Fri, Apr 26, 2024
Whatsapp

ਕੋਰੋਨਾ ਨੇ ਵਿਆਹ ਸਮਾਗਮਾਂ 'ਤੇ ਪਾਇਆ ਅਸਰ, NRI's ਵਲੋਂ ਰੱਦ ਕੀਤੇ ਜਾ ਰਹੇ ਨੇ ਸਮਾਗਮ

Written by  Jashan A -- March 17th 2020 03:23 PM -- Updated: March 17th 2020 03:39 PM
ਕੋਰੋਨਾ ਨੇ ਵਿਆਹ ਸਮਾਗਮਾਂ 'ਤੇ ਪਾਇਆ ਅਸਰ, NRI's ਵਲੋਂ ਰੱਦ ਕੀਤੇ ਜਾ ਰਹੇ ਨੇ ਸਮਾਗਮ

ਕੋਰੋਨਾ ਨੇ ਵਿਆਹ ਸਮਾਗਮਾਂ 'ਤੇ ਪਾਇਆ ਅਸਰ, NRI's ਵਲੋਂ ਰੱਦ ਕੀਤੇ ਜਾ ਰਹੇ ਨੇ ਸਮਾਗਮ

ਜਲੰਧਰ: ਕਹਿਰਵਾਨ ਬਣੇ ਕੋਰੋਨਾ ਵਾਇਰਸ ਨੇ ਲੋਕਾਂ ਦੀਆਂ ਖੁਸ਼ੀਆਂ ਦੇ ਰੰਗ ਚ ਵੀ ਭੰਗ ਪਾ ਦਿੱਤਾ ਹੈ। ਇਸ ਵਾਇਰਸ ਦੀ ਦਹਿਸ਼ਤ ਕਾਰਨ ਪੰਜਾਬ ਵਿਚ ਹੋਣ ਵਾਲੇ ਵਿਆਹ ਸ਼ਾਦੀਆਂ ਦੇ ਸਮਾਗਮ ਵੀ ਰੱਦ ਹੋਣੇ ਸ਼ੁਰੂ ਹੋ ਚੁੱਕੇ ਹਨ। ਐਨ.ਆਰ.ਆਈਜ਼ ਦੀ ਬੈਲਟ ਦੋਆਬਾ ਖੇਤਰ 'ਚ ਇਸ ਦਾ ਸਭ ਤੋਂ ਵੱਧ ਅਸਰ ਵੇਖਣ ਨੂੰ ਮਿਲ ਰਿਹਾ ਹੈ। NRI's Cancel Marriage Programes due to coronavirus ਭਾਰਤ ਸਰਕਾਰ ਵਲੋਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਜਾਣ ਕਾਰਨ ਐੱਨ ਆਰ ਆਈਜ਼ ਭਾਰਤ ਨਹੀਂ ਆਉਣ ਤੋਂ ਅਸਮਰਥ ਹਨ, ਜਿਹੜੇ ਪਹਿਲਾਂ ਭਾਰਤ ਆਏ ਸਨ, ਉਹ ਵੀ ਕੋਰੋਨਾ ਤੋਂ ਡਰਦਿਆਂ ਆਪੋ ਆਪਣੇ ਮੁਲਕਾਂ ਨੂੰ ਪਰਤ ਗਏ ਹਨ। ਹੋਰ ਪੜ੍ਹੋ: ਸਵਾਰੀਆਂ ਨਾਲ ਭਰਿਆ ਆਟੋ ਅਵਾਰਾ ਪਸ਼ੂਆਂ ਨਾਲ ਟਕਰਾਇਆ, 2 ਵਿਅਕਤੀਆਂ ਦੀ ਹੋਈ ਮੌਤ ਨਤੀਜਾ ਇਹ ਹੋਇਆ ਕਿ ਐੱਨ ਆਰ ਆਈਜ਼ ਵਲੋਂ ਉਲੀਕੇ ਗਏ ਸਾਰੇ ਪ੍ਰੋਗਰਾਮ ਰੱਦ ਕਰਵਾ ਦਿੱਤੇ ਗਏ ਹਨ ਤੇ ਇਸ ਸਭ ਦਾ ਸਿੱਧਾ ਤੇ ਮਾਰੂ ਅਸਰ ਰਿਜ਼ੋਰਟ ਅਤੇ ਹੋਟਲ ਇੰਡਸਟਰੀ 'ਤੇ ਪਿਆ ਹੈ। NRI's Cancel Marriage Programes due to coronavirus ਹੋਟਲ ਸੰਚਾਲਕਾਂ ਮੁਤਾਬਿਕ ਬੇਸ਼ਕ ਉੱਨਾਂ ਵਲੋਂ ਆਪਣੇ ਹੋਟਲਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਪਰ ਕੋਰੋਨਾ ਦੇ ਖ਼ੌਫ਼ ਕਾਰਨ ਜਿਥੇ ਐੱਨ ਆਰ ਆਈਜ਼ ਦੀ ਆਮਦ ਖਤਮ ਹੋ ਗਈ ਹੈ, ਉਥੇ ਕਾਰਪੋਰੇਟਜ਼ ਅਤੇ ਆਮ ਲੋਕਾਂ ਵਲੋਂ ਵੀ ਕੋਈ ਸਮਾਗਮ ਨਹੀਂ ਕੀਤਾ ਜਾ ਰਿਹਾ ਹੈ। NRI's Cancel Marriage Programes due to coronavirus ਇਥੇ ਹੀ ਬੱਸ ਨਹੀਂ ਐੱਨ.ਆਰ.ਆਈਜ਼ ਦਾ ਗੜ੍ਹ ਜਲੰਧਰ ਦੇ ਰਿਜ਼ੋਰਟ ਸੰਚਾਲਕਾਂ ਉਤੇ ਵੀ ਇਹ ਕੋਰੋਨਾ ਕਹਿਰ ਬਣ ਕੇ ਟੁਟਿਆ ਹੈ, ਕਿਓਂਕਿ ਕੋਰੋਨਾ ਦੇ ਖ਼ੌਫ਼ ਕਾਰਨ ਨਾ ਸਿਰਫ ਮਾਰਚ ਮਹੀਨੇ ਦੇ ਵਿਆਹ ਸਮਾਗਮ ਰੱਦ ਹੋਏ ਨੇ ਬਲਕਿ ਅਪ੍ਰੈਲ ਮਹੀਨੇ ਲਈ ਹੋਈਆਂ ਬੁਕਿੰਗਜ਼ ਵੀ ਪ੍ਰਭਾਵਿਤ ਹੋਈਆਂ ਹਨ। -PTC News


  • Tags

Top News view more...

Latest News view more...