Sat, Jun 21, 2025
Whatsapp

ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ

Reported by:  PTC News Desk  Edited by:  Shanker Badra -- February 10th 2021 05:28 PM -- Updated: February 10th 2021 05:39 PM
ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ

ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਕਿਹਾ, ਕੋਰੋਨਾ ਕਾਲ ਦੇ ਦੌਰ ਵਿੱਚ 3 ਖੇਤੀ ਕਾਨੂੰਨ ਲਿਆਂਦੇ ਗਏ ਸਨ। ਇਹ ਖੇਤੀਬਾੜੀ ਸੁਧਾਰਾਂ ਦਾ ਸਿਲਸਲਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਸਾਲਾਂ ਤੋਂ ਸਾਡਾ ਖੇਤੀਬਾੜੀ ਖੇਤਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ ,ਅਸੀਂ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਅਜੇ ਵੀ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ। [caption id="attachment_473840" align="aligncenter" width="750"] ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ[/caption] ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ    ਪੀਐਮ ਮੋਦੀ ਨੇ ਕਿਹਾ ਕਿ ਮੈਂ ਵੇਖ ਰਿਹਾ ਸੀ ਕਿ ਇੱਥੇ ਕਾਂਗਰਸ ਦੇ ਸਹਿਯੋਗੀਆਂ ਨੇ ਚਰਚਾ ਕੀਤੀ ਕਿ ਉਹ ਕਾਨੂੰਨ ਦੇ ਰੰਗ ਉੱਤੇ ਬਹਿਸ ਕਰ ਰਹੇ ਸਨ। ਬਲੈਕ ਹੈ ਜਾਂ ਚਿੱਟਾ। ਪੀਐੱਮ ਮੋਦੀ ਨੇ ਕਿਹਾ ਕਿ ਚੰਗਾ ਹੁੰਦਾ ਜੇ ਉਹ ਖੇਤੀ ਕਾਨੂੰਨਾਂ ਦੇ ਕੰਟੈਂਟ 'ਤੇ ਚਰਚਾ ਕਰਦੇ , ਤਾਂ ਜੋ ਦੇਸ਼ ਦੇ ਕਿਸਾਨਾਂ ਤੱਕ ਵੀ ਸਹੀ ਗੱਲ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਜੇਕਰ ਕੋਈ ਚੀਜ ਮੰਨਣ ਵਾਲੀ ਹੋਈ ਤਾਂ ਇਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। [caption id="attachment_473839" align="aligncenter" width="750"] ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ[/caption] ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕਤੰਤਰ 'ਚ ਮੰਗਣ 'ਤੇ ਕੰਮ ਨਹੀਂ ਹੁੰਦਾ। ਮੰਗਣ 'ਤੇ ਸਰਕਾਰ ਕੰਮ ਕਰੇ, ਉਹ ਸਮਾਂ ਚਲਾ ਗਿਆ ਹੈ। ਸਮਾਜ ਲਈ ਕੁਝ ਪਰਿਵਰਤਨ ਲੋੜੀਂਦੇ ਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਲੋਕ ਸਭਾ 'ਚੋਂ ਕਾਂਗਰਸੀ ਸੰਸਦ ਮੈਂਬਰਾਂ ਨੇ ਵਾਕਆਊਟ ਕੀਤਾ ਹੈ। ਲੋਕ ਸਭਾ 'ਚ ਵਿਰੋਧੀ ਧਿਰਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਨਾਅਰੇ ਲਾਏ ਹਨ। ਉਨ੍ਹਾਂ ਕਿਹਾ ਦੇਸ਼ ਦੀ ਤਰੱਕੀ ਲਈ ਕੁਝ ਕਾਨੂੰਨ ਜ਼ਰੂਰੀ ਹੁੰਦੇ ਹਨ। [caption id="attachment_473837" align="aligncenter" width="1280"] ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ[/caption] ਪੀਐਮ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਉਹ ਅੰਦੋਲਨ ਕਰ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰ ਰਹੇ ਹਨ।ਮੋਦੀ ਨੇ ਕਿਹਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਨਾ ਕੋਈ ਮੰਡੀ ਬੰਦ ਹੋਵੇਗੀ ਅਤੇ ਨਾ ਐੱਮ.ਐੱਸ.ਪੀ.ਬੰਦ ਹੋਵੇਗੀ। ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਰੋਕ ਨਹੀਂ ਲਗਾਈ ਗਈ। ਅਸੀਂ ਕਿਸਾਨਾਂ ਦਾ ਹਰ ਸੁਝਾਅ ਸੁਣਨ ਲਈ ਤਿਆਰ ਹਾਂ।ਨਵੇਂ ਖੇਤੀ ਕਾਨੂੰਨ ਕਿਸੇ ਲਈ ਵੀ ਕੋਈ ਬੰਧਨ ਨਹੀਂ ਹੈ। ਖੇਤੀ ਕਾਨੂੰਨਾਂ 'ਚ ਜੇਕਰ ਬਦਲਾਅ ਕਰਨਾ ਪਿਆ ਤਾਂ ਕਰਾਂਗੇ। ਕਾਨੂੰਨਾਂ ਦੇ ਹਰ ਬਿੰਦੂ 'ਤੇ ਚਰਚਾ ਕਰ ਲਈ ਤਿਆਰ ਹਾਂ। [caption id="attachment_473838" align="aligncenter" width="750"] ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ[/caption] ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਦੇ ਸੰਬੋਧਨ 'ਤੇ ਜਵਾਬ ਦਿੰਦੇ ਹੋਏ ਕਾਂਗਰਸ ਨੇ ਸੰਸਦ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕਾਨੂੰਨ ਲਾਗੂ ਹੋਣ ਤੋਂ ਬਾਅਦ ਐਮਐਸਪੀ ‘ਤੇ ਖਰੀਦਦਾਰੀ ਵਧੀ ਹੈ। ਉਨ੍ਹਾਂ ਕਿਹਾ ਕਿ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਹੰਗਾਮਾ ਕੀਤਾ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਤਿੰਨੋਂ ਕਿਸਾਨਾਂ ਦੇ ਫਾਇਦੇ ਲਈ ਖੇਤੀਬਾੜੀ ਕਾਨੂੰਨ ਬਣਾਏ ਗਏ ਹਨ। ਕਿਸਾਨਾਂ ਨੂੰ ਸਿਰਫ਼ ਇਕ ਬਦਲਵੀਂ ਵਿਵਸਥਾ ਮਿਲੀ ਹੈ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ [caption id="attachment_473834" align="aligncenter" width="750"] ਨਵੇਂ ਖੇਤੀ ਕਾਨੂੰਨਾਂ 'ਚ ਸਰਕਾਰ ਵੱਲੋਂ ਪੁਰਾਣੀਆਂ ਮੰਡੀਆਂ 'ਤੇ ਕੋਈ ਰੋਕ ਨਹੀਂ ਲਗਾਈ ਗਈ : PM ਮੋਦੀ[/caption] ਪੀਐਮ ਮੋਦੀ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਸਦਨ ਵਿੱਚ ਇੱਕ ਨਵੀਂ ਦਲੀਲ ਆਈ ਹੈ ਕਿ ਇਹ ਕਿਉਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਹੋਣਾ ਨਹੀਂ ਹੈ ,ਉਸਦਾ ਡਰ ਫੈਲਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਤਰੀਕੇ ਅੰਦੋਲਨਜੀਵੀ ਅਪਨਾਉਣੇ ਹਨ। ਕਿਸਾਨ ਦੱਸਣ ਕਿ ਉਨ੍ਹਾਂ ਦਾ ਕਿਹੜਾ ਅਧਿਕਾਰ ਖੋਹ ਲਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਅਗਾਂਹਵਧੂ ਸਮੇਂ ਲਈ ਅਜਿਹੇ ਫੈਸਲੇ ਲੈਣੇ ਪੈਂਦੇ ਹਨ। ਇਸ ਦੇ ਉਨ੍ਹਾਂ ਨੇ ਤਿੰਨ ਤਲਾਕ , ਸਿੱਖਿਆ ਨੀਤੀ ਦਾ ਹਵਾਲਾ ਦਿੱਤਾ। -PTCNews


Top News view more...

Latest News view more...

PTC NETWORK
PTC NETWORK