Fri, Apr 26, 2024
Whatsapp

ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ

Written by  Shanker Badra -- February 23rd 2019 06:22 PM
ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ

ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ

ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ:ਪਟਿਆਲਾ : ਰਾਸ਼ਟਰੀ ਪੱਧਰ ਦੇ ਐਨਸੀਈਆਰਟੀ ਵੱਲੋਂ ਪ੍ਰਮਾਣਿਤ ਸਿਲੇਬਸ ਨੂੰ ਛਿੱਕੇ ਟੰਗ ਕੇ ਅਵਿਗਿਆਨਿਕ ਅਤੇ ਭ੍ਰਿਸ਼ਟਾਚਾਰ 'ਚ ਲਬਰੇਜ਼ ਸਮਾਂਤਰ ਚਲਾਏ ਗਏ ਪ੍ਰੋਜੈਕਟ 'ਪੜ੍ਹੋ ਪੰਜਾਬ ਪੜਾਓ ਪੰਜਾਬ' ਨੇ ਜਿੱਥੇ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਢਾਹ ਲਾਈ ਹੈ ਉੱਥੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਹੁਸ਼ਿਆਰ ਬੱਚਿਆਂ ਦੇ ਮਨਾਂ 'ਤੇ ਵੀ ਨਕਾਰਾਤਕਮ ਪ੍ਰਭਾਵ ਸਿਰਜਿਆ ਹੈ ,ਜਿਸ ਕਾਰਨ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਾਹੌਲ ਸਿੱਖਿਆਤਮਕ ਅਤੇ ਉਸਾਰੂ ਨਾ ਹੋ ਕੇ ਦਹਿਸ਼ਤ ਭਰਿਆ ਅਤੇ ਢਹਿੰਦੀ ਕਲਾ ਵਾਲਾ ਹੋ ਗਿਆ ਹੈ,ਕਿਉਂਕਿ ਜਿਸ ਤਰ੍ਹਾਂ ਸਕੂਲਾਂ ਨੂੰ ਪੁਲਿਸ ਛਾਉਣੀਆਂ ਵਿੱਚ ਤਬਦੀਲ ਕਰਕੇ ਛੋਟੇ ਬੱਚਿਆਂ ਨੂੰ ਟੈਸਟਿੰਗ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ,ਉਹ ਪੰਜਾਬ ਦੀ ਸਿੱਖਿਆ ਨੂੰ ਕਾਲੇ ਦੌਰ ਵੱਲ ਧੱਕ ਰਿਹਾ ਹੈ। [caption id="attachment_260601" align="aligncenter" width="300"]Patiala Ragho Majra Chowk Teachers Education Secretary Against Protest ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ[/caption] ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਅਧਿਆਪਕ ਆਗੂ ਗੁਰਪ੍ਰੀਤ ਗੁਰੀ,ਹਰਦੀਪ ਟੋਡਰਪੁਰ,ਮਨੋਜ਼ ਘਈ,ਪਰਮਜੀਤ ਸਿੰਘ,ਅਮਨਦੀਪ ਦੇਵੀਗੜ, ਨੇ ਦੱਸਿਆ ਕਿ ਅੱਜ ਓਲਡ ਪੁਲਿਸ ਲਾਇਨ ਸਕੂਲ ਪਟਿਆਲਾ ਵਿੱਚ ਡਿਪਟੀ ਡੀਈਓ ਮਧੂ ਬਰੂਆ ਅਤੇ ਬੀਪੀਈਓ ਸਰਬਜੀਤ ਕੌਰ ਵੱਲੋਂ ਸਕੂਲ ਹੈਡ ਟੀਚਰ ਪਰਮਜੀਤ ਕੌਰ ਨੂੰ ਟੈਸਟਿੰਗ ਲਈ ਇਹਨਾਂ ਮਜ਼ਬੂਰ ਕੀਤਾ ਗਿਆ ਕਿ ਉਹ ਸਦਮੇ ਵਿੱਚ ਆਕੇ ਬੇਹੋਸ਼ ਹੋ ਗਈ ਅਤੇ ਉਹਨਾਂ ਨੂੰ ਸਥਾਨਕ ਸਹਾਰਾ ਹਸਪਤਾਲ ਵਿੱਖੇ ਦਾਖਿਲ ਕਰਵਾਇਆ ਗਿਆ।ਉਪਰੋਕਤ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਦੂਰ ਦੁਰਾਡੇ ਬਦਲੀਆਂ ਕਰਨ ਅਤੇ ਪੁਲਿਸ ਕੇਸ ਦਰਜ ਕਰਨ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਪਰ ਅਧਿਆਪਕਾਂ ਦੇ ਵਿਰੋਧ ਕਾਰਨ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ। [caption id="attachment_260605" align="aligncenter" width="300"]Patiala Ragho Majra Chowk Teachers Education Secretary Against Protest ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ[/caption] ਜ਼ਿਕਰਯੋਗ ਹੈ ਕਿ ਸਿੱਖਿਆ ਸਕੱਤਰ ਵੱਲੋਂ ਸਕੂਲਾਂ ਵਿੱਚ ਸੁਧਾਰ ਦੀ ਆੜ ਹੇਠ ਸਕੂਲਾਂ ਨੂੰ ਵੇਚਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ,ਜਿਸ ਤਹਿਤ ਐਨਜੀਓ ਅਤੇ ਹੋਰ ਸੰਸਥਾਵਾਂ ਨੂੰ ਸਰਕਾਰੀ ਸਕੂਲ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ,ਉਸੇ ਅਧੀਨ ਐਨਜੀਓ ਪ੍ਰਥਮ ਦੁਆਰਾ ਪੜ੍ਹੋ ਪੰਜਾਬ ਪੜਾਓ ਪੰਜਾਬ ਚਲਾ ਕੇ ਸਿੱਖਿਆ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ,ਜਿਸ ਨੂੰ ਪੰਜਾਬ ਦੇ ਅਧਿਆਪਕ ਵਰਗ ਵੱਲੋਂ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। [caption id="attachment_260603" align="aligncenter" width="300"]Patiala Ragho Majra Chowk Teachers Education Secretary Against Protest ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਏ ਸਿੱਖਿਆ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਨੇ ਫੜਿਆ ਜ਼ੋਰ[/caption] ਅੱਜ ਦੀ ਘਟਨਾ ਦੇ ਵਿਰੋਧ ਵਿੱਚ ਫੋਰੀ ਸੱਦੇ 'ਤੇ ਵੱਡੀ ਗਿਣਤੀ ਵਿੱਚ ਅਧਿਆਪਕ ਰਾਘੋ ਮਾਜਰਾ ਚੌਂਕ ਵਿੱਚ ਇਕੱਠੇ ਹੋਏ ਅਤੇ ਰੋਹਦਾਰ ਤਰੀਕੇ ਨਾਲ ਨਾਅਰੇਬਾਜ਼ੀ ਕਰਦੇ ਹੋਏ ਸਿੱਖਿਆ ਸਕੱਤਰ ਦੀ ਅਰਥੀ ਨੂੰ ਲਾਂਬੂ ਲਾਇਆ।ਇਸ ਮੌਕੇ ਦੀਦਾਰ ਸਿੰਘ,ਰਣਜੀਤ ਮਾਨ,ਹਰਿੰਦਰ ਸਿੰਘ,ਗਗਨ ਰਾਣੂ,ਜਸਵਿੰਦਰ ਲਖਮੀਰਵਾਲਾ,ਨਿਤਨ ਵਰਮਾ,ਜਸਵਿੰਦਰ ਕੁਮਾਰ,ਭੁਪਿੰਦਰ ਸਿੰਘ ਆਦਿ ਤੋਂ ਇਲਾਵਾ ਵੀ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ। -PTCNews


Top News view more...

Latest News view more...