Majitha Firing : ਮਜੀਠਾ 'ਚ ਚੱਲੀਆਂ ਗੋਲੀਆਂ, ਅਣਪਛਾਤਿਆਂ ਨੇ ਚਿਕਨ ਦਾ ਕੰਮ ਕਰਦੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
Firing in Majitha : ਅੰਮ੍ਰਿਤਸਰ ਦੇ ਮਜੀਠਾ ਹਲਕੇ 'ਚ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਪਿੰਡ ਨਵੇਂ ਨਾਗ ਦੀ ਹੈ। ਮ੍ਰਿਤਿਕ ਨੌਜਵਾਨ ਦੀ ਪਹਿਚਾਨ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਅਹਾਤਾ ਚਲਾਉਂਦਾ ਸੀ।
ਜਾਣਕਾਰੀ ਅਨੁਸਾਰ, ਹਲਕਾ ਮਜੀਠਾ ਦੇ ਪਿੰਡ ਨਵੇਂ ਨਾਗ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ, ਜੋ ਕਿ ਚਿਕਨ ਦਾ ਕੰਮ ਕਰਦਾ ਸੀ ਅਤੇ ਲੰਬੇ ਸਮੇਂ ਤੋਂ ਉਸੇ ਪਿੰਡ ਦੇ ਵਿੱਚ ਚਿਕਨ ਦਾ ਕੰਮ ਕਰਦਾ ਆ ਰਿਹਾ ਸੀ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸ਼ਾਮੀ ਚਾਰ ਕੁ ਵਜੇ ਇਹਨਾਂ ਦੀ ਆਪਸ 'ਚ ਬਹਿਸ ਹੋਈ ਸੀ ਤਾਂ ਉਸ ਬੰਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਸ਼ਾਮ ਨੂੰ ਤੈਨੂੰ ਵੇਖਾਂਗੇ। ਦੱਸਿਆ ਜਾ ਰਿਹਾ ਕਿ ਉਹ ਪਿੰਡ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ, ਜਿਸ ਨੇ ਗੋਲੀ ਚਲਾਈ ਹੈ ਅਤੇ ਉਸ ਦੇ ਉੱਪਰ ਪਹਿਲਾਂ ਵੀ 302 ਦਾ ਪਰਚਾ ਹੈ। ਹਾਲਾਂਕਿ ਸਰਪੰਚ ਦਾ ਇਹ ਕਹਿਣਾ ਹੈ ਕਿ ਪੁਲਿਸ ਨੇ ਉਸ ਆਦਮੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਹਲਕਾ ਮਜੀਠਾ ਦੇ ਐਸਐਚਓ ਦਾ ਕਹਿਣਾ ਹੈ ਕਿ ਰਾਤ 10 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਜੋ ਇਸ ਪਿੰਡ ਵਿੱਚ ਇਕ ਆਦਮੀ ਦੀ ਮੌਤ ਹੋ ਗਈ ਹੈ। ਜਦੋਂ ਅਸੀਂ ਪਹੁੰਚੇ ਤਾਂ ਅਸੀਂ ਜਾਂਚ ਪੜਤਾਲ ਕੀਤੀ ਤਾਂ ਉਸ ਆਦਮੀ ਦੇ ਉੱਪਰ ਐਫਆਈਆਰ ਦਰਜ ਕਰ ਲਈ ਹੈ। ਇਸ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਹੈ।
- PTC NEWS