Fri, Apr 26, 2024
Whatsapp

ਪਟਿਆਲਾ ਪੁਲਿਸ ਨੇ ਹਰਿੰਦਰ ਸਿੰਘ ਬੱਬੂ 12 ਬੋਰ ਨੂੰ ਬਰਨਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ

Written by  Jashan A -- December 30th 2019 08:11 PM
ਪਟਿਆਲਾ ਪੁਲਿਸ ਨੇ ਹਰਿੰਦਰ ਸਿੰਘ ਬੱਬੂ 12 ਬੋਰ ਨੂੰ ਬਰਨਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ

ਪਟਿਆਲਾ ਪੁਲਿਸ ਨੇ ਹਰਿੰਦਰ ਸਿੰਘ ਬੱਬੂ 12 ਬੋਰ ਨੂੰ ਬਰਨਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ

ਪਟਿਆਲਾ ਪੁਲਿਸ ਨੇ ਹਰਿੰਦਰ ਸਿੰਘ ਬੱਬੂ 12 ਬੋਰ ਨੂੰ ਬਰਨਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ,ਪਟਿਆਲਾ: ਪਟਿਆਲਾ ਪੁਲਿਸ ਨੇ 24 ਦਸੰਬਰ ਨੂੰ ਬੱਬੂ 12 ਬੋਰ ਦੇ ਖਿਲਾਫ ਅਰਬਨ ਅਸਟੇਟ ਥਾਣੇ 'ਚ ਦਰਜ ਹੋਈ FIR ਕਾਰਨ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਹੈ।ਹਰਿੰਦਰ ਬੱਬੂ ਦਾ ਪਹਿਲਾ ਨਾਮ ਜਲੰਧਰ 'ਚ ਹੋਏ ਪਾਦਰੀ ਕੈਸ਼ ਲੁੱਟ ਮਾਮਲੇ 'ਚ ਸਾਹਮਣੇ ਆਇਆ ਸੀ ਤੇ ਖੰਨਾ ਦੇ ਉਸ ਵੇਲੇ ਦੇ ਐੱਸ ਐੱਸ ਪੀ ਦਹਿਆ ਦੇ ਕੈਸ਼ ਦੀ ਸੂਚਨਾ ਦੇਣ ਦਾ ਮੁਖ਼ਬਰ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਅਰਬਨ ਅਸਟੇਟ ਥਾਣੇ 'ਚ ਦਰਜ ਹੋਈ ਐਫਆਈਆਰ 'ਚ ਬੱਬੂ ਦੇ ਖਿਲਾਫ ਸੀਮਾ ਰਾਣੀ ਤੋਂ ਛੇ ਲੱਖ ਅੱਸੀ ਹਜ਼ਾਰ ਰੁਪਏ ਲੈਣ ਦੇ ਇਲਜ਼ਾਮ ਹਨ।ਅਰਬਨ ਅਸਟੇਟ ਥਾਣੇ ਤੋਂ ਇਲਾਵਾ ਪਟਿਆਲਾ ਦੇ ਸਦਰ ਥਾਣੇ 'ਚ ਵੀ ਹਰਿੰਦਰ ਦੇ ਖਿਲਾਫ ਪਰਚਾ ਦਰਜ ਹੋਣ ਦੀ ਖ਼ਬਰ ਹੈ। ਇਸ ਐੱਫ ਆਈ ਆਰ ਵਿੱਚ ਰਾਜਪੁਰਾ ਦੇ ਲਵਲੀ ਕੁਮਾਰ ਤੋਂ ਨੌਕਰੀ ਬਦਲੇ 6 ਲੱਖ ਰੁਪਏ ਠੱਗਣ ਦੀ ਗੱਲ ਆਖੀ ਗਈ ਹੈ। ਦੱਸ ਦੇਈਏ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਭਰਤੀ ਰੈਕੇਟ ਦੀ ਅੱਗੇ ਛਾਣਬੀਣ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਵੀ ਕੀਤਾ ਹੋਇਆ ਹੈ। ਪੁਲਿਸ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਰੈਕੇਟ ਵਿੱਚ ਸ਼ਾਮਲ ਹੋਰ ਮੁਲਜ਼ਮ ਦੀ ਭੂਮਿਕਾ ਬਾਰੇ ਅੱਗੇ ਪੜਤਾਲ ਕੀਤੀ ਜਾਵੇਗੀ। ਹੋਰ ਪੜ੍ਹੋ: ਦਲਿਤ ਨੌਜਵਾਨ 'ਤੇ ਤਸ਼ੱਸਦ ਦਾ ਮਾਮਲਾ: ਪੰਜਾਬ ਸਰਕਾਰ ਨੇ 20 ਲੱਖ ਰੁਪਏ ਤੇ ਇੱਕ ਪਰਿਵਾਰਿਕ ਮੈਂਬਰ ਨੂੰ ਨੌਕਰੀ ਦੇਣ ਦਾ ਦਿੱਤਾ ਭਰੋਸਾ ਇਹ ਵਿਸ਼ੇਸ਼ ਜਾਂਚ ਟੀਮ ਆਈ.ਜੀ. ਪਟਿਆਲਾ ਰੇਂਜ ਦੀ ਨਿਗਰਾਨੀ ਹੇਠ ਕੰਮ ਕਰੇਗੀ ਅਤੇ ਅੰਮ੍ਰਿਤਸਰ ਦਿਹਾਤੀ, ਮੋਹਾਲੀ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਐਸ.ਐਸ.ਪੀਜ਼ ਇਸ ਦੇ ਮੈਂਬਰ ਹਨ।ਹੁਣ ਤੱਕ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਹਰਿੰਦਰ ਨੇ ਪੁਲਿਸ ਵਿਭਾਗ 'ਚ ਭਰਤੀ ਕਰਵਾਉਣ ਦੇ ਵਾਅਦੇ ਨਾਲ ਘੱਟੋ ਘੱਟ 11 ਵਿਅਕਤੀਆਂ ਨਾਲ 70 ਲੱਖ ਰੁਪਏ ਦੀ ਠੱਗੀ ਮਾਰੀ ਸੀ। ਕਾਬਲੇਗੌਰ ਹੈ ਕਿ ਪੰਜਾਬ ਪੁਲਿਸ ਵਿਭਾਗ 'ਚ ਭਰਤੀ ਕਰਾਉਣ ਦੇ ਨਾਂਅ 'ਤੇ ਲੋਕਾਂ ਨੂੰ ਠੱਗਣ ਦੇ ਦੋਸ਼ ਵਿੱਚ ਏ.ਐਸ.ਆਈ. ਪਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਹਰਿੰਦਰ ਸਿੰਘ ਨੂੰ 20 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈ.ਪੀ.ਸੀ. ਦੀ ਧਾਰਾ 419,420, 467,468, 471, 120ਬੀ ਅਤੇ ਆਈ.ਟੀ. ਐਕਟ ਦੀ ਧਾਰਾ 66ਡੀ ਤਹਿਤ ਐਫ.ਆਈ.ਆਰ. ਨੰਬਰ. 157 ਮਿਤੀ 20/12/2019 ਪੁਲੀਸ ਥਾਣਾ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਦਰਜ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਦੋਸ਼ੀ ਨੇ ਸ਼ਿਕਾਇਤਕਾਰਤਾ ਪਰਮਿੰਦਰ ਸਿੰਘ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਸੀ। ਦੋਸ਼ੀ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਰਿੰਦਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਇੱਕ ਖੇਤੀਬਾੜੀ ਪਰਿਵਾਰ ਨਾਲ ਸਬੰਧਤ ਹੈ ਅਤੇ ਖਰੜ, ਮੋਹਾਲੀ ਅਤੇ ਪਟਿਆਲਾ ਵਿਖੇ ਫਲੈਟ ਤੋਂ ਆਪਰੇਟ ਕਰਦਾ ਸੀ। ਉਸ ਨੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੋਣ ਦਾ ਢੌਂਗ ਰਚਿਆ ਅਤੇ ਦਾਅਵਾ ਕੀਤਾ ਕਿ ਉਹ ਖੁਫ਼ੀਆ ਆਪਰੇਸ਼ਨਜ਼ ਵਿੱਚ ਕੰਮ ਕਰ ਰਿਹਾ ਹੈ, ਇਸ ਲਈ ਪੁਲੀਸ ਦੀ ਵਰਦੀ ਨਹੀਂ ਪਹਿਨਦਾ। ਦੋਸ਼ੀ ਪੈਸੇ ਦੇ ਬਦਲੇ ਵਿੱਚ ਫਰਜ਼ੀ ਨਿਯੁਕਤੀ ਪੱਤਰ ਤਿਆਰ ਕਰਕੇ ਨਿਰਦੋਸ਼ ਪੀੜਤਾਂ ਨੂੰ ਦਿੰਦਾ ਸੀ। ਜਾਂਚ ਦੌਰਾਨ ਪੁਲਿਸ ਵੱਲੋਂ ਹਰਿੰਦਰ ਪਾਸੋਂ ਸ਼ਿਕਾਇਤਕਰਤਾਵਾਂ ਦੇ ਸਰਟੀਫਿਕੇਟ, 3,00,000 ਲੱਖ ਰੁਪਏ ਨਕਦੀ ਅਤੇ ਸਿਮ ਕਾਰਡ ਸਮੇਤ ਦੋਸ਼ੀ ਦਾ ਮੋਬਾਇਲ ਫ਼ੋਨ ਬਰਾਮਦ ਕੀਤਾ ਸੀ। ਪੁੱਛਗਿੱਛ ਦੌਰਾਨ, ਹਰਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪਜੈਰੋ ਕਾਰ ਦੀ ਖ਼ਰੀਦ, ਆਪਣੀ ਧੀ ਦੇ ਇਲਾਜ ਲਈ ਲਏ ਕਰਜ਼ੇ ਦੀ ਮੁੜ ਅਦਾਇਗੀ, ਨਵੀਂ ਦਿੱਲੀ ਵਿਖੇ ਪਾਮ ਵਿਲਾ ਵਿੱਚ ਆਪਣੀ ਰਿਹਾਇਸ਼ ਦੇ ਕਿਰਾਏ ਅਤੇ ਹੋਰ ਚੀਜ਼ਾਂ 'ਤੇ ਲਈ 40.60 ਲੱਖ ਰੁਪਏ ਖ਼ਰਚ ਕੀਤੇ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹਰਿੰਦਰ ਸਿੰਘ ਉਰਫ਼ ਬੱਬੂ-12 ਬੋਰ ਖ਼ਿਲਾਫ਼ ਕਈ ਐਫ.ਆਈ.ਆਰਜ਼ ਦਰਜ ਹਨ। ਏ.ਐਸ.ਆਈ. ਸੁਰਿੰਦਰ ਸਿੰਘ ਜਿਸ ਨਾਲ 8 ਲੱਖ ਰੁਪਏ ਦੀ ਠੱਗੀ ਵੱਜੀ ਹੈ, ਦੀ ਸ਼ਿਕਾਇਤ 'ਤੇ ਆਈ.ਪੀ.ਸੀ. ਦੀ ਧਾਰਾ 420, 34 ਤਹਿਤ ਐਫ.ਆਈ.ਆਰ. ਨੰ. 242 ਮਿਤੀ 24/12/2019 ਪੁਲਿਸ ਥਾਣਾ ਸਦਰ ਸੰਗਰੂਰ ਵਿਖੇ ਦਰਜ ਕੀਤੀ ਗਈ ਹੈ। ਲਹਿਰਾ ਦੇ ਕੁਲਦੀਪ ਸ਼ਰਮਾ ਜਿਸ ਨਾਲ 4 ਲੱਖ ਰੁਪਏ ਦੀ ਠੱਗੀ ਵੱਜੀ ਹੈ, ਦੀ ਸ਼ਿਕਾਇਤ 'ਤੇ ਆਈ.ਪੀ.ਸੀ. ਦੀ ਧਾਰਾ 420, 467, 468, 471 ਤਹਿਤ ਐਫ.ਆਈ.ਆਰ. ਨੰ. 327 ਮਿਤੀ 24/12/2019 ਪੁਲੀਸ ਥਾਣਾ ਲਹਿਰਾ, ਸੰਗਰੂਰ ਵਿਖੇ ਦਰਜ ਕੀਤੀ ਗਈ ਸੀ। -PTC News


Top News view more...

Latest News view more...