ਹਾਰ ਨੂੰ ਵੇਖ ਕੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਪਾਕਿਸਤਾਨ :ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਚਿਤਾਵਨੀ

By Shanker Badra - March 04, 2019 6:03 pm

ਹਾਰ ਨੂੰ ਵੇਖ ਕੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਪਾਕਿਸਤਾਨ :ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਚਿਤਾਵਨੀ:ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਰ ਦੇ ਕੇ ਕਿਹਾ ਕਿ ਕੋਈ ਵੀ ਮੁਲਕ ਲੜਾਈ ਦੇ ਪੱਖ ਵਿੱਚ ਨਹੀਂ ਹੈ ਪਰ ਉਨਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਆਪਣੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਜੇ ਉਸ ਨੂੰ ਲੱਗਾ ਕਿ ਉਹ ਭਾਰਤ ਨਾਲ ਆਪਣੀ ਜੰਗ ਹਾਰ ਰਿਹਾ ਹੈ।ਉਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਮੁਲਕ ਐਟਮੀ ਤਾਕਤਾਂ ਹਨ ਪਰ ਕੋਈ ਵੀ ਮੁਲਕ ਹੱਕ ਵਿੱਚ ਨਹੀਂ ਕਿ ਐਟਮੀ ਹਥਿਆਰਾਂ ਦੀ ਵਰਤੋਂ ਕੀਤੀ ਜਾਵੇ ਪਰ ਇਸਲਾਮਾਬਾਦ ਇਨਾਂ ਹਥਿਆਰਾਂ ਦੀ ਵਰਤੋਂ ਜੰਗ ਵਿੱਚ ਹਾਰ ਦੀ ਸਥਿਤੀ ਵਿੱਚ ਕਰ ਸਕਦਾ ਹੈ।

Pakistan defeat Seeing Can use atomic weapons :Capt Amarinder Singh ਹਾਰ ਨੂੰ ਵੇਖ ਕੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਪਾਕਿਸਤਾਨ : ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਚਿਤਾਵਨੀ

ਮੁੱਖ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਹਵਾਈ ਹਮਲੇ ਕਰਕੇ ਅੱਤਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਦਿ੍ਰੜ ਇਰਾਦੇ ਨੂੰ ਦਿਖਾ ਦਿੱਤਾ ਹੈ।ਉਨਾਂ ਨੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਪੁੱਛਣ ਤੇ ਕੋਈ ਵੀ ਪ੍ਰਤੀਕਰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਾਫ ਸ਼ਬਦਾ ਵਿੱਚ ਕਿਹਾ ਕਿ ਭਾਵੇਂ ਇਕ ਮਰੇ ਜਾਂ 100 ਭਾਰਤ ਆਪਣੀ ਜਵਾਬੀ ਵਿੱਚ ਕਾਰਵਾਈ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਆਪਣੇ ਸੈਨਿਕਾਂ ਅਤੇ ਨਿਰਦੋਸ਼ ਨਾਗਰਿਕਾਂ ਦੀਆਂ ਹੱਤਿਆਵਾਂ ਦਾ ਬਦਲਾ ਜਰੂਰ ਲਵੇਗਾ।

Pakistan defeat Seeing Can use atomic weapons :Capt Amarinder Singh ਹਾਰ ਨੂੰ ਵੇਖ ਕੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਪਾਕਿਸਤਾਨ : ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਚਿਤਾਵਨੀ

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਇਸ ਵੇਲੇ ਬਹੁਤ ਹੀ ਮਾੜੀ ਹੈ ਅਤੇ ਉਹ ਕਟੋਰਾ ਲੈ ਕੇ ਵੱਖ ਵੱਖ ਮੁਲਕਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।ਉਨਾਂ ਕਿਹਾ ਕਿ ਪਾਕਿਸਤਾਨ ਇਸ ਵੇਲੇ ਭਾਰਤ ਨਾਲ ਜੰਗ ਲੜਣ ਦੀ ਸਥਿਤੀ ਵਿੱਚ ਨਹੀਂ ਹੈ ਪਰ ਦੋਵੇਂ ਮੁਲਕ ਐਟਮੀ ਤਾਕਤਾਂ ਹਨ, ਉਨਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਘਿਰੇ ਹੋਣ ਦੀ ਸਥਿਤੀ ਵਿੱਚ ਆਪਣੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
-PTCNews

adv-img
adv-img