Advertisment

ਪਟਿਆਲਾ ਦੀ ਸਹਿਤ ਅਧਿਕਾਰੀ ਸ਼ੈਲੀ ਜੇਤਲੀ ਮੁਅੱਤਲ

author-image
ਜਸਮੀਤ ਸਿੰਘ
Updated On
New Update
ਪਟਿਆਲਾ ਦੀ ਸਹਿਤ ਅਧਿਕਾਰੀ ਸ਼ੈਲੀ ਜੇਤਲੀ ਮੁਅੱਤਲ
Advertisment
ਪਟਿਆਲਾ: ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਸ਼ੈਲੀ ਜੇਤਲੀ ਜੋ ਕਿ ਪਟਿਆਲਾ ਦੇ ਸਿਵਲ ਸਰਜਨ ਦਫ਼ਤਰ ਵਿੱਚ ਡੇਜ਼ੀਗਨੇਟਿਡ ਅਫ਼ਸਰ ਫ਼ੂਡ ਸੇਫਟੀ ਵਜੋਂ ਤਾਇਨਾਤ ਸਨ ਵਲੋਂ ਕਈ ਮੌਕਿਆਂ 'ਤੇ ਫ਼ੂਡ ਸੈਪਲਾਂ ਪ੍ਰਤੀ ਅਣਗਹਿਲੀ ਵਰਤੀ ਗਈ ਸੀ। ਸੂਤਰਾਂ ਮੁਤਾਬਕ ਇਸ ਮਾਮਲੇ 'ਤੇ ਨੋਟਿਸ ਲੈਂਦੇ ਹੋਏ ਸ਼ੈਲੀ ਜੇਤਲੀ ਨੂੰ ਆਪਣੀ ਡਿਊਟੀ ਵਿੱਚ ਕੁਤਾਹੀ ਅਤੇ ਅਣਗਹਿਲੀ ਵਰਤਣ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।
Advertisment
publive-image ਇਹ ਵੀ ਪੜ੍ਹੋ: ਹਾਈਕੋਰਟ ਨੇ ਹਰਿਆਣਾ ਦੇ ਨੌਜਵਾਨਾਂ ਲਈ 75% ਨੌਕਰੀਆਂ ਦੇ ਰਾਖਵੇਂਕਰਨ 'ਤੇ ਲਗਾਈ ਰੋਕ ਹਾਲਹੀ ਵਿੱਚ ਪਟਿਆਲਾ ਦੇ ਫੈਕਟਰੀ ਏਰੀਆ ਵਿੱਚ ਬੱਚਿਆਂ ਦੇ ਦੁੱਧ ਜੋ ਕਿ ਆਪਣੀ ਮਿਆਦ ਪੁਗਾ ਚੁੱਕੇ ਸਨ ਭਾਵ ਐਕਸਪਾਇਰ ਹੋ ਚੁੱਕੇ ਸਨ ਨੂੰ ਸਮਾਜ ਸੇਵੀ ਸੰਸਥਾਵਾਂ ਵਲੋਂ ਉਜਾਗਰ ਕੀਤਾ ਗਿਆ ਸੀ ਅਤੇ ਮੀਡੀਆ ਦੇ ਮੌਕੇ ਤੇ ਪੁੱਜੇ ਹੋਣ ਤੋਂ ਵੀ ਕਈ ਘੰਟਿਆਂ ਤੱਕ ਸਹਿਤ ਅਧਿਕਾਰੀ ਦੇ ਨਾ ਪੁੱਜਣ ਤੇ ਸਿਹਤ ਵਿਭਾਗ ਦੀ ਕਿਰਕਰੀ ਹੋਈ ਰਹੀ ਸੀ । publive-image ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਫੈਕਟਰੀ ਵਿੱਚੋਂ ਇਕੱਤਰ ਕੀਤੇ ਗਏ ਸੈਮਪਲਾਂ ਨੂੰ ਲੈਬਾਰਟਰੀ ਵਲੋਂ ਅਨਫਿੱਟ ਐਲਾਨਿਆ ਗਿਆ ਸੀ।
Advertisment
ਇਹ ਵੀ ਪੜ੍ਹੋ: Coronavirus Update: ਕੋਰੋਨਾ ਦੇ ਨਵੇਂ ਕੇਸਾਂ 'ਚ 6.8% ਹੋਇਆ ਵਾਧਾ, 1008 ਲੋਕਾਂ ਦੀ ਹੋਈ ਮੌਤ publive-image ਹੈਲਥ ਅਫਸਰ ਸ਼ੈਲੀ ਜੇਤਲੀ ਦੀ ਇਸ ਕਰਕੇ ਵੀ ਆਲੋਚਨਾ ਹੋ ਰਹੀ ਸੀ ਕਿ ਉਨ੍ਹਾਂ ਦੇ ਦਫ਼ਤਰ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਅਜਿਹਾ ਵਾਪਰ ਹੋ ਰਿਹਾ ਸੀ ਤੇ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। publive-image -PTC News-
punjabi-news latest-update shelly-jaitely health-officer food-safety-department food-officer
Advertisment

Stay updated with the latest news headlines.

Follow us:
Advertisment