ਐਨ.ਆਈ.ਏ. ਨੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕਰਕੇ ਪੁੱਤਰ ਗੁਰਮੁਖ ਸਿੰਘ ਰੋਡੇ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ : ਜਲੰਧਰ ਦੇ ਗੜ੍ਹਾ ਰੋਡ ’ਤੇ ਅੱਜ ਸਵੇਰੇ ਜਸਬੀਰ ਸਿੰਘ ਰੋਡੇ ਦੀ ਰਿਹਾਇਸ਼ 'ਤੇ ਐਨ.ਆਈ.ਏ. ਦੀ ਟੀਮ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇੱਕ ਵੱਡੀ ਰੇਡ ਕੀਤੀ ਹੈ। ਇਸ ਦੌਰਾਨ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਨੂੰ ਅੱਧੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
[caption id="attachment_525341" align="aligncenter" width="300"]
ਐਨ.ਆਈ.ਏ. ਨੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕਰਕੇ ਪੁੱਤਰ ਗੁਰਮੁਖ ਸਿੰਘ ਰੋਡੇ ਨੂੰ ਕੀਤਾ ਗ੍ਰਿਫ਼ਤਾਰ[/caption]
ਐਨ.ਆਈ.ਏ. ਅਤੇ ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਦੇ ਘਰ ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਚਾਰ ਹੈਂਡ ਗ੍ਰੇਨੇਡ, ਇਕ ਟਿਫਨ ਬੰਬ ਆਰ.ਡੀ. ਐੱਕਸ ਵੀ ਮਿਲੇ ਹਨ ਅਤੇ ਏਜੰਸੀਆਂ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਨੂੰ ਪੁੱਛਗਿੱਛ ਲਈ ਲੈ ਗਈਆਂ ਹਨ।
[caption id="attachment_525340" align="aligncenter" width="300"]
ਐਨ.ਆਈ.ਏ. ਨੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕਰਕੇ ਪੁੱਤਰ ਗੁਰਮੁਖ ਸਿੰਘ ਰੋਡੇ ਨੂੰ ਕੀਤਾ ਗ੍ਰਿਫ਼ਤਾਰ[/caption]
ਦਰਅਸਲ 'ਚ ਅੰਮ੍ਰਿਤਸਰ ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐਨ.ਆਈ.ਏ. ਦੀ ਟੀਮ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਅੱਜ ਸਵੇਰੇ ਗੜ੍ਹਾ ਰੋਡ ’ਤੇ ਰਹਿੰਦੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕੀਤੀ ਅਤੇ ਉਸ ਦੇ ਬੇਟੇ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਕ ਪਿਛਲੇ ਦਿਨੀਂ ਅੰਮ੍ਰਿਤਸਰ ’ਚ ਬਰਾਮਦ ਕੀਤੇ ਗਏ ਟਿਫਨ ਬੰਬ ਦੇ ਤਾਰ ਜਲੰਧਰ ਨਾਲ ਜੁੜੇ ਪਾਏ ਗਏ ਹਨ।
[caption id="attachment_525344" align="alignnone" width="300"]
ਐਨ.ਆਈ.ਏ. ਨੇ ਜਸਬੀਰ ਸਿੰਘ ਰੋਡੇ ਦੇ ਘਰ ਰੇਡ ਕਰਕੇ ਪੁੱਤਰ ਗੁਰਮੁਖ ਸਿੰਘ ਰੋਡੇ ਨੂੰ ਕੀਤਾ ਗ੍ਰਿਫ਼ਤਾਰ[/caption]
ਇਸ ਮੌਕੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਘਰੋਂ ਕੋਈ ਸਮਾਨ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਦੂਜੀ ਵਾਰ ਦੁਬਾਰਾ ਖੋਜ ਕੀਤੀ ਅਤੇ ਗੁਰਮੁਖ ਸਿੰਘ ਦੇ ਬੈੱਡ ਰੂਮ ਤੋਂ 2 ਤੋਂ 3 ਬੈਗ ਮਿਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ 3 ਤੋਂ 4 ਵਜੇ ਪੁਲਿਸ ਮਾਨਯੋਗ ਅਦਾਲਤ ਵਿੱਚ ਪੇਸ਼ ਕਰੇਗੀ। ਮੇਰੇ ਬੇਟੇ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।
-PTCNews