ਪੰਜਾਬ

ਸ੍ਰੀ ਦਰਬਾਰ ਸਾਹਿਬ ਘਟਨਾ ਦੇ ਦੋਸ਼ੀ ਦਾ ਨਹੀਂ ਮਿਲਿਆ ਕੋਈ ਸੁਰਾਗ-ਪੁਲਿਸ ਕਮਿਸ਼ਨਰ

By Riya Bawa -- December 20, 2021 5:39 pm

ਅੰਮ੍ਰਿਤਸਰ- 18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਰਹਿਰਾਸ ਪਾਠ ਦੇ ਸਮੇਂ ਇਕ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਮੌਕੇ ਉਤੇ ਹਾਜ਼ਰ ਸੇਵਾਦਾਰਾਂ ਨੇ ਕਾਬੂ ਕਰ ਲਿਆ ਸੀ ਤੇ ਇਸ ਤੋਂ ਬਾਅਦ ਲੋਕਾਂ ਦੀ ਭੀੜ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਅੱਜ ਤਿੰਨ ਦਿਨ ਬੀਤੇ ਜਾਣ ਦੇ ਬਾਵਜੂਦ ਵੀ ਉਕਤ ਅਣਪਛਾਤੇ ਦੋਸ਼ੀ ਦੀ ਸ਼ਨਾਖਤ ਪੁਲਿਸ ਨਹੀਂ ਕਰ ਸਕੀ। ਨਾ ਹੀ ਉਸ ਕੋਲੋਂ ਕੋਈ ਅਜਿਹਾ ਦਸਾਤਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ, ਜਿਸ ਅਧਾਰ ਉੱਤੇ ਪੁਲਿਸ ਕੇਸ ਦੀ ਤੈਅ ਤੱਕ ਪੁੱਜਦੀ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਲਈ ਲੋਕਾਂ ਕੋਲੋਂ ਸਹਿਯੋਗ ਲੈਣ ਦੇ ਆਸ਼ੇ ਨਾਲ ਉਕਤ ਵਿਅਕਤੀ ਦੀ ਤਸਵੀਰ ਜੋ ਕਿ ਕੰਪਲੈਕਸ ਦੇ ਵੀਡੀਓ ਕੈਮਰਿਆਂ ਨੇ ਕੈਦ ਕੀਤੀ ਸੀ, ਨੂੰ ਜਾਰੀ ਕੀਤਾ ਹੈ।

Punjab 'sacrilege' cases: Minorities' panel takes suo moto cognisance; seeks report

ਉਨਾਂ ਦੱਸਿਆ ਕਿ ਇਸ ਸਬੰਧੀ ਪੜਤਾਲ ਕਰਨ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਕਿ ਲਗਾਤਾਰ ਇਸ ਕੇਸ ਦੀ ਪੜਤਾਲ ਕਰ ਰਹੀ ਹੈ ਪਰ ਹੁਣ ਤੱਕ ਦੀਆਂ ਕੋਸ਼ਿਸ਼ਾਂ ਵਿਚੋਂ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜੋ ਕਿ ਉਕਤ ਵਿਅਕਤੀ ਦੀ ਸ਼ਨਾਖਤ ਕਰਵਾ ਸਕੇ। ਡਾ. ਗਿਲ੍ਹ ਨੇ ਦੱਸਿਆ ਕਿ ਇਸ ਨਾ ਮਾਲੂਮ ਦੋਸ਼ੀ ਖਿਲਾਫ ਮੁਕੱਦਮਾ ਨੰਬਰ 253 ਮਿਤੀ 19-12-2021 ਜੁਰਮ 295-ਏ, 307 ਆਈ:ਪੀ:ਸੀ ਥਾਣਾ ਈ ਡਵੀਜਨ ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੋਸ਼ੀ ਦੀ ਪਹਿਚਾਣ ਲਈ ਅਤੇ ਪਰਿਵਾਰਕ ਪਿਛੋਕੜ ਦੀ ਜਾਣਕਾਰੀ ਲੈਣ ਲਈ ਦੋਸ਼ੀ ਦੀ ਫੋਟੋ ਨੂੰ ਜਨਤਕ ਕੀਤਾ ਜਾ ਰਿਹਾ ਹੈ।

sacrilege guru granth sahib Golden Temple guru granth sahib amritsar, बेअदबी, गुरु ग्रंथ साहिब की बेअदबी, स्वर्ण मंदिर, गोल्डन टैंपल, गोल्डन टैंपल में बेअदबी

ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਪੁਲਿਸ ਕਮਿਸ਼ਨਰ ਦੇ ਮੋਬਾਇਲ ਨੰ: 97811-30101, 99157-01100, ਸ੍ਰ ਪਰਮਿੰਦਰ ਸਿੰਘ ਭੰਡਾਲ ਡੀ:ਸੀ:ਪੀ ਲਾਅ ਐਂਡ ਆਰਡਰ ਦੇ ਮੋਬਾਇਲ ਨੰ: 95524-00001 ਅਤੇ ਸ੍ਰ ਹਰਪਾਲ ਸਿੰਘ ਏ:ਡੀ:ਸੀ:ਪੀ-3 ਦੇ ਮੋਬਾਇਲ ਨੰ: 98760-19099 ਤੇ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

sacrilege guru granth sahib Golden Temple guru granth sahib amritsar, बेअदबी, गुरु ग्रंथ साहिब की बेअदबी, स्वर्ण मंदिर, गोल्डन टैंपल, गोल्डन टैंपल में बेअदबी

-PTC News

  • Share