Thu, Jun 12, 2025
Whatsapp

Tipu Sultan Sword: 140 ਕਰੋੜ 'ਚ ਨਿਲਾਮ ਹੋਈ ਟੀਪੂ ਸੁਲਤਾਨ ਦੀ ਤਲਵਾਰ, ਬ੍ਰਿਟੇਨ 'ਚ ਨਿਲਾਮੀ ਦਾ ਨਵਾਂ ਰਿਕਾਰਡ

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਲੰਡਨ 'ਚ ਹੋਈ ਇੱਕ ਨਿਲਾਮੀ 'ਚ £14 ਮਿਲੀਅਨ ਪਾਊਡ (ਲਗਭਗ 140 ਕਰੋੜ ਰੁਪਏ) 'ਚ ਨਿਲਾਮ ਹੋ ਗਈ।

Reported by:  PTC News Desk  Edited by:  Ramandeep Kaur -- May 26th 2023 01:44 PM -- Updated: May 26th 2023 01:51 PM
Tipu Sultan Sword: 140 ਕਰੋੜ 'ਚ ਨਿਲਾਮ ਹੋਈ ਟੀਪੂ ਸੁਲਤਾਨ ਦੀ ਤਲਵਾਰ, ਬ੍ਰਿਟੇਨ 'ਚ ਨਿਲਾਮੀ ਦਾ ਨਵਾਂ ਰਿਕਾਰਡ

Tipu Sultan Sword: 140 ਕਰੋੜ 'ਚ ਨਿਲਾਮ ਹੋਈ ਟੀਪੂ ਸੁਲਤਾਨ ਦੀ ਤਲਵਾਰ, ਬ੍ਰਿਟੇਨ 'ਚ ਨਿਲਾਮੀ ਦਾ ਨਵਾਂ ਰਿਕਾਰਡ

Tipu Sultan Sword: ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਲੰਡਨ 'ਚ ਹੋਈ ਇੱਕ ਨਿਲਾਮੀ 'ਚ £14 ਮਿਲੀਅਨ ਪਾਊਡ (ਲਗਭਗ 140 ਕਰੋੜ ਰੁਪਏ) 'ਚ ਨਿਲਾਮ ਹੋ ਗਈ। ਨਿਲਾਮੀ ਦਾ ਆਯੋਜਨ ਕਰਨ ਵਾਲੇ ਬੋਨਹਮਸ ਨੇ ਕਿਹਾ ਕਿ ਤਲਵਾਰ ਉਮੀਦ ਤੋਂ ਕਈ ਗੁਣਾ ਵੱਧ ਵਿਕ ਗਈ। ਟੀਪੂ ਸੁਲਤਾਨ ਦੀ ਤਲਵਾਰ ਨਿਲਾਮੀ ਦੇ ਸਾਰੇ ਰਿਕਾਰਡ ਤੋੜਦੇ ਹੋਏ ਹੁਣ ਤੱਕ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਵਸਤੂ ਬਣ ਗਈ ਹੈ।

ਜਾਣਕਾਰੀ ਅਨੁਸਾਰ ਇਸ ਤਲਵਾਰ ਨੂੰ ਪੈਲੇਸ ਦੇ ਨਿੱਜੀ ਕਮਰੇ ਤੋਂ ਬਰਾਮਦ ਕੀਤਾ ਗਿਆ ਸੀ। ਇਹ ਤਲਵਾਰ ਟੀਪੂ ਸੁਲਤਾਨ ਦਾ ਪਸੰਦੀਦਾ ਹਥਿਆਰ ਸੀ। 1782 ਤੋਂ 1799 ਤੱਕ ਰਾਜ ਕਰਨ ਵਾਲੇ ਟੀਪੂ ਸੁਲਤਾਨ ਦੀ ਤਲਵਾਰ ਨੂੰ 'ਸੁਖੇਲਾ' ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਸ਼ਕਤੀ ਦਾ ਪ੍ਰਤੀਕ। ਇਹ ਤਲਵਾਰ ਸਟੀਲ ਦੀ ਬਣੀ ਹੋਈ ਹੈ ਅਤੇ ਇਸ 'ਤੇ ਸੋਨੇ ਨਾਲ ਬਿਹਤਰੀਨ ਨੱਕਾਸ਼ੀ ਕੀਤੀ ਗਈ ਹੈ।



ਇਹ ਟੀਪੂ ਸੁਲਤਾਨ ਦੇ ਨਿਜੀ ਚੈਂਬਰ ਵਿਚ ਮਿਲੀ ਸੀ ਅਤੇ ਇਸ ਨੂੰ ਈਸਟ ਇੰਡੀਆ ਕੰਪਨੀ ਦੁਆਰਾ ਜਨਰਲ ਡੇਵਿਡ ਬੇਅਰਡ ਨੂੰ ਹਮਲੇ 'ਚ ਉਨ੍ਹਾਂ ਦੀ ਹਿੰਮਤ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਹਮਲੇ 'ਚ ਟੀਪੂ ਸੁਲਤਾਨ ਦੀ ਮੌਤ ਹੋ ਗਈ, ਜਿਸ ਨੂੰ 'ਟਾਈਗਰ ਆਫ਼ ਮੈਸੂਰ' ਕਿਹਾ ਜਾਂਦਾ ਹੈ। ਇਹ ਹਮਲਾ ਮਈ 1799 'ਚ ਹੋਇਆ ਸੀ।

ਓਲੀਵਰ ਵ੍ਹਾਈਟ, ਇਸਲਾਮਿਕ ਅਤੇ ਭਾਰਤੀ ਕਲਾ ਦੇ ਮੁਖੀ ਅਤੇ ਬੋਨਹੈਮਸ ਵਿਖੇ ਨਿਲਾਮੀਕਰਤਾ ਨੇ ਮੰਗਲਵਾਰ ਨੂੰ ਵਿਕਰੀ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਕਿ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਦੇ ਸਾਰੇ ਹਥਿਆਰਾਂ ਵਿਚੋਂ ਸਭ ਤੋਂ ਵਧੀਆ ਹੈ ਜੋ ਅਜੇ ਵੀ ਨਿੱਜੀ ਹੱਥਾਂ 'ਚ ਹੈ। ਉਨ੍ਹਾਂ ਕਿਹਾ ਕਿ ਸੁਲਤਾਨ ਦਾ ਇਸ ਨਾਲ ਗੂੜ੍ਹਾ ਨਿਜੀ ਸਬੰਧ ਸੀ ਅਤੇ ਇਸ ਦੀ ਸ਼ਾਨਦਾਰ ਸ਼ਿਲਪਕਾਰੀ ਇਸ ਨੂੰ ਵਿਲੱਖਣ ਬਣਾਉਂਦੀ ਹੈ। ਤਲਵਾਰ ਦੀ ਕੀਮਤ GBP 1,500,000 ਅਤੇ 2,000,000 ਦੇ ਵਿਚਕਾਰ ਸੀ ਪਰ ਅੰਦਾਜ਼ਨ 14,080,900 ਵਿੱਚ ਵੇਚੀ ਗਈ।

ਇਸਲਾਮਿਕ ਅਤੇ ਭਾਰਤੀ ਕਲਾ ਦੀ ਸਮੂਹ ਮੁਖੀ ਨੀਮਾ ਸਾਗਰਚੀ ਨੇ ਕਿਹਾ ਕਿ ਤਲਵਾਰ ਦਾ ਅਸਾਧਾਰਨ ਇਤਿਹਾਸ ਅਤੇ ਬੇਮਿਸਾਲ ਕਾਰੀਗਰੀ ਹੈ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਨੇ ਫ਼ੋਨ ਰਾਹੀਂ ਬੋਲੀ ਲਗਾਈ ਜਦੋਂ ਕਿ ਕਮਰੇ ਵਿਚ ਮੌਜੂਦ ਇੱਕ ਵਿਅਕਤੀ ਨੇ ਬੋਲੀ ਲਗਾਈ ਅਤੇ ਉਨ੍ਹਾਂ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਮਈ 1799 ਵਿਚ, ਸ਼੍ਰੀਰੰਗਪਟਨਾ ਵਿਖੇ ਟੀਪੂ ਸੁਲਤਾਨ ਦੇ ਸ਼ਾਹੀ ਕਿਲੇ ਨੂੰ ਤਬਾਹ ਕਰਨ ਤੋਂ ਬਾਅਦ, ਉਨ੍ਹਾਂ ਦੇ ਮਹਿਲ ਵਿਚੋਂ ਬਹੁਤ ਸਾਰੇ ਹਥਿਆਰ ਹਟਾ ਦਿਤੇ ਗਏ ਸਨ। ਇਸ ਵਿਚ ਕੁਝ ਹਥਿਆਰ ਉਨ੍ਹਾਂ ਦੇ ਬਹੁਤ ਨੇੜੇ ਸਨ।

- PTC NEWS

Top News view more...

Latest News view more...

PTC NETWORK