Fri, Apr 26, 2024
Whatsapp

ਐੱਨ.ਆਰ.ਆਈ. ਬਲਕਰਣ ਹੱਤਿਆਕਾਂਡ ਮਾਮਲੇ 'ਚ ਆਇਆ ਨਵਾਂ ਮੋੜ 

Written by  Joshi -- May 22nd 2018 10:38 AM
ਐੱਨ.ਆਰ.ਆਈ. ਬਲਕਰਣ ਹੱਤਿਆਕਾਂਡ ਮਾਮਲੇ 'ਚ ਆਇਆ ਨਵਾਂ ਮੋੜ 

ਐੱਨ.ਆਰ.ਆਈ. ਬਲਕਰਣ ਹੱਤਿਆਕਾਂਡ ਮਾਮਲੇ 'ਚ ਆਇਆ ਨਵਾਂ ਮੋੜ 

ਐੱਨ.ਆਰ.ਆਈ. ਬਲਕਰਣ ਹੱਤਿਆਕਾਂਡ ਮਾਮਲੇ 'ਚ ਆਇਆ ਨਵਾਂ ਮੋੜ ਐੱਨ.ਆਰ.ਆਈ. ਬਲਕਰਣ ਹੱਤਿਆਕਾਂਡ ਮਾਮਲੇ 'ਚ ਪੁਲਿਸ ਹੱਥ ਸਫਲਤਾ ਉਸ ਸਮੇਂ ਲੱਗੀ ਜਦੋਂ ਫਰੀਦਕੋਟ ਦੇ ਐੱਸ. ਪੀ. ਐੱਚ. ਆਈ. ਪੀ. ਐੱਸ. ਦੀਪਕ ਪਾਰਿਕ ਦੀ ਟੀਮ ਵੱਲੋਂ ਇਸ ਨਾਲ ਜੁੜੇ ਚੌਥੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ। ਫੜ੍ਹੇ ਗਏ ਮੁਲਜ਼ਮ ਨੂੰ ਯੂ. ਪੀ. ਤੋਂ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ 'ਤੇ ਭੇਜਿਆ ਗਿਆ ਹੈ। NRI balkaran singh murder caseਦੱਸਣਯੋਗ ਹੈ ਕਿ ਮੁਲਜ਼ਮ ਜਸਦੀਪ ਸਿੰਘ ਨੂੰ ਯੂ. ਪੀ. ਪੁਲਸ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ ਅਤੇ ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮ 'ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਉੱਚ ਅਦਾਲਤ ਵੱਲੋਂ ਬਣੀ ਟੀਮ ਦੇ ਨਿਰਦੇਸ਼ਾਂ 'ਤੇ ਬਣੀ ਐੱਸ. ਆਈ. ਟੀ. ਨੇ ਯੂ. ਪੀ. ਪੁਲਸ ਨਾਲ ਸੰਪਰਕ ਤੋਂ ਬਾਅਦ ਦੋਸ਼ੀ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਹਿਰਾਸਤ 'ਚ ਲਿਆ ਜਿੱਥੇ ਰਿਮਾਂਡ ਮਿਲਣ ਤੋਂ ਬਾਅਦ ਉਸ ਤੋਂ ਪੁੱਛਗਿਛ ਜਾਰੀ ਹੈ। ਕੀ ਹੈ ਮਾਮਲਾ? ਪਿਛਲੇ ਸਾਲ ੨੦੧੭ 'ਚ ੧੯ ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਐੱਨ. ਆਰ. ਆਈ. ਬਲਕਰਣ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। NRI balkaran singh murder caseਜਾਂਚ ਟੀਮ ਅਤੇ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਅਤੇ ਹੁਣ ਚੌਥੇ ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ। —PTC News


Top News view more...

Latest News view more...