ਨਹੀਂ ਟਲਿਆ ਉੱਤਰ ਕੋਰੀਆ, ਕੀਤਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਧਮਾਕਾ!

By Joshi - September 03, 2017 4:09 pm

ਉੱਤਰ ਕੋਰੀਆ ਅਨੁਸਾਰ ਉਸਨੇ ਆਪਣਾ ਛੇਵੇਂ ਪਰਮਾਣੂ ਪ੍ਰੀਖਣ ਸਫਲਤਾਪੂਰਵਕ ਕਰ ਲਿਆ ਹੈ। ਇਸ ਪ੍ਰੀਖਣ ਵਿੱਚ ਉਸਨੇ ਹਾਈਡ੍ਰੋਜਨ ਬੰਬ ਵਿਸਫੋਟ ਕੀਤਾ ਹੈ। North Korea claims nuclear bomb test

ਸੂਤਰਾਂ ਅਨੁਸਾਰ, ਉੱਤਰ ਕੋਰੀਆ ਵੱਲੋਂ ਤਕਰੀਬਨ 100 ਕਿਲੋ ਦਾ ਹਾਈਡਰੋਜਨ ਬੰਬ ਵਿਸਫੋਟ ਕੀਤਾ ਗਿਆ ਹੈ।
North Korea claims nuclear bomb test, most powerful blast till dateਇਸ ਵਿਸਫੋਟ ਦਾ ਝਟਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਨੂੰ ਹੁਣ ਤੱਕ ਦਾ ਸਭ ਤੋਂ ਵੱਧ ਖਤਰਨਾਕ ਅਤੇ ਸ਼ਕਤੀਸ਼ਾਲੀ ਵਿਸਫੋਟ ਦੱਸਿਆ ਜਾ ਰਿਹਾ ਹੈ।
North Korea claims nuclear bomb test, most powerful blast till dateਦੱਖਣੀ ਕੋਰੀਆ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਪਰਮਾਣੂ ਪੀ੍ਰਖਣ ਤੋਂ ਤਕਰੀਬਨ ੫੦ ਤੋਂ ੬੦ ਕਿਲੋਟਨ ਊਰਜਾ ਨਿਕਲੀ ਸੀ। ਇਹ ਊਰਜਾ ਪਿਛਲੀ ਵਾਰ ਦੇ ਪ੍ਰੀਖਣ ਤੋਂ ਲਗਪਗ ਪੰਜ ਤੋਂ ਛੇ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ।
ਉਤਰ ਕੋਰੀਆ ਲਗਾਤਾਰ ਆਪਣੀ ਪਰਮਾਣੂ ਸ਼ਕਤੀ ਵਿੱਚ ਵਾਧਾ ਕਰ ਰਿਹਾ ਹੈ ਅਤੇ ਇਹ ਹੁਣ ਤੱਕ ਦਾ ਉਸਦਾ ਸਭ ਤੋਂ ਸਫਲ ਪ੍ਰੀਖਣ ਮੰਨਿਆ ਜਾ ਰਿਹਾ ਹੈ।

North Korea claims nuclear bomb test

ਖਬਰਾਂ ਇਹ ਵੀ ਹਨ, ਕਿ ਉੱਤਰ ਕੋਰੀਆ ਅਮਰੀਕਾ ਨਾਲ ਹਮਲੇ ਦੀਆਂ ਤਿਆਰੀਆਂ ਲਈ ਆਪਣੀ ਕਮਰ ਕੱਸ ਰਿਹੱ ਹੈ।
ਉੱਤਰ ਕੋਰੀਆਈ ਟੈਲੀਵਿਜਨ ਉਤੇ ਆਈਆਂ ਖਬਰਾਂ ਅਨੁਸਾਰ, ਇਹ ਪ੍ਰੀਖਣ ਪੂਰੀ ਤਰ੍ਹਾਂ ਨਾਲ ਸਫਲ ਰਿਹਾ ਅਤੇ ਇਸ ''ਦੋ ਪੱਧਰ ਥਰਮੋਫਿਲਿਕ ਹਥਿਆਰ'' ਦੀ 'ਸਮਰੱਥਾ ਨੂੰ ਵੀ ਬੇਮਿਸਾਲ' ਕਰਾਰ ਦਿੱਤਾ ਗਿਆ ਹੈ।

—PTC News

adv-img
adv-img