‘ਇਕ ਰਾਸ਼ਟਰ ਇਕ ਚੋਣ’: PM ਮੋਦੀ ਦੀ ਅਗਵਾਈ ‘ਚ ਸੰਸਦ ‘ਚ ਸਰਬ ਪਾਰਟੀ ਮੀਟਿੰਗ ਸ਼ੁਰੂ

‘ਇਕ ਰਾਸ਼ਟਰ ਇਕ ਚੋਣ’: PM ਮੋਦੀ ਦੀ ਅਗਵਾਈ ‘ਚ ਸੰਸਦ ‘ਚ ਸਰਬ ਪਾਰਟੀ ਮੀਟਿੰਗ ਸ਼ੁਰੂ,ਨਵੀਂ ਦਿੱਲੀ: 17ਵੀਆ ਲੋਕ ਸਭਾ ਦਾ ਸਾਸਨ ਸ਼ੁਰੂ ਹੋ ਚੁੱਕਿਆ ਹੈ। ਜਿਸ ਦੌਰਾਨ ਪਹਿਲੇ ਅਤੇ ਦੂਜੇ ਦਿਨ ਸਾਂਸਦਾਂ ਪ੍ਰੋਟੇਮ ਸਪੀਕਰ ਵੱਲੋਂ ਸਹੁੰ ਚੁਕਾਈ ਗਈ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ, ਜੋ ਸੰਸਦ ‘ਚ ਸ਼ੁਰੂ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਬੈਠਕ ‘ਚ ‘ਇਕ ਰਾਸ਼ਟਰ ਇਕ ਚੋਣ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ। ਇਸ ਬੈਠਕ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਰਾਜਨਾਥ ਸਿੰਘ, ਸੁਖਬੀਰ ਸਿੰਘ ਬਾਦਲ, ਨਿਤਿਨ ਗਡਕਰੀ, ਫਾਰੂਕ ਅਬਦੁੱਲਾ ਸਮੇਤ ਹੋਰ ਸਾਂਸਦ ਮੌਜੂਦ ਹਨ।

ਇਥੇ ਇਹ ਵੀ ਦੱਸ ਦੇਈਏ ਕਿ ਇਸ ਮੀਟਿੰਗ ‘ਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਐੱਮ. ਕੇ. ਸਟਾਲਿਨ, ਅਰਵਿੰਦ ਕੇਜਰੀਵਾਲ, ਐਨ ਚੰਦਰਬਾਬੂ ਨਾਇਡੂ, ਕੇ. ਚੰਦਰਸ਼ੇਖਰ ਰਾਓ, ਮਾਇਆਵਤੀ ਅਤੇ ਸ਼ਰਦ ਪਵਾਰ ਸਮੇਤ ਚੋਟੀ ਦੇ ਨੇਤਾ ਸ਼ਾਮਲ ਨਹੀਂ ਹੋਏ।

-PTC News