Fri, Apr 26, 2024
Whatsapp

ਪਠਾਨਕੋਟ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਹੈ ਨਜ਼ਰ

Written by  Jashan A -- December 18th 2019 04:00 PM -- Updated: December 18th 2019 04:07 PM
ਪਠਾਨਕੋਟ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਹੈ ਨਜ਼ਰ

ਪਠਾਨਕੋਟ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਹੈ ਨਜ਼ਰ

ਪਠਾਨਕੋਟ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਚੱਪੇ-ਚੱਪੇ 'ਤੇ ਰੱਖੀ ਜਾ ਰਹੀ ਹੈ ਨਜ਼ਰ,ਪਠਾਨਕੋਟ: ਪੰਜਾਬ ਪੁਲਿਸ ਨੇ ਨਵੇਂ ਸਾਲ ਅਤੇ ਪੈ ਰਹੀ ਸੰਘਣੀ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਹੱਦੀ ਖੇਤਰਾਂ 'ਚ ਚੌਕਸੀ ਵਧਾ ਦਿੱਤੀ ਗਈ ਹੈ। ਜਿਸ ਦਾ ਵਧੇਰੇ ਅਸਰ ਪਠਾਨਕੋਟ 'ਚ ਦੇਖਣ ਨੂੰ ਮਿਲਿਆ, ਜਿਥੇ ਅੱਜ 200 ਦੇ ਕਰੀਬ ਪੁਲਿਸ ਜਵਾਨਾਂ ਅਤੇ ਕਮਾਂਡੋ ਦਸਤੇ ਨੇ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਬਮਿਆਲ ਸੈਕਟਰ ਨੂੰ ਖੰਗਾਲਿਆ। ਸਥਾਨਕ ਪੁਲਿਸ ਅਧਿਕਾਰੀਆਂ ਮੁਤਾਬਕ ਨਵਾਂ ਸਾਲ ਆਉਣ ਵਾਲਾ ਹੈ ਅਤੇ ਪਿਛਲੇ ਸਮਿਆਂ 'ਚੋਂ ਹੋਈਆਂ ਘਟਨਾਵਾਂ ਨੂੰ ਦੇਖਦੇ ਹੋਏ ਪੁਲਸ ਵਲੋਂ ਜ਼ਿਲੇ ਭਰ 'ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਘਟਨਾ ਨਾ ਵਾਪਰ ਸਕੇ। -PTC News


Top News view more...

Latest News view more...