ਪਾਖੰਡੀ ਬਾਬੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ , ਇੱਕੋ ਪਰਿਵਾਰ ਦੀਆਂ 3 ਔਰਤਾਂ ਲੈ ਕੇ ਹੋਇਆ ਫ਼ਰਾਰ

By Shanker Badra - July 08, 2021 4:07 pm

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਮੰਸੂਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਢੋਗੀਂ ਬਾਬਾ ਇੱਕ ਪਰਿਵਾਰ ਦੀਆਂ ਤਿੰਨ ਜਨਾਨੀਆਂ ਨੂੰ ਥੋਖੇ ਨਾਲ ਆਪਣੇ ਚੁੱਗਲ 'ਚ ਫਸਾ ਕੇ ਭਜਾ ਕੇ ਲੈ ਗਿਆ ਹੈ। ਜਿਸ ਤੋਂ ਬਾਅਦ ਇਹ ਖ਼ਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਇਸ ਘਟਨਾ ਦੀ ਸ਼ਿਕਾਇਤ ਪਰਿਵਾਰ ਵੱਲੋਂ ਕਾਦੀਆਂ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਹੈ।

ਪਾਖੰਡੀ ਬਾਬੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ , ਇੱਕੋ ਪਰਿਵਾਰ ਦੀਆਂ 3 ਔਰਤਾਂ ਲੈ ਕੇ ਹੋਇਆ ਫ਼ਰਾਰ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ ਸੜਕ ਦੇ ਕਿਨਾਰੇ ਵਾਹਨਾਂ ਨੂੰ ਰੋਕ ਕੇ 8 ਮਿੰਟ ਹਾਰਨ ਵਜਾ ਕੇ ਕੇਂਦਰ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਦੱਸਿਆ ਜਾਂਦਾ ਹੈ ਕਿ ਪੀੜਤ ਵਿਅਕਤੀ ਦਾ ਵਿਆਹ 7 ਸਾਲ ਪਹਿਲਾ ਹੋਇਆ ਸੀ। ਵਿਆਹ ਦੇ ਬਾਅਦ ਹੀ ਉਸ ਦੀ ਪਤਨੀ ਤੇ ਕਿਸੇ ਆਤਮਾ ਦਾ ਛਾਇਆ ਮੰਡਰਾ ਰਿਹਾ ਸੀ। ਜਿਸ ਤੋਂ ਬਾਅਦ ਉਹ ਸੋਨੀ ਸ਼ਾਹ ਬਾਬਾ ਦੇ ਤਰਨਤਾਰਨ ਡੇਰੇ 'ਤੇ ਜਾਣ ਲੱਗਾ ਅਤੇ ਉਸ ਦੀ ਪਤਨੀ ਠੀਕ ਹੋ ਗਈ। ਉਸ ਨੇ ਦੱਸਿਆ ਕਿ ਬਾਬੇ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ।

ਪਾਖੰਡੀ ਬਾਬੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ , ਇੱਕੋ ਪਰਿਵਾਰ ਦੀਆਂ 3 ਔਰਤਾਂ ਲੈ ਕੇ ਹੋਇਆ ਫ਼ਰਾਰ

ਅਜੇ ਕੁਮਾਰ ਨੇ ਦੱਸਿਆ ਕਿ ਉਹ ਬਾਬਾ 4 ਸਾਲ ਪਹਿਲਾਂ ਉਸ ਦੀ ਭੈਣ ਅਤੇ ਚਾਚੀ ਨੂੰ ਵੀ ਭਜਾ ਕੇ ਲੈ ਗਿਆ ਸੀ ਤੇ 2 ਸਾਲ ਕਿਤੇ ਗਾਇਬ ਰਿਹਾ ਹੈ। ਹੁਣ ਬਾਬਾ 2 ਸਾਲ ਬਾਅਦ ਉਨ੍ਹਾਂ ਦੇ ਘਰ ਵਾਪਸ ਆ ਗਿਆ ਅਤੇ ਮੁਆਫ਼ੀ ਮੰਗਣ ਲੱਗਾ। ਜਦੋਂ ਭੈਣ ਅਤੇ ਚਾਚੀ ਨੂੰ ਭਜਾ ਕੇ ਲਿਜਾਣ ਬਾਰੇ ਗੱਲ ਕੀਤੀ ਤਾਂ ਬਾਬਾ ਕਹਿਣ ਲੱਗਾ ਕਿ ਉਸ ਨੂੰ ਕੁੜੀ ਨਾਲ ਪਿਆਰ ਹੋ ਗਿਆ ਸੀ, ਇਸ ਲਈ ਉਸ ਨੇ ਭੱਜ ਕੇ ਉਸ ਨਾਲ ਵਿਆਹ ਕਰ ਲਿਆ।

ਪਾਖੰਡੀ ਬਾਬੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ , ਇੱਕੋ ਪਰਿਵਾਰ ਦੀਆਂ 3 ਔਰਤਾਂ ਲੈ ਕੇ ਹੋਇਆ ਫ਼ਰਾਰ

ਉਸ ਨੇ ਦੱਸਿਆ ਕਿ ਬਾਬਾ ਦੇ ਖ਼ਿਲਾਫ਼ ਚਾਚੇ ਨੇ ਵੀ ਥਾਣਾ ਸੇਖਵਾਂ 'ਚ ਸ਼ਿਕਾਇਤ ਦਿੱਤੀ ਸੀ ਪਰ ਬਾਬੇ ਨੇ ਚਾਚੀ ਤੇ ਭੈਣ ਨੂੰ ਆਪਣੇ ਵੱਸ 'ਚ ਕਰਕੇ ਬਿਆਨ ਆਪਣੇ ਹੱਕ 'ਚ ਕਰਵਾ ਲਏ, ਜਿਸ ਕਾਰਨ ਉਸ ਦੇ ਚਾਚੇ ਨੇ ਚਾਚੀ ਨਾਲ ਰਿਸ਼ਤਾ ਤੋੜ ਦਿੱਤਾ। ਹੁਣ ਉਸ ਦੀ ਚਾਚੀ ਉਹ ਆਪਣੇ ਪੇਕੇ ਰਹਿ ਰਹੀ ਹੈ। ਹੁਣ 2 ਜੁਲਾਈ 2021 ਨੂੰ ਬਾਬਾ ਉਸ ਦੀ ਪਤਨੀ ਨੂੰ ਵੀ ਆਪਣੇ ਨਾਲ ਭਜਾ ਕੇ ਲੈ ਗਿਆ।

ਪਾਖੰਡੀ ਬਾਬੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ , ਇੱਕੋ ਪਰਿਵਾਰ ਦੀਆਂ 3 ਔਰਤਾਂ ਲੈ ਕੇ ਹੋਇਆ ਫ਼ਰਾਰ

ਪੜ੍ਹੋ ਹੋਰ ਖ਼ਬਰਾਂ : ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪੀੜਤ ਨੇ ਦੱਸਿਆ ਕਿ ਉਸ ਦੀ 4 ਸਾਲ ਦੀ ਕੁੜੀ ਹੈ, ਜਿਸ ਦਾ ਮਾਂ ਦੇ ਬਿਨਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਸ ਨੇ ਦੱਸਿਆ ਕਿ ਹੁਣ ਬਾਬਾ ਉਸ ਦੀ ਪਤਨੀ ਨੂੰ ਵੀ ਆਪਣੇ ਵਸ਼ 'ਚ ਕਰਕੇ ਆਪਣੇ ਨਾਲ ਲੈ ਗਿਆ ਹੈ ਅਤੇ ਜਾਂਦੇ ਸਮੇ ਘਰ ਤੋਂ 25 ਹਜ਼ਾਰ ਰੁਪਏ, ਗਹਿਣੇ ਸਮੇਤ ਹੋਰ ਸਾਮਾਨ ਵੀ ਲੈ ਗਿਆ ਹੈ। ਉਸ ਨੇ ਦੱਸਿਆ ਕਿ ਇਸ ਸਬੰਧੀ ਉਨਾਂ ਵੱਲੋਂ ਥਾਣਾ ਕਾਦੀਆਂ ਵਿਖੇ ਸ਼ਿਕਾਇਤ ਦਿੱਤੀ ਗਈ ਹੈ।

-PTCNews

adv-img
adv-img