Fri, Apr 26, 2024
Whatsapp

ਉੜੀਸਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਸਬ-ਕਮੇਟੀ

Written by  Shanker Badra -- December 13th 2019 11:49 AM
ਉੜੀਸਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਸਬ-ਕਮੇਟੀ

ਉੜੀਸਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਸਬ-ਕਮੇਟੀ

ਉੜੀਸਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਸਬ-ਕਮੇਟੀ:ਅੰਮ੍ਰਿਤਸਰ : ਉੜੀਸਾ ਦੇ ਜਗਨਨਾਥ ਪੁਰੀ ’ਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਮੰਗੂ ਮੱਠ ਸਬੰਧੀ ਮੌਜੂਦਾ ਸਥਿਤੀ ਜਾਣਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਫ਼ਦ ਉੜੀਸਾ ਭੇਜਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ’ਤੇ ਅਧਾਰਤ ਇਕ ਕਮੇਟੀ ਦਾ ਗਠਨ ਕੀਤਾ ਹੈ। [caption id="attachment_368909" align="aligncenter" width="300"] Orissa Jagannath Puri Mangu Math know the situation Bhai Gobind Singh Longowal Sub-committee ਉੜੀਸਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਸਬ-ਕਮੇਟੀ[/caption] ਇਸ ਕਮੇਟੀ ਵਿਚ ਕੋਆਰਡੀਨੇਟਰ ਵਜੋਂ ਮੀਤ ਸਕੱਤਰ ਸਕੱਤਰ ਸਿੰਘ ਸ਼ਾਮਲ ਹਨ। ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਉੜੀਸਾ ਦੇ ਜਗਨਨਾਥ ਪੁਰੀ ’ਚ ਸਥਿਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਤੇ ਯਾਦਗਾਰਾਂ ਨੂੰ ਸੁਰੱਖਿਅਤ ਰੱਖਣ ਲਈ ਸਥਾਨਕ ਪ੍ਰਸ਼ਾਸਨ ਤਕ ਪਹੁੰਚ ਕੀਤੀ ਜਾ ਚੁੱਕੀ ਹੈ। [caption id="attachment_368908" align="aligncenter" width="300"]Orissa Jagannath Puri Mangu Math know the situation Bhai Gobind Singh Longowal Sub-committee ਉੜੀਸਾ ਦੇ ਇਤਿਹਾਸਕ ਮੰਗੂ ਮੱਠ ਦੀ ਸਥਿਤੀ ਜਾਣਨ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਣਾਈ ਸਬ-ਕਮੇਟੀ[/caption] ਉਨ੍ਹਾਂ ਆਖਿਆ ਕਿ ਇਹ ਯਾਦਗਾਰਾਂ ਸਿੱਖਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦੀਆਂ ਹਨ ਅਤੇ ਮੀਡੀਆ ਰਾਹੀਂ ਇਕ ਵਾਰ ਫਿਰ ਇਸ ਨੂੰ ਢਾਹੁਣ ਦੀਆਂ ਖ਼ਬਰਾਂ ਨਸ਼ਰ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਬਣਾਈ ਗਈ ਕਮੇਟੀ ਜਿਥੇ ਮੌਕਾ ਦੇਖ ਕੇ ਆਪਣੀ ਰਿਪੋਰਟ ਦੇਵੇਗੀ, ਉਥੇ ਹੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮੱਠਾਂ ਦੀ ਸੁਰੱਖਿਆ ਸਬੰਧੀ ਗੱਲਬਾਤ ਕਰੇਗੀ। -PTCNews


Top News view more...

Latest News view more...