇ ਹਮਲੇ ਵਿੱਚ ਸ਼ਾਮਲ ਅੱਤਵਾਦੀ ਵਿਰੁੱਧ ਕਾਰਵਾਈ ਕੀਤੀ। ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਮਹਾਦੇਵ ਚਲਾ ਕੇ 3 ਨੂੰ ਢੇਰ ਕਰ ਦਿੱਤਾ। ਹੁਣ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਆਪ੍ਰੇਸ਼ਨ ਮਹਾਦੇਵ ਵਿੱਚ ਮਾਰੇ ਗਏ ਅੱਤਵਾਦੀਆਂ ਦੇ ਨਾਮ ਪਾਕਿਸਤਾਨ ਦੀ ਵੋਟਰ ਸੂਚੀ ਵਿੱਚ ਸ਼ਾਮਲ ਸਨ। ਅੱਤਵਾਦੀਆਂ ਤੋਂ ਪਾਕਿਸਤਾਨੀ ਵੋਟਰ ਕਾਰਡ ਬਰਾਮਦ ਕੀਤੇ ਗਏ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅੱਤਵਾਦੀ ਪਾਕਿਸਤਾਨੀ ਸੀ। ਤਿੰਨੋਂ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਸਨ। ਉਹ ਘਟਨਾ ਵਾਲੇ ਦਿਨ ਜੰਗਲ ਵਿੱਚ ਲੁਕੇ ਹੋਏ ਸਨ।


ਆਪ੍ਰੇਸ਼ਨ ਮਹਾਦੇਵ ਵਿੱਚ ਮਾਰੇ ਗਏ ਅੱਤਵਾਦੀਆਂ ਵਿੱਚ ਸੁਲੇਮਾਨ ਸ਼ਾਹ, ਅਬੂ ਹਮਜ਼ਾ ਅਤੇ ਯਾਸੀਰ ਸ਼ਾਮਲ ਸਨ। ਉਨ੍ਹਾਂ ਦੇ ਨਾਲ ਕਈ ਸਰਕਾਰੀ ਦਸਤਾਵੇਜ਼ ਵੀ ਮਿਲੇ ਹਨ। ਸੁਲੇਮਾਨ ਅਤੇ ਅਬੂ ਦੀਆਂ ਜੇਬਾਂ ਵਿੱਚੋਂ ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸਲਿੱਪਾਂ ਮਿਲੀਆਂ, ਜੋ ਲਾਹੌਰ NA-125 ਅਤੇ ਗੁਜਰਾਂਵਾਲਾ NA-79 ਵੋਟਰ ਸੀਰੀਅਲ ਨੰਬਰਾਂ ਨਾਲ ਮੇਲ ਖਾਂਦੀਆਂ ਹਨ।

ਇੰਨਾ ਹੀ ਨਹੀਂ, ਇੱਕ ਸੈਟੇਲਾਈਟ ਫੋਨ ਮਿਲਿਆ, ਜਿਸ ਵਿੱਚ ਇੱਕ ਮਾਈਕ੍ਰੋ-SD ਕਾਰਡ 'ਤੇ ਤਿੰਨ ਅੱਤਵਾਦੀਆਂ ਦੀ ਬਾਇਓਮੈਟ੍ਰਿਕ ਜਾਣਕਾਰੀ ਸੀ। ਇਹ ਪਾਕਿਸਤਾਨ ਦੇ NADRA ਡੇਟਾਬੇਸ ਨਾਲ ਜੁੜਿਆ ਹੋਇਆ ਸੀ। ਅੱਤਵਾਦੀਆਂ ਤੋਂ ਕੈਂਡੀਲੈਂਡ ਅਤੇ ਚੋਕੋਮੈਕਸ ਚਾਕਲੇਟ ਦੇ ਰੈਪਰ ਮਿਲੇ ਹਨ, ਜੋ ਕਿ ਕਰਾਚੀ ਦੀ ਇੱਕ ਕੰਪਨੀ ਵਿੱਚ ਬਣੇ ਹਨ। ਰੈਪਰਾਂ 'ਤੇ ਛਾਪੇ ਗਏ ਲਾਟ ਨੰਬਰ ਮਈ 2024 ਵਿੱਚ ਮੁਜ਼ੱਫਰਾਬਾਦ (POK) ਨੂੰ ਭੇਜੇ ਗਏ ਸਾਮਾਨ ਦੇ ਟਰੈਕ ਨਾਲ ਮੇਲ ਖਾਂਦੇ ਸਨ।

ਗ੍ਰਹਿ ਮੰਤਰੀ ਨੇ ਦਿੱਤੀ ਜਾਣਕਾਰੀ  

29 ਜੁਲਾਈ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਦੱਸਿਆ ਕਿ ਪਹਿਲੀ ਵਾਰ ਸਾਨੂੰ ਸਰਕਾਰੀ ਪੱਧਰ ਦੇ ਪਾਕਿਸਤਾਨੀ ਦਸਤਾਵੇਜ਼ ਮਿਲੇ ਹਨ, ਜੋ ਇਸ ਅੱਤਵਾਦੀ ਦੀ ਪਛਾਣ ਨੂੰ ਪੂਰੀ ਤਰ੍ਹਾਂ ਪਾਕਿਸਤਾਨੀ ਨਾਗਰਿਕਤਾ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਮਹਾਦੇਵ ਵਿੱਚ ਮਿਲੇ ਫੋਰੈਂਸਿਕ ਅਤੇ ਦਸਤਾਵੇਜ਼ੀ ਸਬੂਤਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਤਿੰਨੋਂ ਅੱਤਵਾਦੀ ਲਸ਼ਕਰ-ਏ-ਤੋਇਬਾ (LeT) ਦੇ ਸੀਨੀਅਰ ਕਮਾਂਡਰ ਸਨ ਅਤੇ ਹਮਲਾਵਰ ਟੀਮ ਵਿੱਚ ਕੋਈ ਵੀ ਸਥਾਨਕ ਕਸ਼ਮੀਰੀ ਸ਼ਾਮਲ ਨਹੀਂ ਸੀ।

ਦੱਸ ਦੇਈਏ ਕਿ ਭਾਰਤੀ ਫੌਜ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਪੀਓਕੇ ਵਿੱਚ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ ਸਨ, ਜਿਸ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲਗਭਗ 100 ਲੋਕ ਮਾਰੇ ਗਏ ਸਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਜੰਗ ਤਿੰਨ ਦਿਨ ਚੱਲੀ। ਫਿਰ ਕਈ ਮੁੱਦਿਆਂ 'ਤੇ ਸਹਿਮਤੀ ਤੋਂ ਬਾਅਦ ਜੰਗਬੰਦੀ 'ਤੇ ਸਹਿਮਤੀ ਬਣੀ।

- PTC NEWS

Top News view more...

Latest News view more...

PTC NETWORK
PTC NETWORK