ਚੀਨ ਤੋਂ ਪਾਕਿ ਨੂੰ ਮਿਲੀਆਂ ਸਿਨੋਵੈਕ ਦੀਆਂ 15.5 ਲੱਖ ਕੋਰੋਨਾ ਖੁਰਾਕਾਂ
ਇਸਲਾਮਾਬਾਦ: ਪਾਕਿਸਤਾਨ ਨੂੰ ਚੀਨ ਵੱਲੋਂ ਬਣਾਏ ਐਂਟੀ ਕੋਵਿਡ ਟੀਕੇ ਦੀਆਂ 15.5 ਲੱਖ ਖੁਰਾਕਾਂ ਐਤਵਾਰ ਨੂੰ ਮਿਲੀਆਂ ਹਨ। ਉੱਥੇ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਰਾਸ਼ਟਰੀ ਕਮਾਂਡ ਅਤੇ ਕੰਟਰੋਲ ਕੇਂਦਰ, ਪਾਕਿਸਤਾਨ (NCOC) ਨੇ ਕਿਹਾ ਕਿ ਪਾਕਿਸਤਾਨ ਨੇ ਸਿਨੋਵੈਕ ਟੀਕੇ ਖਰੀਦੇ ਸਨ ਅਤੇ ਟੀਕਿਆਂ ਦੀ ਖੇਪ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੇ ਜਹਾਜ਼ ਤੋਂ ਇਸਲਾਮਾਬਾਦ ਅਤੇ ਕਰਾਚੀ ਲਿਆਂਦੀ ਗਈ।
ਪੜੋ ਹੋਰ ਖਬਰਾਂ: ਕੋਵਿਡ-19 ਦੇ ਮਾਮਲੇ ਵਧਣ ਮਗਰੋਂ ਮੁੜ ਤਾਲਾਬੰਦੀ ਵੱਲ ਵਧਿਆ ਇਹ ਦੇਸ਼
ਐੱਨ.ਸੀ.ਓ.ਸੀ. ਨੇ ਕਿਹਾ,''ਚੀਨ ਨੇ ਪਾਕਿਸਤਾਨ ਨੂੰ ਟੀਕਿਆਂ ਦੀ ਬੇਰੋਕ ਸਪਲਾਈ ਯਕੀਨੀ ਕਰਨ ਲਈ ਵਿਸ਼ੇਸ਼ ਉਪਾਅ ਕੀਤੇ ਹਨ।'' ਉਹਨਾਂ ਨੇ ਕਿਹਾ ਕਿ 20-30 ਲੱਖ ਖੁਰਾਕਾਂ ਦੀ ਹੋਰ ਖੇਪ ਆਗਾਮੀ ਹਫ਼ਤਿਆਂ ਵਿਚ ਚੀਨ ਤੋਂ ਆਵੇਗੀ। ਯੋਜਨਾ ਮੰਤਰੀ ਅਤੇ ਐੱਨ.ਸੀ.ਓ.ਸੀ. ਦੇ ਪ੍ਰਮੁੱਖ ਅਸਦ ਉਮਰ ਨੇ ਟਵੀਟ ਕੀਤਾ ਕਿ ਪਿਛਲੇ ਹਫ਼ਤੇ 23 ਲੱਖ ਤੋਂ ਜ਼ਿਆਦਾ ਟੀਕੇ ਲਗਾਏ ਗਏ ਹਨ ਅਤੇ ਰੋਜ਼ਾਨਾ 332,877 ਟੀਕੇ ਲਗਾਉਣ ਦੀ ਦਰ ਰਹੀ।
ਪੜੋ ਹੋਰ ਖਬਰਾਂ: SC ਨੇ ਕੋਰੋਨਾ ਨਾਲ ਮੌਤ ਉੱਤੇ ਚਾਰ ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਉੱਤੇ ਫੈਸਲਾ ਰੱਖਿਆ ਸੁਰੱਖਿਅਤ
ਇਸ ਵਿਚਕਾਰ ਰਾਸ਼ਟਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1050 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਮਗਰੋਂ ਮਾਮਲਿਆਂ ਦੀ ਕੁੱਲ ਗਿਣਤੀ 9,48,268 ਪਹੁੰਚ ਗਈ ਹੈ ਜਦਕਿ ਇਸ ਮਿਆਦ ਵਿਚ 37 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 21,977 ਪਹੁੰਚ ਗਈ ਹੈ। ਦੇਸ਼ ਵਿਚ ਇਨਫੈਕਸ਼ਨ ਦਰ 2.56 ਫੀਸਦ ਹੈ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 33,972 ਹੈ।
ਪੜੋ ਹੋਰ ਖਬਰਾਂ: 15 ਅਗਸਤ ਤੋਂ 15 ਸਤੰਬਰ ਵਿਚਾਲੇ ਹੋਣਗੀਆਂ CBSE 12ਵੀਂ ਦੀਆਂ ਆਪਸ਼ਨਲ ਪ੍ਰੀਖਿਆਵਾਂ
-PTC News