Tue, May 12, 2026
Whatsapp

Viral Video :ਮੰਤਰੀ ਦੀ ਵਾਇਰਲ ਵੀਡੀਓ ਦਾ ਪੀੜਤ ਆਇਆ ਸਾਹਮਣੇ

Lal Chand Kataruchak: ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਵਾਦਤ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਪੀੜਤ ਹੁਣ ਕੈਮਰੇ ਦੇ ਸਾਹਮਣੇ ਆ ਗਿਆ ਹੈ।

Reported by:  PTC News Desk  Edited by:  Amritpal Singh -- May 05th 2023 04:39 PM -- Updated: May 05th 2023 06:59 PM
Viral Video :ਮੰਤਰੀ ਦੀ ਵਾਇਰਲ ਵੀਡੀਓ ਦਾ ਪੀੜਤ ਆਇਆ ਸਾਹਮਣੇ

Viral Video :ਮੰਤਰੀ ਦੀ ਵਾਇਰਲ ਵੀਡੀਓ ਦਾ ਪੀੜਤ ਆਇਆ ਸਾਹਮਣੇ

Lal Chand Kataruchak: ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਵਾਦਤ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਪੀੜਤ ਹੁਣ ਕੈਮਰੇ ਦੇ ਸਾਹਮਣੇ ਆ ਗਿਆ ਹੈ। 

ਦੱਸ ਦਈਏ ਕਿ ਪਿਛਲੇ ਦਿਨੀਂ ਹੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਇੱਕ ਵੀਡੀਓ ਸੌਂਪੀ ਸੀ। ਇਸ ਵਿੱਚ ਭਗਵੰਤ ਮਾਨ ਕੈਬਨਿਟ ਦੇ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਹੋਣ ਦਾ ਦਾਅਵਾ ਕੀਤਾ ਜਾ ਰਿਹੈ ਸੀ।


ਸੁਖਪਾਲ ਖਹਿਰਾ ਨੇ ਰਾਜਪਾਲ ਤੋਂ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਸੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਮੰਤਰੀ ਲਾਲਚੰਦ ਕਟਾਰੂਚੱਕ ਦਾ ਵੀਡੀਓ ਹੋਣ ਦਾ ਦਾਅਵਾ ਕੀਤਾ ਸੀ। ਕਟਾਰੂਚੱਕ ਵੱਲੋਂ ਅਸਤੀਫ਼ਾ ਦਿੱਤੇ ਜਾਣ ਦਾ ਵੀ ਸਿਰਸਾ ਨੇ ਦਾਅਵਾ ਕੀਤਾ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਸੀ। ਦੂਜੇ ਪਾਸੇ ਕਟਾਰੂਚੱਕ ਦੇ ਅਸਤੀਫ਼ੇ ਦੀ ਗੱਲ ਤੋਂ ਵੀ ਸੀਐੱਮ ਨੇ ਇਨਕਾਰ ਕਰ ਦਿੱਤਾ ਸੀ। ਫੂਡ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ‘ਤੇ ਹਾਲ ਹੀ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਦੇ ਵੀ ਇਲਜ਼ਾਮ ਲੱਗੇ ਸਨ।

ਇਸ ਦੇ ਨਾਲ ਹੀ ਅਸ਼ਲੀਲ ਵੀਡੀਓ ਦੇ ਕਿਰਦਾਰ ਹੁਣ ਬੇਨਕਾਬ ਹੋ ਗਏ ਹਨ। ਵੀਡੀਓ ਬਣਾਉਣ ਵਾਲਾ ਨੌਜਵਾਨ ਹੁਣ ਸਾਹਮਣੇ ਆ ਗਿਆ ਹੈ। ਜਿਸ ਨੇ ਮੰਤਰੀ ਕਟਾਰੂਚੱਕ ਵੱਲੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ।

ਉਸ ਨੇ ਦਾਅਵਾ ਕੀਤਾ ਹੈ ਕਿ "ਉਸਦਾ ਲਾਲ ਚੰਦ ਕਟਾਰੂਚੱਕ ਦੁਆਰਾ 2013 ਤੋਂ 2014 ਤੱਕ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਜਦੋਂ ਉਹ ਬਹੁਤ ਛੋਟਾ ਸੀ, ਅਤੇ ਇਹ 2021 ਤੱਕ ਜਾਰੀ ਰਿਹਾ। ਉਸਨੇ ਦਾਅਵਾ ਕੀਤਾ ਕਿ ਉਹ ਉਸਨੂੰ ਆਖਰੀ ਵਾਰ ਦੀਵਾਲੀ 2021 'ਤੇ ਮਿਲਿਆ ਸੀ ਅਤੇ ਕਟਾਰੂਚਕ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਤੋਂ ਬਾਅਦ, ਉਸਨੇ ਉਸਦੇ ਕਾਲਾਂ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ।

ਕਥਿਤ ਪੀੜਤ ਨੇ ਪੁਸ਼ਟੀ ਕੀਤੀ ਹੈ ਕਿ "ਇਹ ਉਹੀ ਹੈ ਜੋ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਸੌਂਪੀ ਗਈ ਵੀਡੀਓ ਵਿੱਚ ਹੈ।"

ਕਥਿਤ ਪੀੜਤ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਬਚਾਅ ਵਿੱਚ ਇਹ ਵੀਡੀਓ ਖੁਦ ਬਣਾਈ ਹੈ। ਇਸ ਦੌਰਾਨ ਪੀੜਤ ਨੇ ਸੁਰੱਖਿਆ ਦੀ ਮੰਗ ਲਈ ਐਸਸੀ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ। 


- PTC NEWS

Top News view more...

Latest News view more...

PTC NETWORK
PTC NETWORK