Travel Agent ਦੇ ਘਰ ਤਿੰਨ ਅਣਪਛਾਤਿਆਂ ਨੇ ਕੀਤੀ ਗੋਲੀਬਾਰੀ, ਪਿੱਛਾ ਕਰਨ ’ਤੇ ਵੀ ਕੀਤੀ ਹਵਾਈ ਫਾਇਰ
Gurdaspur News : ਪੰਜਾਬ ਵਿੱਚ ਗੋਲੀਬਾਰੀ ਅਤੇ ਕਤਲੋਗਾਰਦ ਆਮ ਜਿਹੀ ਗੱਲ ਹੋ ਚੁੱਕੀ ਹੈ ਇਸੇ ਕੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਸਠਿਆਲੀ ਵਿੱਚ ਮੰਗਲਵਾਰ ਦੀ ਰਾਤ ਦੇ 11 ਵਜੇ ਦੇ ਕਰੀਬ 3 ਅਣਪਛਾਤੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਦੇ ਘਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ ਹਨ।
ਭਾਵੇਂ ਕਿ ਇਸ ਗੋਲੀਬਾਰੀ ਵਿੱਚ ਪਰਿਵਾਰ ਦੇ ਜੀਅ ਵਾਲ ਵਾਲ ਬਚ ਗਏ ਹਨ ਪਰ ਪਰਿਵਾਰ ਉੱਤੇ ਹੋਏ ਇਸ ਅਚਾਨਕ ਖਤਰਨਾਕ ਹਮਲੇ ਕਾਰਨ ਜਿੱਥੇ ਪਰਿਵਾਰ ਦੇ ਜੀਅ ਬੁਰੀ ਤਰ੍ਹਾਂ ਸਹਿਮੇ ਹੋਏ ਹਨ ਉਸਦੇ ਨਾਲ ਨਾਲ ਪਿੰਡ ਵਿੱਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਮੌਕੇ ਜਦੋਂ ਪਹੁੰਚ ਕੇ ਦੇਖਿਆ ਗਿਆ ਤਾਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਸੀ। ਇਸ ਦੌਰਾਨ ਪੁਲਿਸ ਫਿਰ ਇੱਕ ਵਾਰ ਮੌਕੇ ਤੋਂ ਚਲੀ ਗਈ ਅਤੇ ਇਸ ਮੌਕੇ ਹਾਜ਼ਰ ਕੁਝ ਪਿੰਡ ਦੇ ਲੋਕਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ 11 ਵਜੇ ਦੇ ਕਰੀਬ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਆਏ 3 ਨੌਜਵਾਨ ਜਿਨਾਂ ਨੇ ਮੂੰਹ ਬੱਧੇ ਹੋਏ ਸਨ ਉਹਨਾਂ ਨੇ ਸੂਰਜ ਮਸੀਬ ਪੁੱਤਰ ਮਨੋਹਰ ਮਸੀਹ ਜੋ ਕਿ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਉਸ ਦੇ ਘਰ ਦੇ ਗੇਟ ਅਤੇ ਘਰ ਦੇ ਉੱਪਰਲੀ ਮੰਜਲ ਉੱਪਰ ਬਣੀ ਰਸੋਈ ਉੱਤੇ ਫਾਇਰ ਕੀਤੇ ਹਨ ਇਸ ਤੋਂ ਇਲਾਵਾ ਹੋਰ ਵੀ ਹਵਾਏ ਫਾਇਰ ਕਰਨ ਦਾ ਦਾਅਵਾ ਪਿੰਡ ਦੇ ਲੋਕਾਂ ਨੇ ਕੀਤਾ ਹੈ।
ਇਸ ਮੌਕੇ ਸੂਰਜ ਮਸੀਹ ਘਰ ਵਿੱਚ ਨਹੀਂ ਸੀ ਉਸ ਦੀ ਘਰ ਵਾਲੀ ਸ਼ਿਵਾਨੀ ਨੇ ਦੱਸਿਆ ਕਿ ਉਸ ਦਾ ਪਤੀ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਮੰਗਲਵਾਰ ਦੀ ਰਾਤ ਨੂੰ 11 ਵਜੇ ਦੇ ਘਰ ਉਹ ਆਪਣੀ ਛੋਟੀ ਬੱਚੀ ਅਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਅਜੇ ਗੱਲਾਂ ਕਰ ਰਹੀ ਸੀ ਤਾਂ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਜਦੋਂ ਉਸਨੇ ਦੇਖਿਆ ਤਾਂ 3 ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਸਨ ਅਤੇ ਉਹਨਾਂ ਨੇ ਮੂੰਹ ਬੱਧੇ ਹੋਏ ਸਨ।ਇਸ ਉਪਰੰਤ ਉਹ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸ਼ਿਵਾਨੀ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਵੀ ਏਦਾਂ ਹੀ ਉਹਨਾਂ ਨੂੰ ਘਰ ਦੇ ਨੇੜੇ ਫਾਇਰਿੰਗ ਹੋਣ ਦਾ ਪਤਾ ਚੱਲਿਆ ਸੀ।
ਪਿੰਡ ਦੇ ਕੁਝ ਨੌਜਵਾਨਾਂ ਨੇ ਵੀ ਉਸ ਦਿਨ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਸੀ। ਸ਼ਿਵਾਨੀ ਨੇ ਦੱਸਿਆ ਕਿ ਹੋ ਸਕਦਾ ਹੈ ਕਿ ਟਰੈਵਲ ਏਜੈਂਟ ਅਤੇ ਇਮੀਗ੍ਰੇਸ਼ਨ ਦਾ ਕੰਮ ਹੋਣ ਕਰਕੇ ਸੂਰਜ ਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇ ਪਰ ਹੋਰ ਕਿਸੇ ਕਿਸਮ ਦੀ ਵੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਹੈ।ਇਸ ਮੌਕੇ ਪਿੰਡ ਦੇ ਸਰਪੰਚ ਬਿਕਰਮ ਸਿੰਘ ਅਤੇ ਮੁਹਤਬਰ ਰਮੇਸ਼ ਕੁਮਾਰ ਨੇ ਦੱਸਿਆ ਕਿ
ਨੌਜਵਾਨ ਆਸ਼ੀਸ਼ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਕਾਰ ਤੇ ਇਹਨਾਂ ਹਮਲਾਵਰਾਂ ਦਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਪਿੱਛਾ ਕੀਤਾ ਤਾਂ ਇਹ ਆਦਰਸ਼ ਸਕੂਲ ਕੋਟ ਧੰਦਲ ਵੱਲ ਨੂੰ ਹੁੰਦੇ ਹੋਏ ਸੂਏ ਦੇ ਕੰਢੇ ਕਾਦੀਆਂ ਵੱਲ ਨੂੰ ਫਰਾਰ ਹੋ ਗਏ। ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਦਰਸ਼ ਸਕੂਲ ਕੋਲ ਇਹਨਾਂ ਵਿੱਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹਨਾਂ ਨੌਜਵਾਨਾਂ ਵੱਲ ਵੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਉਹ ਵਾਪਸ ਪਿੰਡ ਪਰਤ ਆਏ।
ਇਹ ਵੀ ਪੜ੍ਹੋ : Land Pooling Policy ਖਿਲਾਫ ਸੰਯੁਕਤ ਕਿਸਾਨ ਮੋਰਚੇ ਦਾ ਹੱਲਾ ਬੋਲ; ਪੂਰੇ ਪੰਜਾਬ ’ਚ ਕੱਢਿਆ ਜਾਵੇਗਾ ਟਰੈਕਟਰ ਮਾਰਚ
- PTC NEWS