Sun, Apr 28, 2024
Whatsapp

ਸੁਨਾਮ ਓਵਰਬ੍ਰਿਜ 'ਤੇ ਵਾਪਰਿਆ ਭਿਆਨਕ ਹਾਦਸਾ- ਇੱਕ ਵਿਅਕਤੀ ਦੀ ਮੌਤ, 6 ਲੋਕ ਜ਼ਖ਼ਮੀ

Written by  Riya Bawa -- May 29th 2022 12:47 PM
ਸੁਨਾਮ ਓਵਰਬ੍ਰਿਜ 'ਤੇ ਵਾਪਰਿਆ ਭਿਆਨਕ ਹਾਦਸਾ- ਇੱਕ ਵਿਅਕਤੀ ਦੀ ਮੌਤ, 6 ਲੋਕ ਜ਼ਖ਼ਮੀ

ਸੁਨਾਮ ਓਵਰਬ੍ਰਿਜ 'ਤੇ ਵਾਪਰਿਆ ਭਿਆਨਕ ਹਾਦਸਾ- ਇੱਕ ਵਿਅਕਤੀ ਦੀ ਮੌਤ, 6 ਲੋਕ ਜ਼ਖ਼ਮੀ

ਸੁਨਾਮ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਸੰਗਰੂਰ ਦੇ ਸੁਨਾਮ ਤੋਂ ਸਾਹਮਣੇ ਆਇਆ ਹੈ ਜਿਥੇ ਓਵਰ ਬ੍ਰਿਜ 'ਤੇ ਫਾਰਚੂਨਰ ਕਾਰ ਅਤੇ ਪਿਕਅੱਪ ਕਾਰ ਵਿਚਾਲੇ ਭਿਆਨਕ ਟੱਕਰ ਹੋਈ ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। ਦੱਸ ਦੇਈਏ ਕਿ ਇਹ ਹਾਦਸਾ ਸੁਨਾਮ ਓਵਰ ਬ੍ਰਿਜ 'ਤੇ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਤਕਰੀਬਨ 12 ਵਜੇ ਓਵਰਬ੍ਰਿੱਜ 'ਤੇ ਭਿਆਨਕ ਹਾਦਸਾ ਵਾਪਰਿਆ ਹੈ। Sangrur, accident news, road accident news, Punjab Accidents, Sunam  ਫਾਰਚੂਨਰ ਗੱਡੀ ਤੇ ਪਿਕਅੱਪ ਗੱਡੀ ਦੀ ਭਿਆਨਕ ਟੱਕਰ ਹੋਈ ਤੇ ਟੱਕਰ ਇੰਨੀ ਕੁ ਭਿਆਨਕ ਸੀ ਕਿ ਦੋਹਾਂ ਗੱਡੀਆਂ ਦੇ ਪਰਖੱਚੇ ਤੱਕ ਉਡ ਗਏ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਅਕਤੀ ਨੇ ਦੱਸਿਆ ਕਿ ਫਾਰਚੂਨਰ ਕਾਰ 'ਚ 5 ਲੋਕ ਤੇ ਪਿਕਅੱਪ 'ਚ ਦੋ ਲੋਕ ਸਵਾਰ ਸਨ। ਇਸ ਹਾਦਸੇ ਵਿਚ ਫਾਰਚੂਨਰ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ 6 ਲੋਕਾਂ ਦੇ ਗੰਭੀਰ ਸੱਟਾਂ ਆਈਆਂ ਜੋ ਹਸਪਤਾਲ ਜ਼ੇਰੇ ਇਲਾਜ ਹਨ। Sangrur, accident news, road accident news, Punjab Accidents, Sunam  ਇਹ ਵੀ ਪੜ੍ਹੋ : ਜਹਾਜ਼ ਦੀ ਵਿੰਡਸ਼ੀਲਡ 'ਚ ਆਈਆਂ ਤਰੇੜਾਂ, ਗੋਰਖਪੁਰ ਜਾਣ ਵਾਲੀ ਉਡਾਣ ਮੁੰਬਈ ਪਰਤੀ ਇਕ ਵਿਅਕਤੀ ਨੇ ਦੱਸਿਆ ਕਿ ਇਸ ਹਾਦਸੇ 'ਚ ਫਾਰਚੂਨਰ ਕਾਰ 'ਚ 5 ਲੋਕ ਅਤੇ ਪਿਕਅੱਪ 'ਚ ਦੋ ਫਾਰਚੂਨਰ ਡਰਾਈਵਰ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ। Sangrur, accident news, road accident news, Punjab Accidents, Sunam  -PTC News


Top News view more...

Latest News view more...