Indo Canadian ਬੱਸ ਰਾਹੀਂ ਕਰੋ ਖਾਟੂਸ਼ਾਮ ਜੀ ਦੀ ਯਾਤਰਾ, ਇੱਥੇ ਪੜ੍ਹੋ ਬੱਸ ਦਾ ਸਮਾਂ ਤੇ ਕਿਰਾਇਆ ਸਬੰਧੀ ਜਾਣਕਾਰੀ
ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਵਲੋਂ ਇੱਕ ਹੋਰ ਧਾਰਮਿਕ ਉਪਰਾਲਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਵੱਲੋਂ ਹੁਣ ਖਾਟੂਸ਼ਾਮ ਜੀ ਤੇ ਸਾਲਾਸਰ ਬਾਲਾ ਜੀ ਸਾਣ ਵਾਲੇ ਸ਼ਰਧਾਲੂਆਂ ਲਈ ਬੱਸ ਸੇਵਾ ਸ਼ੁਰੂ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਤੋਂ ਜਲੰਧਰ ਹੁੰਦੇ ਹੋਏ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾ ਜੀ ਲਈ ਇੰਡੋ ਕੈਨੇਡੀਅਨ ਸੈਮੀ ਸਲਿੱਪਰ ਵਾਲਵੋ ਬੱਸ ਸ਼ੁਰੂ ਕੀਤੀ ਗਈ ਹੈ। ਇਹ ਬੱਸ ਹਰ ਸ਼ੁੱਕਰਵਾਰ ਸ਼ਾਮ 6 ਵਜੇ ਅੰਮ੍ਰਿਤਸਰ ਤੋਂ ਚੱਲੇਗੀ।
ਦੱਸ ਦਈਏ ਕਿ ਇਹ ਯਾਤਰਾ 2 ਦਿਨਾਂ ਦੀ ਹੋਵੇਗੀ ਅਤੇ 4000 ਰੁਪਏ ਆਉਣ ਜਾਣ ਦਾ ਕਿਰਾਇਆ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਡੋ ਕੈਨੇਡੀਅਨ ਇੰਚਾਰਜ ਜਲੰਧਰ ਰਣਜੀਤ ਸਿੰਘ ਨੇ ਕਿਹਾ ਕਿ ਇਹ ਸ਼ਰਧਾਲੂਆਂ ਲਈ ਸੁਵਿਧਾਜਨਕ ਅਤੇ ਸੁਰੱਖਿਅਤ ਯਾਤਰਾ ਪ੍ਰਦਾਨ ਕਰੇਗਾ। ਇਹ ਪਹਿਲ ਪੰਜਾਬ ਦੇ ਲੋਕਾਂ ਲਈ ਧਾਰਮਿਕ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ED ਦੀ ਮੁੜ ਦਸਤਕ ; ਜਲੰਧਰ ਤੇ ਲੁਧਿਆਣਾ ’ਚ ਛਾਪੇਮਾਰੀ; ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ
- PTC NEWS