Mon, Apr 29, 2024
Whatsapp

ਕਾਸ਼ੀ 'ਚ ਰੰਗਾਂ ਨਾਲ ਨਹੀਂ ਸਗੋਂ ਚਿਖਾ ਦੀ ਰਾਖ ਨਾਲ ਲੋਕ ਖੇਡਦੇ ਹਨ ਹੋਲੀ, ਜਾਣੋ ਕੀ ਹੈ ਮਾਨਤਾ

Written by  KRISHAN KUMAR SHARMA -- March 21st 2024 06:50 PM
ਕਾਸ਼ੀ 'ਚ ਰੰਗਾਂ ਨਾਲ ਨਹੀਂ ਸਗੋਂ ਚਿਖਾ ਦੀ ਰਾਖ ਨਾਲ ਲੋਕ ਖੇਡਦੇ ਹਨ ਹੋਲੀ, ਜਾਣੋ ਕੀ ਹੈ ਮਾਨਤਾ

ਕਾਸ਼ੀ 'ਚ ਰੰਗਾਂ ਨਾਲ ਨਹੀਂ ਸਗੋਂ ਚਿਖਾ ਦੀ ਰਾਖ ਨਾਲ ਲੋਕ ਖੇਡਦੇ ਹਨ ਹੋਲੀ, ਜਾਣੋ ਕੀ ਹੈ ਮਾਨਤਾ

Masan Holi 2024: ਵਾਰਾਣਸੀ ਅਤੇ ਕਾਸ਼ੀ ਦੇ ਮਣੀਕਰਨਿਕਾ ਘਾਟ 'ਤੇ ਵੀਰਵਾਰ ਨੂੰ ਇਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਬਲਦੀਆਂ ਚਿਖਾਵਾਂ ਵਿਚਕਾਰ ਰਾਖ (ashes) ਨਾਲ ਦੀ ਹੋਲੀ (Holi Festival History) ਖੇਡੀ ਗਈ। ਲੋਕ ਇਥੇ ਮਣੀਕਰਨਿਕਾ ਘਾਟ ਦੇ ਸ਼ਮਸ਼ਾਨਘਾਟ 'ਤੇ ਮਸਾਣੇ ਹੋਲੀ ਖੇਡਣ ਲਈ ਇਕੱਠੇ ਹੋਏ ਸਨ। ਮੰਨਿਆ ਜਾਂਦਾ ਹੈ ਕਿ ਭਗਵਾਨ ਭੋਲੇਨਾਥ ਮਣੀਕਰਨਿਕਾ ਦੇ ਸ਼ਮਸ਼ਾਨਘਾਟ ਵਿੱਚ ਆਪਣੇ ਸ਼ਰਧਾਲੂਆਂ ਦੇ ਨਾਲ ਚਿਖਾ ਦੀ ਰਾਖ ਨਾਲ ਹੋਲੀ ਖੇਡਦੇ ਹਨ।

ਕਾਸ਼ੀ 'ਚ ਖੇਡੀ ਜਾਂਦੀ ਹੈ ਇਹ ਹੋਲੀ

ਪੂਰੇ ਦੇਸ਼ ਵਿੱਚ ਰੰਗਾਂ ਅਤੇ ਗੁਲਾਲ ਨਾਲ ਹੋਲੀ ਖੇਡੀ ਜਾਂਦੀ ਹੈ ਪਰ ਸ਼ਿਵ ਦੀ ਨਗਰੀ ਕਾਸ਼ੀ ਵਿੱਚ ਚਿਖਾ ਦੀ ਸੁਆਹ ਨਾਲ ਹੋਲੀ (Masane ki holi) ਖੇਡੀ ਜਾਂਦੀ ਹੈ। ਅਜਿਹੀ ਹੋਲੀ ਪੂਰੀ ਦੁਨੀਆ ਵਿੱਚ ਸਿਰਫ਼ ਕਾਸ਼ੀ (Kashi Holi) ਵਿੱਚ ਹੀ ਮਨਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ੰਕਰ ਆਪਣੇ ਪਿਆਰਿਆਂ, ਭੂਤ-ਪ੍ਰੇਤ ਅਤੇ ਪਿਸ਼ਾਚ ਸ਼ਕਤੀਆਂ ਨਾਲ ਇਥੇ ਰਾਖ ਨਾਲ ਹੋਲੀ ਖੇਡਦੇ ਹਨ।


ਵਿਦੇਸ਼ੀ ਸੈਲਾਨੀਆਂ ਨੇ ਵੀ ਆਨੰਦ ਮਾਣਿਆ

ਚਿਖਾ ਰਾਖ ਦੀ ਹੋਲੀ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਮਸਾਣੇ ਨਾਥ ਦੀ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਵੀ ਕੀਤੀ ਜਾਂਦੀ ਹੈ। ਉਪਰੰਤ ਬਾਬਾ ਜੀ ਦੀ ਆਰਤੀ ਤੋਂ ਬਾਅਦ ਚਿਖਾ ਦੀ ਰਾਖ ਨਾਲ ਹੋਲੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਜਿਸ ਵਿੱਚ ਢੋਲ ਅਤੇ ਡਮਰੂ ਦੇ ਨਾਲ 'ਹਰ ਹਰ ਮਹਾਦੇਵ' ਦੇ ਜੈਕਾਰਿਆਂ ਨਾਲ ਸਾਰਾ ਸ਼ਮਸ਼ਾਨਘਾਟ ਗੂੰਜ ਉਠਦਾ ਹੈ। ਕਾਸ਼ੀ ਵਾਸੀਆਂ ਦੇ ਨਾਲ-ਨਾਲ ਵਿਦੇਸ਼ੀ ਸੈਲਾਨੀਆਂ ਨੇ ਵੀ ਇਸ ਤਿਉਹਾਰ ਦਾ ਆਨੰਦ ਮਾਣਿਆ।

ਕਿਉਂ ਮਨਾਈ ਜਾਂਦੀ ਹੈ ਮਸਾਣੇ ਹੋਲੀ?

ਮਿਥਿਹਾਸਕ ਮਾਨਤਾਵਾਂ ਅਨੁਸਾਰ, ਭਗਵਾਨ ਸ਼ਿਵ ਨੇ ਮਸਾਣੇ ਦੀ ਹੋਲੀ (festival of Holi) ਸ਼ੁਰੂ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਰੰਗਭਰੀ ਇਕਾਦਸ਼ੀ ਦੇ ਦਿਨ ਭਗਵਾਨ ਸ਼ੰਕਰ ਮਾਤਾ ਪਾਰਵਤੀ ਨੂੰ ਗੌਣ ਕਰਨ ਤੋਂ ਬਾਅਦ ਕਾਸ਼ੀ ਲੈ ਕੇ ਆਏ ਸਨ। ਫਿਰ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਰੰਗਾਂ ਅਤੇ ਗੁਲਾਲ ਨਾਲ ਹੋਲੀ ਖੇਡੀ, ਪਰ ਉਹ ਸ਼ਮਸ਼ਾਨਘਾਟ ਵਿੱਚ ਰਹਿਣ ਵਾਲੇ ਭੂਤ-ਪ੍ਰੇਤ, ਪਿਸ਼ਾਚ, ਯਕਸ਼, ਗੰਧਰਵ, ਖੁਸਰੇ ਪ੍ਰਾਣੀਆਂ ਆਦਿ ਨਾਲ ਹੋਲੀ ਨਹੀਂ ਖੇਡ ਸਕੇ ਸਨ, ਇਸ ਲਈ ਰੰਗਭਰੀ ਇਕਾਦਸ਼ੀ ਤੋਂ ਇਕ ਦਿਨ ਬਾਅਦ ਭੋਲੇਨਾਥ ਨੇ ਸ਼ਮਸ਼ਾਨਘਾਟ ਵਿੱਚ ਰਹਿੰਦੇ ਭੂਤਾਂ-ਪ੍ਰੇਤਾਂ ਨਾਲ ਹੋਲੀ ਖੇਡੀ। ਉਦੋਂ ਤੋਂ ਹੀ ਕਾਸ਼ੀ ਵਿੱਚ ਮਸਾਣੇ ਦੀ ਹੋਲੀ ਖੇਡਣ ਦੀ ਪਰੰਪਰਾ ਚੱਲੀ ਆ ਰਹੀ ਹੈ। ਚਿਖਾ ਦੀ ਰਾਖ ਨਾਲ ਹੋਲੀ ਖੇਡਣ ਦੀ ਇਹ ਪਰੰਪਰਾ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ।

-

Top News view more...

Latest News view more...