ਹੋਰ ਖਬਰਾਂ

ਇਸ ਫੌਜੀ ਨੇ ਅਫ਼ਸਰਾਂ 'ਤੇ ਲਾਏ ਵੱਡੇ ਇਲਜ਼ਾਮ , ਜਵਾਨਾਂ ਦੀਆਂ ਪਤਨੀਆਂ ਨੂੰ ਘਰ ਬੁਲਾ ਕੇ ਕਰਵਾਇਆ ਜਾਂਦਾ ਹੈ ਕੰਮ ਅਤੇ ਡਾਂਸ

By Shanker Badra -- July 23, 2019 5:07 pm -- Updated:Feb 15, 2021

ਇਸ ਫੌਜੀ ਨੇ ਅਫ਼ਸਰਾਂ 'ਤੇ ਲਾਏ ਵੱਡੇ ਇਲਜ਼ਾਮ , ਜਵਾਨਾਂ ਦੀਆਂ ਪਤਨੀਆਂ ਨੂੰ ਘਰ ਬੁਲਾ ਕੇ ਕਰਵਾਇਆ ਜਾਂਦਾ ਹੈ ਕੰਮ ਅਤੇ ਡਾਂਸ :ਨਵੀਂ ਦਿੱਲੀ : ਇੱਕ ਫੌਜੀ ਜਵਾਨ ਨੇ ਵੀਡੀਓ ਜ਼ਰੀਏ ਅਹਿਮ ਖ਼ੁਲਾਸੇ ਕੀਤੇ ਹਨ। ਉਸਨੇ ਫ਼ੌਜ ਦੇ ਵੱਡੇ ਅਫਸਰਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਸਨੇ ਕਿਹਾ ਹੈ ਕਿ ਫ਼ੌਜ ਵਿਚ ਵੱਡੇ ਅਫ਼ਸਰਾਂ ਦੀਆਂ ਪਤਨੀਆਂ ਫ਼ੌਜੀ ਜਵਾਨਾਂ ਤੇ ਉਨ੍ਹਾਂ ਦੀਆਂ ਪਤਨੀਆਂ ਦਾ ਸ਼ੋਸ਼ਣ ਕਰ ਰਹੀਆਂ ਹਨ। ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

officers-wives-exploiting-jawans-one-man-clad-in-military-fatigues ਇਸ ਫੌਜੀ ਨੇ ਅਫ਼ਸਰਾਂ 'ਤੇ ਲਾਏ ਵੱਡੇ ਇਲਜ਼ਾਮ , ਜਵਾਨਾਂ ਦੀਆਂ ਪਤਨੀਆਂ ਨੂੰ ਘਰ ਬੁਲਾ ਕੇ ਕਰਵਾਇਆ ਜਾਂਦਾ ਹੈ ਕੰਮ ਅਤੇ ਡਾਂਸ

ਉਸ ਨੇ ਦੱਸਿਆ ਕਿ ਫ਼ੌਜ ਦੇ ਅਫ਼ਸਰਾਂ ਵੱਲੋਂ ਜਵਾਨਾਂ ਦੀਆਂ ਪਤਨੀਆਂ ਨੂੰ ਘਰਾਂ ਵਿਚ ਬੁਲਾਇਆ ਜਾਂਦਾ ਹੈ ਤੇ ਕੰਮ ਕਰਵਾਇਆ ਜਾਂਦਾ ਹੈ ਪਰ ਇਹ ਸਭ ਉਨ੍ਹਾਂ ਵੱਡੇ ਅਫ਼ਸਰਾਂ ਦੀਆਂ ਪਤਨੀਆਂ ਦੇ ਕਹਿਣ 'ਤੇ ਹੁੰਦਾ ਹੈ।20-25 ਜਵਾਨ ਉਨ੍ਹਾਂ ਦੇ ਘਰ ਕੰਮ ਕਾਜ ਵਿਚ ਲੱਗੇ ਹੋਏ ਹਨ , ਜੋ ਸਭ ਤੋਂ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਅਫਸਰ ਮਿਲ ਕੇ ਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ।

officers-wives-exploiting-jawans-one-man-clad-in-military-fatigues ਇਸ ਫੌਜੀ ਨੇ ਅਫ਼ਸਰਾਂ 'ਤੇ ਲਾਏ ਵੱਡੇ ਇਲਜ਼ਾਮ , ਜਵਾਨਾਂ ਦੀਆਂ ਪਤਨੀਆਂ ਨੂੰ ਘਰ ਬੁਲਾ ਕੇ ਕਰਵਾਇਆ ਜਾਂਦਾ ਹੈ ਕੰਮ ਅਤੇ ਡਾਂਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਮੀਂਹ ਨੂੰ ਲੈ ਕੇ ਵੱਡੀ ਖ਼ਬਰ , ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ , ਕਿਸਾਨਾਂ ਲਈ ਸੁਝਾਅ

ਉਸ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਅਧਿਕਾਰੀਆਂ ਦੀਆਂ ਪਤਨੀਆਂ ਨੂੰ ਸਲਿਊਟ ਮਾਰਨਾ ਪੈਂਦਾ ਹੈ ਤੇ ਜੇਕਰ ਕੋਈ ਗੱਲ ਨਹੀਂ ਮੰਨਦਾ ਤਾਂ ਉਸ ਨੂੰ ਤਬਾਦਲੇ ਦੀ ਧਮਕੀ ਦਿੱਤੀ ਜਾਂਦੀ ਹੈ। ਫ਼ੌਜ ਦੇ ਵੱਡੇ ਅਫ਼ਸਰਾਂ ਸਾਹਮਣੇ ਜਵਾਨਾਂ ਦੀਆਂ ਪਤਨੀਆਂ ਨੂੰ ਡਾਂਸ ਕਰਨਾ ਪੈਂਦਾ ਹੈ।ਉਸ ਨੇ ਕਿਹਾ ਕਿ ਫ਼ੌਜ ਵਿਚ ਪਰਿਵਾਰਬਾਦ ਨਹੀਂ ਹੋਣਾ ਚਾਹੀਦਾ।

ਨੋਟ : ਪੀਟੀਸੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ , ਇਹ ਇੱਕ ਵਾਇਰਲ ਵੀਡੀਓ ਹੈ।
-PTCNews

  • Share