Fri, Nov 7, 2025
Whatsapp

Taran Taran News : ਪਤਨੀ ਨੇ ਆਪਣੇ ਆਸ਼ਿਕ ਜੀਜੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਰਵਾਇਆ ਕਤਲ , ਔਰਤ ਦੇ ਜੀਜੇ ਨਾਲ ਸਨ ਨਜਾਇਜ਼ ਸਬੰਧ

Taran Taran News : ਜਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਾਰਡ ਨੰਬਰ ਇੱਕ 'ਚ ਸਿੰਗਲ ਬਸਤੀ ਵਿਖੇ ਪਤਨੀ ਨੇ ਆਪਣੇ ਆਸ਼ਿਕ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਿਕ ਨੌਜਵਾਨ ਸ਼ਮਸ਼ੇਰ ਸਿੰਘ ਦੀ ਭੈਣ ਰਾਜ ਕੌਰ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਉਸਦੇ ਹੀ ਜੀਜੇ ਗੁਰਲਾਲ ਸਿੰਘ ਨਾਲ ਨਜਾਇਜ਼ ਸਬੰਧ ਸਨ

Reported by:  PTC News Desk  Edited by:  Shanker Badra -- October 23rd 2025 08:57 PM
Taran Taran News : ਪਤਨੀ ਨੇ ਆਪਣੇ ਆਸ਼ਿਕ ਜੀਜੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਰਵਾਇਆ ਕਤਲ , ਔਰਤ ਦੇ ਜੀਜੇ ਨਾਲ ਸਨ ਨਜਾਇਜ਼ ਸਬੰਧ

Taran Taran News : ਪਤਨੀ ਨੇ ਆਪਣੇ ਆਸ਼ਿਕ ਜੀਜੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਰਵਾਇਆ ਕਤਲ , ਔਰਤ ਦੇ ਜੀਜੇ ਨਾਲ ਸਨ ਨਜਾਇਜ਼ ਸਬੰਧ

Taran Taran News : ਜਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਾਰਡ ਨੰਬਰ ਇੱਕ 'ਚ ਸਿੰਗਲ ਬਸਤੀ ਵਿਖੇ ਪਤਨੀ ਨੇ ਆਪਣੇ ਆਸ਼ਿਕ ਨਾਲ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਿਕ ਨੌਜਵਾਨ ਸ਼ਮਸ਼ੇਰ ਸਿੰਘ ਦੀ ਭੈਣ ਰਾਜ ਕੌਰ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਉਸਦੇ ਹੀ ਜੀਜੇ ਗੁਰਲਾਲ ਸਿੰਘ ਨਾਲ ਨਜਾਇਜ਼ ਸਬੰਧ ਸਨ। 

ਇਸ ਸਬੰਧਾਂ ਨੂੰ ਲੈ ਕੇ ਸ਼ਮਸ਼ੇਰ ਸਿੰਘ ਉਸ ਨੂੰ ਕਈ ਵਾਰ ਰੋਕਦਾ ਸੀ ਪਰ ਮਨਦੀਪ ਕੌਰ ਨਹੀਂ ਰੁਕੀ ਅਤੇ ਹੁਣ ਉਸ ਵੱਲੋਂ ਆਪਣੇ ਜੀਜੇ ਗੁਰਲਾਲ ਸਿੰਘ ਨਾਲ ਮਿਲ ਕੇ ਪਹਿਲਾਂ ਤਾਂ ਸ਼ਮਸ਼ੇਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸਦੇ ਸਿਰ ਵਿੱਚ ਦਾਤਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। 


ਮ੍ਰਿਤਕ ਸ਼ਮਸ਼ੇਰ ਸਿੰਘ ਦੀ ਭੈਣ ਨੇ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਮਨਦੀਪ ਕੌਰ ਅਤੇ ਉਸਦੇ ਜੀਜੇ ਗੁਰਲਾਲ ਸਿੰਘ ਅਤੇ ਉਹਨਾਂ ਦੇ ਨਾਲ ਆਏ ਹੋਰ ਚਾਰ ਪੰਜ ਸਾਥੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ।  

- PTC NEWS

Top News view more...

Latest News view more...

PTC NETWORK
PTC NETWORK