Varinder Ghuman ਦੀ ਮੌਤ 'ਤੇ ਪਰਿਵਾਰ ਨੇ ਸਵਾਲ ਉਠਾਏ ,ਇੰਸਟਾਗ੍ਰਾਮ 'ਤੇ ਲਿਖਿਆ ; We Demand Justice, ਲਾਪਰਵਾਹੀ ਜਾਂ ਸਾਜ਼ਿਸ਼ ?
Varinder Ghuman Death News : ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ ਉਸਦੇ ਪਰਿਵਾਰ ਨੇ ਮੌਤ 'ਤੇ ਸਵਾਲ ਉਠਾਏ ਹਨ। ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ "ਜਸਟਿਸ ਫਾਰ ਵਰਿੰਦਰ ਘੁੰਮਣ" ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਲਿਖਿਆ, We Demand Justice। ਵਰਿੰਦਰ ਘੁੰਮਣ ਦੇ ਇੰਸਟਾਗ੍ਰਾਮ ਪੇਜ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਵਰਿੰਦਰ ਘੁੰਮਣ ਇਹ ਡਿਜਰਵ ਨਹੀਂ ਕਰਦਾ। ਉਹ ਸਿਰਫ਼ ਇੱਕ ਬਾਡੀ ਬਿਲਡਰ ਨਹੀਂ ਸੀ। ਉਹ ਪੰਜਾਬ ਦਾ ਮਾਣ, ਭਾਰਤ ਦਾ ਆਈਕਾਨ ਸੀ ਅਤੇ ਫਿੱਟਨੈਸ ਦੀ ਪਹਿਚਾਣ ਸੀ। ਲਾਪਰਵਾਹੀ ਜਾਂ ਸਾਜ਼ਿਸ਼ ?
ਦੋਸਤਾਂ ਨੇ ਵੀ ਉਠਾਏ ਸਵਾਲ
ਵਰਿੰਦਰ ਘੁੰਮਣ ਦੀ ਵੀਰਵਾਰ 9 ਅਕਤੂਬਰ ਨੂੰ ਮੌਤ ਹੋ ਗਈ ਸੀ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਉਸਨੂੰ 2 ਹਾਰਟ ਅਟੈਕ ਆਏ ਸੀ। ਇਸ ਦੌਰਾਨ ਦੋਸਤਾਂ ਦੀ ਡਾਕਟਰਾਂ ਨਾਲ ਬਹਿਸ ਵੀ ਹੋਈ ਸੀ। ਦੋਸਤ ਅਨਿਲ ਗਿੱਲ ਨੇ ਕਿਹਾ ਸੀ ਕਿ ਘੁਮਨ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ ,ਇਸਦੀ ਜਾਂਚ ਹੋਣੀ ਚਾਹੀਦੀ ਹੈ।
ਜਿਮ ਵਿੱਚ ਕਸਰਤ ਕਰਦੇ ਸਮੇਂ ਦਬੀ ਸੀ ਨਾੜ
ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਮੋਢੇ ਦੀ ਇੱਕ ਨਸ ਦਬ ਗਈ। ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘੁੰਮਣ ਦੀ ਮੌਤ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਸੀ ਕਿ ਘੁੰਮਣ ਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣ ,ਉਸ ਦੀ ਜਾਂਚ ਕਾਰਵਾਈ ਜਾਵੇਗੀ। ਜੋ ਵੀ ਦੋਸ਼ੀ ਹੋਇਆ ,ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
43 ਸਾਲਾ ਘੁੰਮਣ ਨੇ ਟਾਈਗਰ 3 ਵਿੱਚ ਸਲਮਾਨ ਖਾਨ ਨਾਲ ਕੀਤਾ ਸੀ ਕੰਮ
ਵਰਿੰਦਰ ਘੁੰਮਣ ਦੀ ਉਮਰ ਕਰੀਬ 43 ਸਾਲ ਸੀ। ਉਨ੍ਹਾਂ ਦਾ ਜਨਮ 28 ਦਸੰਬਰ 1982 ਨੂੰ ਤਲਵੰਡੀ ਗੁਰਦਾਸਪੁਰ ਵਿੱਚ ਹੋਇਆ ਸੀ। ਫਿਰ ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ ਤੋਂ ਐਮਬੀਏ ਦੀ ਪੜ੍ਹਾਈ ਕੀਤੀ। ਉਹ ਇੱਕ ਪੇਸ਼ੇਵਰ ਬਾਡੀ ਬਿਲਡਰ ਅਤੇ ਅਦਾਕਾਰ ਸਨ। ਘੁੰਮਣ ਨੇ ਟਾਈਗਰ 3 ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਕੀਤਾ ਅਤੇ ਮਿਸਟਰ ਇੰਡੀਆ ਵਿੱਚ ਵੀ ਅਭਿਨੈ ਕੀਤਾ। ਆਪਣੀ ਮੌਤ ਤੋਂ ਛੇ ਦਿਨ ਪਹਿਲਾਂ ਘੁੰਮਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ, ਲਿਖਿਆ ਸੀ, "ਕਿਸਮਤ ਸਾਡੇ ਦਿਲਾਂ ਵਿੱਚ ਲਿਖੀ ਹੋਈ ਹੈ ਪਰ ਕੋਈ ਇਸਨੂੰ ਕਾਬੂ ਨਹੀਂ ਕਰ ਸਕਦਾ। ਮਨੁੱਖ ਕੁੱਝ ਹੋਰ ਸੋਚਦਾ ਹੈ ਅਤੇ ਰੱਬ ਕੁਝ ਹੋਰ ।"

- PTC NEWS