Fri, Apr 26, 2024
Whatsapp

ਟੀ 20 'ਚ ਡਬਲ ਸੈਂਚੁਰੀ ਲਗਾ ਕੇ ਇਸ ਕ੍ਰਿਕਟਰ ਨੇ ਮਚਾਈ ਧਮਾਲ..!

Written by  Joshi -- January 23rd 2018 03:43 PM
ਟੀ 20 'ਚ ਡਬਲ ਸੈਂਚੁਰੀ ਲਗਾ ਕੇ ਇਸ ਕ੍ਰਿਕਟਰ ਨੇ ਮਚਾਈ ਧਮਾਲ..!

ਟੀ 20 'ਚ ਡਬਲ ਸੈਂਚੁਰੀ ਲਗਾ ਕੇ ਇਸ ਕ੍ਰਿਕਟਰ ਨੇ ਮਚਾਈ ਧਮਾਲ..!

Paras Dhiman scores double century in T-20 match: ਉਤਰਾਖੰਡ ਯੂਥ ਟੀ-20 ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਸਵ. ਮਾਧੋਲਾਲ ਹਵੇਲੀਆ ਮੈਮੋਰੀਅਲ ਪ੍ਰੇਜ਼ੀਡੈਂਟ ਕੱਪ 'ਚ ਇੱਕ ਰਿਕਾਰਡ ਕਾਇਮ ਹੋਇਆ ਹੈ, ਜਿਸਦੀ ਚਰਚਾ ਜ਼ੋਰਾਂ ਸ਼ੋਰਾਂ ਨਾਲ ਕ੍ਰਿਕਟ ਜਗਤ 'ਚ ਚੱਲ ਰਹੀ ਹੈ। Paras Dhiman scores double century in T-20 matchਇਸ 'ਚ ਹਿਮਾਲੀਅਨ ਈਗਲ ਕ੍ਰਿਕਟ ਕਲੱਬ ਦੇ ਖਿਡਾਰੀ ਪਾਰਸ ਧੀਮਾਨ ਨੇ 20-20 ਮੁਕਾਬਲੇ ਵਿੱਚ ਦੋਹਰਾ ਸੈਂਕੜਾ ਜਮ੍ਹਾ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਰਾਇਲ ਕ੍ਰਿਕਟ ਅਕੈਡਮੀ ਅਤੇ ਹਿਮਾਲੀਅਨ ਈਗਲ ਕ੍ਰਿਕਟ ਕਲੱਬ  ਦੇ ਵਿਚਕਾਰ ਖੇਡੇ ਗਏ ਮੈਚ ਵਿੱਚ ਪਾਰਸ ਨੇ 89 ਗੇਂਦਾਂ ਵਿੱਚ 26 ਚੌਕਿਆਂ ਅਤੇ 12 ਛੱਕਿਆਂ ਦੇ ਨਾਲ ਰਿਕਾਰਡ 223 ਦੌੜਾਂ ਦੀ ਪਾਰੀ ਖੇਡੀ  ਅਤੇ ਦਰਸ਼ਕਾਂ ਦਾ ਦਿਲ ਜਿੱਤਿਆ। Paras Dhiman scores double century in T-20 matchParas Dhiman scores double century in T-20 match: ਇਸ ਤੋਂ  ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਆਸਟਰੇਲੀਆਂ ਦੇ ਅਰੇਂਜ ਫਰਿੰਚ ਨੇ 156 ਦੌੜਾਂ, ਅਤੇ ਆਈ.ਪੀ.ਐੱਲ. ਵਿੱਚ ਆਰ.ਸੀ.ਬੀ.ਦੇ ਕਰਿਸ ਗੇਲ ਨੇ 'ਤੇ ਅਜੇਤੂ 175 ਦੌੜਾਂ ਬਣਾਈਆਂ ਹਨ। ਪਾਰਸ ਧੀਮਾਨ ਨੇ ਮੈਚ ਵਿੱਚ ਆਪਣੀ ਬਾਕਮਾਲ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਕੀਤਾ। ਹਿਮਾਲੀਅਨ ਈਗਲ ਨੇ ੨੦ ਓਵਰ ਵਿੱਚ 265 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। Paras Dhiman scores double century in T-20 matchParas Dhiman scores double century in T-20 match: ਮਿਲੀ ਜਾਣਕਾਰੀ ਮੁਤਾਬਿਕ ਉਤਰਾਖੰਡ ਵਿੱਚ 20-20 ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ ਰਿਕਾਰਡ ਪਾਰਸ ਦੇ ਨਾਮ ਹੈ। —PTC News


Top News view more...

Latest News view more...