ਜੋਧਪੁਰ: ਰਾਜਸਥਾਨ ਦੇ ਜੋਧਪੁਰ 'ਚ ਸਾਈਬਰ ਅਪਰਾਧੀਆਂ ਦੇ ਹੌਂਸਲੇ ਇਸ ਤਰ੍ਹਾਂ ਬੁਲੰਦ ਹਨ ਕਿ ਉਨ੍ਹਾਂ ਨੇ ਇਕ ਰਿਟਾਇਰਡ ਬਜ਼ੁਰਗ ਇੰਜੀਨੀਅਰ ਦੀ ਐੱਫਡੀ ਵਿਚ ਹੀ ਸਨ੍ਹ ਲਗਾ ਦਿੱਤੀ। ਬਜ਼ੁਰਗ ਨੇ 60 ਲੱਖ ਦੀ ਐੱਫਡੀ ਐੱਸਬੀਆਈ ਬੈਂਕ ਵਿਚ ਕਰਾਈ ਸੀ। ਠੱਗ ਨੇ ਪਹਿਲਾਂ ਬਜ਼ੁਰਗ ਦੇ ਸੇਵਿੰਗ ਖਾਤੇ ਵਿਚੋਂ 4 ਲੱਖ ਰੁਪਏ ਕੱਢੇ ਫਿਰ ਐੱਫਡੀ ਤੋੜ ਕੇ 1 ਲੱਖ 75 ਹਜ਼ਾਰ ਰੁਪਏ ਕੱਢ ਲਏ।
ਪੜੋ ਹੋਰ ਖਬਰਾ: ਦਿੱਲੀ ‘ਚ ਲੌਕਡਾਊਨ ਕਾਰਨ ਗਰੀਬਾਂ ਦੀ ਮਾੜੀ ਹਾਲਤ , ਰੋਟੀ ਲਈ ਕਿਡਨੀ ਵੇਚਣ ਨੂੰ ਤਿਆਰ
ਇਸ ਫਰਾਡ ਦੀ ਸ਼ੁਰੁਆਤ ਇੱਕ ਮੈਸੇਜ ਤੋਂ ਹੋਈ। ਬਜ਼ੁਰਗ ਕ੍ਰਿਸ਼ਣ ਕੁਮਾਰ ਦੇ ਕੋਲ ਮੋਬਾਇਲ ਉੱਤੇ ਇੱਕ ਮੈਸੇਜ ਆਇਆ ਕਿ ਉਨ੍ਹਾਂ ਦੇ ਫੋਨ ਦਾ ਸਿਮ ਬੰਦ ਹੋਣ ਵਾਲਾ ਹੈ ਅਤੇ ਸਿਮ ਨੂੰ ਚਾਲੂ ਰੱਖਣ ਲਈ ਦਿੱਤੇ ਗਏ ਨੰਬਰ ਉੱਤੇ ਕਾਲ ਕਰੋ। ਫਿਰ ਬਜ਼ੁਰਗ ਨੇ ਉਸ ਨੰਬਰ ਉੱਤੇ ਕਾਲ ਕੀਤਾ ਅਤੇ ਜੋ ਵੀ ਜਾਣਕਾਰੀ ਮੰਗੀ ਗਈ ਉਨ੍ਹਾਂ ਨੇ ਸਾਰੀ ਦੇ ਦਿੱਤੀ।
ਬੈਂਕ ਦੀ ਸਾਰੀ ਜਾਣਕਾਰੀ ਦੇਣ ਦੇ ਕੁੱਝ ਦੇਰ ਬਾਅਦ ਉਨ੍ਹਾਂ ਦੇ ਖਾਤੇ ਵਿਚੋਂ 5 ਲੱਖ 77 ਹਜ਼ਾਰ ਰੁਪਏ ਨਿਕਲ ਲਈ ਗਏ। ਪੁਲਿਸ ਵਿਚ ਇਸਦੀ ਸ਼ਿਕਾਇਤ ਦਰਜ ਕਰਾਈ ਗਈ। ਪੁਲਿਸ ਨੇ ਜਦੋਂ ਇਸ ਮਾਮਲੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਸਾਈਬਰ ਠੱਗ ਨੇ ਪਹਿਲਾਂ ਕ੍ਰਿਸ਼ਣ ਕੁਮਾਰ ਦੇ ਮੂਲ ਖਾਤੇ ਵਿਚੋਂ 4 ਲੱਖ ਰੁਪਏ ਕੱਢੇ। ਉਸ ਦੇ ਬਾਅਦ ਉਸੀ ਖਾਤੇ ਨਾਲ ਜੁੜੀ 60 ਲੱਖ ਰੁਪਏ ਦੀ ਐੱਫਡੀ ਤੋੜ ਕੇ 1 ਲੱਖ 77 ਹਜ਼ਾਰ ਰੁਪਏ ਦਾ ਵੱਖਰਾ ਟਰਾਂਜੈਕਸ਼ਨ ਕੀਤਾ। ਥਾਣਾ ਅਧਿਕਾਰੀ ਦਿਨੇਸ਼ ਲਖਾਵਤ ਨੇ ਇਸ ਮਾਮਲੇ ਨੂੰ ਲੈ ਕੇ ਐੱਸਬੀਆਈ ਬੈਂਕ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਐੱਫਡੀ ਕਿਸੇ ਵੀ ਹਾਲਤ ਵਿਚ ਟੁੱਟ ਨਹੀਂ ਸਕਦੀ। ਪਰ ਜਦੋਂ ਸਟੇਟਮੈਂਟ ਚੈੱਕ ਕੀਤੇ ਗਏ ਤਾਂ ਬੈਂਕ ਅਧਿਕਾਰੀ ਵੀ ਇਸ ਫ੍ਰਾਡ ਨੂੰ ਵੇਖ ਕੇ ਹੈਰਾਨ ਰਹਿ ਗਏ।
ਪੜੋ ਹੋਰ ਖਬਰਾ: ਯੂਪੀ ਦੇ ਗੋਂਡਾ ‘ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ ,8 ਲੋਕਾਂ ਦੀ ਮੌਤ
ਪੁਲਿਸ ਦੀ ਸਾਇਬਰ ਟੀਮ ਦੇ ਕਾਂਸਟੇਬਲ ਸੁਨੀਲ ਨੇ ਤੁਰੰਤ ਇਸ ਮਾਮਲੇ ਵਿਚ ਵੱਖ-ਵੱਖ ਗੇਟਵੇ ਦੀ ਪਹਿਚਾਣ ਕਰ ਟ੍ਰਾਂਜੈਕਸ਼ਨ ਨਿਊਟ੍ਰਲਾਇਜ ਕਰਨ ਦੀ ਕਵਾਇਦ ਸ਼ੁਰੂ ਕੀਤੀ। ਇਸ ਦੇ ਤਹਿਤ ਸਭ ਤੋਂ ਪਹਿਲਾਂ 60 ਲੱਖ ਦੀ ਐੱਫਡੀ ਨੂੰ ਸਕਿਓਰ ਕੀਤਾ ਗਿਆ ਅਤੇ ਉਸਦੇ ਬਾਅਦ ਖਾਤੇ ਵਿਚੋਂ ਚਾਰ ਲੱਖ ਰੁਪਏ ਦੇ ਟ੍ਰਾਂਜੈਕਸ਼ਨ ਨੂੰ ਰਿਕਵਰ ਕੀਤਾ।
ਪੜੋ ਹੋਰ ਖਬਰਾ: 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 1.32 ਲੱਖ ਨਵੇਂ ਮਾਮਲੇ ਆਏ ਸਾਹਮਣੇ
ਮਾਮਲੇ ਦੀ ਜਾਂਚ ਵਿਚ ਲੱਗੀ ਪੁਲਿਸ
ਥਾਣਾ ਅਧਿਕਾਰੀ ਲਖਾਵਤ ਨੇ ਦੱਸਿਆ ਕਿ ਅਜੇ 1 ਲੱਖ 77 ਰਿਕਵਰ ਹੋਣਾ ਬਾਕੀ ਹੈ ਪਰ ਪੁਲਿਸ ਦੀ ਸਾਵਧਾਨੀ ਨੇ ਐੱਫਡੀ ਨੂੰ ਬਚਾ ਲਿਆ। ਜੇਕਰ ਥੋੜ੍ਹੀ ਵੀ ਦੇਰ ਹੋ ਜਾਂਦੀ ਤਾਂ ਐੱਫਡੀ ਦੀ ਸਾਰੀ ਰਾਸ਼ੀ ਕੁੱਝ ਹੀ ਘੰਟਿਆਂ ਵਿਚ ਚੱਲੀ ਜਾਂਦੀ।
-PTC News