Sun, Apr 28, 2024
Whatsapp

ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ

Written by  Shanker Badra -- January 19th 2021 10:00 AM
ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ

ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਦੇਸ਼ ਦੇ ਕਿਸਾਨਾਂ ਦੇ 26 ਜਨਵਰੀ ਨੂੰ ਸ਼ਾਂਤੀਪੂਰਨ ਗਣਤੰਤਰ ਦਿਵਸ ਮਾਰਚ ਕੱਢਣ ਦੇ ਸੰਵਿਧਾਨਕ ਅਧਿਕਾਰ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਪਾਰਟੀ ਮੁੱਖ ਦਫਤਰ ਵਿਚ ਤਿੰਨ ਘੰਟੇ ਚੱਲੀ ਮੀਟਿੰਗ ਵਿਚ ਪਾਰਟੀ ਨੇ ਭਾਰਤ ਸਰਕਾਰ ਨੂੰ ਇਹ ਅਪੀਲ ਕੀਤੀ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ। ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਮੀਟਿੰਗ ਵਿਚ ਇਹ ਗੱਲ ਵਿਚਾਰੀ ਗਈ ਕਿ ਸਰਕਾਰ ਸ਼ਾਂਤੀਪੂਰਨ ਤਰੀਕੇ ਨਾਲ ਲੋਕਤੰਤਰੀ ਮਾਰਚ ਕੱਢਣ ਲਈ ਪ੍ਰਵਾਨਗੀ ਦੇਣ ਤੋਂ ਪੈਰ ਪਿੱਛੇ ਖਿੱਚ ਰਹੀ ਹੈ ਜੋ ਉਸ ਸੰਵਿਧਾਨ ਦੀ ਹੀ ਘੋਰ ਉਲੰਘਣਾ ਹੈ ਜਿਸਦਾ ਗਣਤੰਤਰ ਦਿਵਸ ਪ੍ਰਤੀਬਿੰਬ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਟਲੀ [caption id="attachment_467366" align="aligncenter" width="300"]NOT ALLOWING FARMERS MARCH WOULD VIOLATE THE CONSTITUTION ADOPTED ON JAN 26 : SAD 26 ਜਨਵਰੀ ਦੇ ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ[/caption] ਉਹਨਾਂ ਕਿਹਾ ਕਿ ਸਰਕਾਰ ਲਈ ਇਸ ਤੋਂ ਮਾੜਾ ਹੋਰ ਮੌਕਾ ਨਹੀਂ ਹੋ ਸਕਦਾ ਕਿ ਉਹ 26 ਜਨਵਰੀ ਨੂੰ ਦੇਸ਼ ਦੇ ਨਾਗਰਿਕਾਂ ਨੂੰ ਵਿਚਾਰ ਪ੍ਰਗਟਾਵੇ ਅਤੇ ਲੋਕਤੰਤਰੀ ਸਰਗਰਮੀ ਲਈ ਇਕੱਠ ਕਰਨ ਦੇ ਮੌਲਿਕ ਅਧਿਕਾਰ ਦੇਣ ਤੋਂ ਨਾਂਹ ਕਰੇ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਸ਼ਾਂਤੀਪੂਰਨ ਮਾਰਚ ਸੰਵਿਧਾਨ ਦੀ ਉਸ ਭਾਵਨਾ ਅਨੁਸਾਰ ਹੀ ਹੋਵੇਗਾ ,ਜਿਸ ਤਹਿਤ ਦੇਸ਼ ਗਣਤੰਤਰ ਦਿਵਸ ਮਨਾਉਂਦਾ ਹੈ। ਕਿਸਾਨਾਂ ਦਾ ਮਾਰਚ ਇਹ ਚੇਤੇ ਕਰਵਾਏਗਾ ਕਿ ਭਾਰਤ ਇਕ ਲੋਕਤੰਤਰੀ ਗਣਰਾਜ ਹੈ  ਅਤੇ ਕੋਈ ਰਾਜਾਸ਼ਾਹੀ ਜਾਂ ਤਾਨਾਸ਼ਾਹੀ ਰਾਜ ਵਾਲਾ ਮੁਲਕ ਨਹੀਂ ਹੈ। ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਸਰਕਾਰ ਨੂੰ ਤਾਂ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਮਾਰਚ ਦੀ ਆਗਿਆ ਦੇਣੀ ਚਾਹੀਦੀ ਹੈ। [caption id="attachment_467364" align="aligncenter" width="300"]NOT ALLOWING FARMERS MARCH WOULD VIOLATE THE CONSTITUTION ADOPTED ON JAN 26 : SAD 26 ਜਨਵਰੀ ਦੇ ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ[/caption] ਸ੍ਰੀ ਬੈਂਸ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਨੇ ਇਸ ਗੱਲ ਦੀ ਜ਼ੋਰਦਾਰ ਨਿਖੇਧੀ ਕੀਤੀ ਕਿ ਜਿਹਨਾਂ ਕਿਸਾਨਾਂ ਨੇ ਦੁਨੀਆਂ ਨੂੰ ਇਹ ਵਿਖਾਇਆ ਕਿ ਕਿਵੇਂ ਅਨੁਸ਼ਾਸਤ ਰਹਿ ਕੇ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਨਾਲ ਆਪਣੀਆਂ ਵਾਜਬ ਤੇ ਪੂਰਨ ਜਾਇਜ਼ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨਾ ਹੈ, ਸਰਕਾਰ ਉਹਨਾਂ ਖਿਲਾਫ ਐਨ.ਆਈ.ਏ ਦੀ ਦੁਰਵਰਤੋਂ ਕਰ ਰਹੀ ਹੈ। ਪਾਰਟੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਰਕਾਰ ਦੇਸ ਦੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟ ਰਹੇ ਅੰਨਦਾਤਾ ਖਿਲਾਫ ਇਸ ਕਿਸਮ ਦੇ ਕਠੋਰ ਕਦਮ ਚੁੱਕ ਰਹੀ ਹੈ ਜਦਕਿ ਕਿਸਾਨਾਂ ਨੇ ਦੋ ਮਹੀਨਿਆਂ ਦੌਰਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਮਨ ਕਾਨੂੰਨ ਵਿਵਸਥਾ ਭੰਗ ਹੋਣ ਦਾ ਇਕ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। [caption id="attachment_467363" align="aligncenter" width="300"]NOT ALLOWING FARMERS MARCH WOULD VIOLATE THE CONSTITUTION ADOPTED ON JAN 26 : SAD 26 ਜਨਵਰੀ ਦੇ ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ[/caption] ਪਾਰਟੀ ਨੇ ਕਿਹਾ ਕਿ ਇਹ ਬਹੁਤ ਹੀ ਬੇਹੂਦਾ ਵਿਚਾਰ ਹੈ ਕਿ ਸਰਕਾਰ ਨੂੰ ਅਜਿਹੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਤੋਂ ਸ਼ਾਂਤੀ ਤੇ ਸੁਰੱਖਿਆ ਨੂੰ ਖ਼ਤਰਾ ਨਜ਼ਰ ਆਉਂਦਾ ਹੈ। ਪਾਰਟੀ ਨੇ ਸਰਕਾਰ ਨੂੰ ਆਖਿਆ ਕਿ ਉਹ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਐਨ ਆਈ ਏ ਵੱਲੋਂ ਭੇਜੇ ਸਾਰੇ ਨੋਟਿਸ ਵਾਪਸ ਲਵੇ। ਇਕ ਹੋਰ ਮਤੇ ਰਾਹੀਂ ਪਾਰਟੀ ਨੇ ਕਿਸਾਨ ਸੰਘਰਸ਼ ਦੀ ਹਰ ਤਰੀਕੇ ਮਦਦ ਜਾਰੀ ਰੱਖਣ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਜੋ ਕਿ ਪਾਰਟੀ ਦੇ ਆਦਰਸ਼ ਤੇ ਸਿਧਾਂਤਾਂ ਅਨੁਸਾਰ ਹੈ ਜਿਸ ਤਹਿਤ ਪਾਰਟੀ ਹਮੇਸ਼ਾ ਅੱਗੇ ਹੋ ਕੇ ਲੜਦੀ ਹੈ। [caption id="attachment_467365" align="aligncenter" width="300"]NOT ALLOWING FARMERS MARCH WOULD VIOLATE THE CONSTITUTION ADOPTED ON JAN 26 : SAD 26 ਜਨਵਰੀ ਦੇ ਕਿਸਾਨ ਮਾਰਚ ਨੂੰ ਰੋਕ ਕੇ ਸੰਵਿਧਾਨ ਦੀ ਉਲੰਘਣਾ ਨਾ ਕਰੇ ਕੇਂਦਰ ਸਰਕਾਰ : ਸ਼੍ਰੋਮਣੀ ਅਕਾਲੀ ਦਲ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ, 14 ਫਰਵਰੀ ਨੂੰ ਪੈਣਗੀਆਂ ਵੋਟਾਂ ਮਤੇ ਵਿਚ ਕਿਹਾ ਗਿਆ ਕਿ ਪਾਰਟੀ ਸਮਾਨਤਾ ਵਾਲੇ ਗਣਰਾਜ ਦੀ ਸਥਾਪਨਾ ਲਈ ਡਟੀ ਹੈ ਜੋ ਕਿ ਪਾਰਟੀ ਵੱਲੋਂ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣ ਅਤੇ ਐਨ.ਡੀ.ਏ ਛੱਡ ਦੇਣ ਵੇਲੇ ਦੇ ਟੀਚੇ ਅਨੁਸਾਰ ਹੈ। ਇਹ ਉਸੇ ਆਦਰਸ਼ ਅਨੁਸਾਰ ਹੈ ਜਿਸ ਤਹਿਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਵਾਪਸ ਕਰ ਦਿੱਤਾ। ਸ੍ਰੀ ਬੈਂਸ ਨੇ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਵੇ ਅਤ ਸ਼ਾਂਤੀਮਈ ਢੰਗ ਨਾਲ ਇਕੱਤਰ ਹੋਣ ਦੇ ਲੋਕਤੰਤਰੀ ਅਧਿਕਾਰ ਤੋਂ ਵਾਂਝਾ ਕਰਦੀ ਹੈ ਤਾਂ ਅਸੀਂ ਮੂਕ ਦਰਸ਼ਕ ਬਣ ਕੇ ਨਹੀਂ ਬੈਠੇ ਰਹਿ ਸਕਦੇ। -PTCNews


Top News view more...

Latest News view more...