Mon, Apr 29, 2024
Whatsapp

ਨਸ਼ੇ ਦੇ ਦੈਂਤ ਨੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਨਿਗਲਿਆ, ਪਿੰਡ ਵਾਸੀਆਂ ਨੇ ਲਾਏ ਇਹ ਇਲਜ਼ਾਮ

Written by  Aarti -- February 29th 2024 01:39 PM
ਨਸ਼ੇ ਦੇ ਦੈਂਤ ਨੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਨਿਗਲਿਆ, ਪਿੰਡ ਵਾਸੀਆਂ ਨੇ ਲਾਏ ਇਹ ਇਲਜ਼ਾਮ

ਨਸ਼ੇ ਦੇ ਦੈਂਤ ਨੇ ਦੋ ਭੈਣਾਂ ਦੇ ਇਕਲੌਤੇ ਭਰਾ ਨੂੰ ਨਿਗਲਿਆ, ਪਿੰਡ ਵਾਸੀਆਂ ਨੇ ਲਾਏ ਇਹ ਇਲਜ਼ਾਮ

Youth Died Due to Drug Overdose:  ਪੰਜਾਬ ’ਚ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਲੋਕ ਹਿੱਤਾਂ ’ਚ ਕੰਮ ਕਰਨ ਦੇ ਦਾਅਵੇ ਕਰ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵੇ ਵਾਅਦੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਉਜੜ ਰਹੀ ਹੈ। ਜੀ ਹਾਂ ਪੰਜਾਬ ’ਚ ਨਸ਼ਾ ਅਜੇ ਵੀ ਨੌਜਵਾਨ ਪੀੜੀ ਨੂੰ ਖੋਖਲਾ ਕਰ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। 

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਧਾਰੀਵਾਲ ਕਲੇਰ ’ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋ ਇੱਕ 25 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ ਲੈਣ ਨਾਲ ਮੌਤ ਹੋ ਗਈ।


ਇਹ ਵੀ ਪੜ੍ਹੋ: ਅਧਿਕਾਰੀ ਨੂੰ ਅਗਵਾ ਕਰਨ ਦੇ ਵਿਰੋਧ 'ਚ ਪੁਲਿਸ ਮੁਲਾਜ਼ਮਾਂ ਨੇ ਕੀਤਾ ਹਥਿਆਰ ਸੁੱਟ ਪ੍ਰਦਰਸ਼ਨ

ਦੋ ਭੈਣਾ ਦਾ ਇਕਲੌਤਾ ਭਰਾ ਸੀ ਮ੍ਰਿਤਕ 

ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸੁਖਜਿੰਦਰ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।  

ਪਿੰਡ ਵਾਸੀਆਂ ਨੇ ਪੁਲਿਸ ’ਤੇ ਚੁੱਕੇ ਸਵਾਲ 

ਇਸ ਮੌਕੇ ’ਤੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਇਸ ਪਿੰਡ ਧਾਰੀਵਾਲ ਕਲੇਰ ’ਚ ਲਗਾਤਾਰ ਹੀ ਨਸ਼ੇ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ ਜਿਸ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਕਈ ਵਾਰ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਝਾਰਖੰਡ ਦੇ ਜਾਮਤਾੜਾ ਸਟੇਸ਼ਨ ਨੇੜੇ ਵੱਡਾ ਹਾਦਸਾ; 12 ਯਾਤਰੀਆਂ ’ਤੇ ਚੜੀ ਟਰੇਨ, 2 ਦੀ ਮੌਤ

ਪਿੰਡ ਵਾਸੀਆਂ ਦੀ ਪ੍ਰਸ਼ਾਸਨ ਨੂੰ ਮੰਗ 

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਮੰਗ ਕਰਦੇ ਹੋਏ ਕਿਹਾ ਕਿ  ਸਾਡੇ ਪਿੰਡ ’ਤੇ ਸਖਤ ਐਕਸ਼ਨ ਲਿਆ ਜਾਵੇ ਤੇ ਸਾਡੇ ਪਿੰਡ ਚੋਂ ਨਸ਼ੇ ਦੇ ਕੋਹੜ ਨੂੰ ਦੂਰ ਕੀਤਾ ਜਾਵੇ ਤਾਂ ਜੋ ਕਿ ਆਉਣ ਵਾਲੇ ਸਮੇਂ ’ਚ ਨੌਜਵਾਨਾਂ ਦੀ ਜਾਨ ਬਚ ਸਕੇ।  

ਇਹ ਵੀ ਪੜ੍ਹੋ: ਜਾਣੋ ਕਿਉਂ ਐਮ.ਪੀ. ਰਵਨੀਤ ਬਿੱਟੂ ਸਣੇ ਵੱਡੇ ਕਾਂਗਰਸੀ ਆਗੂਆਂ ਖ਼ਿਲਾਫ਼ ਹੋਇਆ ਮਾਮਲਾ ਦਰਜ

-

Top News view more...

Latest News view more...