Fri, Apr 26, 2024
Whatsapp

ਮੰਗਵਾਇਆ ਆਈਫੋਨ 8, ਡੱਬੇ 'ਚੋਂ ਨਿਕਲਿਆ ਕੁਝ ਅਜਿਹਾ ਕਿ ਉੱਡੇ ਹੋਸ਼

Written by  Joshi -- February 02nd 2018 03:28 PM
ਮੰਗਵਾਇਆ ਆਈਫੋਨ 8, ਡੱਬੇ 'ਚੋਂ ਨਿਕਲਿਆ ਕੁਝ ਅਜਿਹਾ ਕਿ ਉੱਡੇ ਹੋਸ਼

ਮੰਗਵਾਇਆ ਆਈਫੋਨ 8, ਡੱਬੇ 'ਚੋਂ ਨਿਕਲਿਆ ਕੁਝ ਅਜਿਹਾ ਕਿ ਉੱਡੇ ਹੋਸ਼

Online Shopping website Flipkart delivers soap cake for I Phone 8 order: ਮੰਗਵਾਇਆ ਆਈਫੋਨ 8, ਡੱਬੇ 'ਚੋਂ ਨਿਕਲਿਆ ਕੁਝ ਅਜਿਹਾ ਕਿ ਉੱਡੇ ਹੋਸ਼ ਅੱਜਕੱਲ੍ਹ ਡਿਜੀਟਲ ਦੁਨੀਆਂ ਦਾ ਜ਼ਮਾਨਾ ਹੈ ਅਤੇ ਹਰ ਕੋਈ ਘਰ ਬੈਠੇ ਆਨਲਾਈਨ ਸ਼ਾਪਿੰਗ ਦਾ ਮਜ਼ਾ ਲੈਣਾ ਚਾਹੁੰਦਾ ਹੈ। ਪਰ ਅਜਿਹਾ ਕਰਨਾ ਕਈ ਵਾਰ ਭਾਰਾ ਪੈ ਜਾਂਦਾ ਹੈ ਜਦੋਂ ਤੁਸੀਂ ਮੰਗਵਾਇਆ ਕੁਝ ਹੋਰ ਹੋਵੇ ਅਤੇ ਡੱਬੇ 'ਚੋਂ ਨਿਕਲੇ ਕੁਝ ਹੋਰ। ਅਜਿਹਾ ਹੀ ਕੁਝ ਵਾਪਰਿਆ ਹੈ ਮੁੰਬਈ ਦੇ ਇਕ ਯੂਜ਼ਰ ਨਾਲ, ਜਦੋਂ ਉਸਨੇ ਆਨਲਾਈਨ ਆਈਫੋਨ 8 ਆਡਰ ਕੀਤਾ ਪਰ ਉਸਦੇ ਘਰ ਜੋ ਪਹੁੰਚਿਆ ਉਸਨੂੰ ਦੇਖ ਕੇ ਯਕੀਨ ਨਹੀਂ ਹੋਇਆ। ਡਿਲੀਵਰੀ ਕਰਮਚਾਰੀ ਤੋਂ ਆਡਰ ਲੇਣ ਤੋਂ ਬਾਅਦ ਜਦੋਂ ਉਸਨੇ ਆਡਰ ਨੂੰ ਖੋਲ੍ਹਿਆ ਤਾਂ ਉਸ 'ਚੋਂ ਆਈਫੋਨ ਦੀ ਜਗ੍ਹਾ ਸਾਬਣ ਦੀ ਟਿੱਕੀ ਮਿਲੀ ਹੈ। Online Shopping website Flipkart delivers soap cake for I Phone 8 orderOnline Shopping website Flipkart delivers soap cake for I Phone 8 order: ਧੋਖੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਤਬਰੇਜ਼ ਮਹਿਬੂਬ ਨਾਗਰਲੀ ਵਜੋਂ ਹੋਈ ਹੈ ਅਤੇ ਉਸਨੇ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ, ਉਕਤ ਵਿਅਕਤੀ ਵੱਲੋਂ 21 ਜਨਵਰੀ ਨੂੰ ਫਲਿੱਪਕਾਰਟ ਤੋਂ ਕਿਸ਼ਤਾਂ 'ਤੇ ਆਈਫੋਨ 8 ਖਰੀਦਿਆ ਗਿਆ ਸੀ ਅਤੇ ਜਦੋਂ ਉਸਨੇ ਫਲਿੱਪਕਾਰਟ ਵੱਲੋਂ ਕੀਤੀ ਫੋਨ ਦੀ ਡਿਲੀਵਰੀ ਦਾ ਪੈਕੇਜ ਖੋਲਿਆ ਗਿਆ ਤਾਂ ਉਸ 'ਚੋਂ ਆਈਫੋਨ 8 ਦੀ ਜਗ੍ਹਾ ਸਾਬਣ ਦੀ ਟਿੱਕੀ ਨਿਕਲੀ। Online Shopping website Flipkart delivers soap cake for I Phone 8 orderਉਸਦਾ ਕਹਿਣਾ ਹੈ ਕਿ ਫਲਿੱਪਕਾਰਟ ਦੇ ਕਸਟਮਰ ਕੇਅਰ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ 25 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ, ਇਸ ਤੋਂ ਬਾਅਦ ਜਦੋਂ ਉਸਨੇ ਫਿਰ ਤੋਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਨੰਬਰ ਬਲਾਕ ਕਰ ਦਿੱਤਾ ਗਿਆ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਵਿਅਕਤੀ ਨੇ ਬਾਇਕੂਲਾ ਪੁਲਿਸ ਸਟੇਸ਼ਨ 'ਚ ਫਲਿੱਪਕਾਰਟ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਕੀਤੀ ਹੈ। —PTC News


Top News view more...

Latest News view more...