Mon, Apr 29, 2024
Whatsapp

ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼

Written by  Shanker Badra -- April 20th 2019 05:22 PM -- Updated: April 20th 2019 05:23 PM
ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼

ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼

ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼:ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਅਕਾਲੀ - ਭਾਜਪਾ ਦੇ ਪਟਿਆਲਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਵੱਡੀ ਜਿੱਤ ਦਿਵਾਉਣ ਲਈ ਲੋਕ ਸਭਾ ਹਲਕਾ ਵਿਚ ਪੈਂਦੇ ਸੁਮੱਚੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ਼ਾਂ ਨਾਲ ਕਰਤਾਰ ਵਿਲਾ ਵਿਖੇ ਹੰਗਾਮੀ ਮੀਟਿੰਗ ਕਰਕੇ ਸਾਰਿਆਂ ਨੂੰ ਹੋਰ ਤੇਜ਼ੀ ਨਾਲ ਚੋਣ ਮੁਹਿੰਮ ਭਖਾਉਣ ਦੇ ਨਿਰਦੇਸ਼ ਦਿਤੇ ਹਨ। [caption id="attachment_285259" align="aligncenter" width="300"] Patiala Surjit Singh Rakhra favor halqa-incharge With Meeting Sukhbir Badal ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼[/caption] ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਰਹੇ ਤੇ ਬਾਅਦ ਵਿਚ ਆਪ ਦੇ ਨੇਤਾ ਬਣੇ ਨਾਮਵਾਰ ਆਗੂ ਸਰਨਜੀਤ ਸਿੰਘ ਜੋਗੀਪੁਰ, ਬੀਬੀ ਸਮਿੰਦਰ ਸੰਧੂ, ਐਡਵੋਕੇਟ ਸੁਖਮਿੰਦਰ ਸਿੰਘ ਬੋਬੀ ਆਪਣੇ ਸੈਕੜੇ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ,ਜਿਨਾਂ ਨੂੰ ਸਰਦਾਰ ਬਾਦਲ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਹੁਣ ਤੈਅ ਹੋ ਗਿਆ ਹੈ ਕਿ ਪ੍ਰਨੀਤ ਕੌਰ ਪਟਿਆਲਾ ਤੋਂ ਤੀਜੇ ਨੰਬਰ ਦੇ ਰਹੇਗੀ। [caption id="attachment_285263" align="aligncenter" width="300"]Patiala Surjit Singh Rakhra favor halqa-incharge With Meeting Sukhbir Badal ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼[/caption] ਸੁਖਬੀਰ ਸਿੰਘ ਬਾਦਲ ਨੇ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਵਿਖੇ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਅਤੇ ਤੇਜ਼ ਕਰਨ ਲਈ ਸਭ ਤੋਂ ਪਹਿਲਾਂ ਲੋਕ ਸਭਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਉਨ੍ਹਾਂ ਦੇ ਦੋਵੇਂ ਭਰਾਵਾਂ ਦਰਸ਼ਨ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਰੱਖੜਾ ਨਾਲ ਪੌਣਾ ਘੰਟਾ ਦੇ ਕਰੀਬ ਮੀਟਿੰਗ ਕੀਤੀ।ਉਨ੍ਹਾਂ ਨੇ ਤਿੰਨੇ ਭਰਾਵਾਂ ਤੋਂ ਪੂਰੀ ਬੀਟ ਦੀ ਜਾਣਕਾਰੀ ਲਈ।ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਲੋਕ ਸਭਾ ਵਿੱਚ ਪੈਂਦੇ 9 ਹਲਕਿਆਂ ਦੇ ਇੰਚਾਰਜਾਂ ਤੇ ਵਿਧਾਇਕਾਂ ਨਾਲ ਇਕੱਲੇ -ਇਕੱਲੇ ਨਾਲ ਮੀਟਿੰਗ ਕੀਤੀ। [caption id="attachment_285260" align="aligncenter" width="300"]Patiala Surjit Singh Rakhra favor halqa-incharge With Meeting Sukhbir Badal ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼[/caption] ਉਨ੍ਹਾਂ ਨੇ ਇਸ ਮੌਕੇ ਸਭ ਤੋਂ ਪਹਿਲਾਂ ਡੇਰਾਬੱਸੀ ਹਲਕੇ ਤੋਂ ਵਿਧਾਇਕ ਐਨ.ਕੇ ਸ਼ਰਮਾ ਨਾਲ ਮੀਟਿੰਗ ਕੀਤੀ।ਇਸ ਤੋਂ ਬਾਅਦ ਹਲਕਾ ਘਨੌਰ ਦੇ ਇੰਚਾਰਜ ਹਰਪ੍ਰੀਤ ਕੌਰ ਮੁਖਮੈਲਪੁਰ, ਰਾਜਪੁਰਾ ਦੇ ਇੰਚਾਰਜ ਹਰਜੀਤ ਸਿੰਘ ਗਰੇਵਾਲ, ਪਟਿਆਲਾ ਦਿਹਾਤੀ ਦੇ ਇੰਚਾਰਜ ਸਤਵੀਰ ਸਿੰਘ ਖੱਟੜਾ, ਪਟਿਆਲਾ ਸ਼ਹਿਰੀ ਦੇ ਇੰਚਾਰਜ ਹਰਪਾਲ ਜੁਨੇਜਾ, ਹਲਕਾ ਸ਼ੁਤਰਾਣਾ ਦੇ ਇੰਚਾਰਜ ਬੀਬੀ ਵਨਿੰਦਰ ਕੌਰ ਲੂੰਬਾ, ਹਲਕਾ ਨਾਭਾ ਦੇ ਇੰਚਾਰਜ ਬਾਬੂ ਕਬੀਰ ਦਾਸ ਨਾਲ ਕੱਲੇ-ਕੱਲੇ ਮੀਟਿੰਗ ਕੀਤੀ। [caption id="attachment_285261" align="aligncenter" width="300"]Patiala Surjit Singh Rakhra favor halqa-incharge With Meeting Sukhbir Badal ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼[/caption] ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਸਾਰਿਆਂ ਨੂੰ ਪੂਰੀ ਸੀਟ ਅਤੇ ਆਪਣੇ-ਆਪਣੇ ਹਲਕੇ ਦੇ ਨੈਗੇਟਿਵ ਅਤੇ ਪਾਜ਼ੀਟਿਵ ਪੱਖਾਂ ਨੂੰ ਜਾਣਿਆ ਅਤੇ ਆਦੇਸ਼ ਦਿੱਤੇ ਕਿ ਉਹ ਹਰ ਹਾਲ ਵਿੱਚ ਆਪਣਾ ਆਪਣਾ ਹਲਕਾ ਬਚਾਉਣ।ਇਸ ਮੌਕੇ ਹਲਕਾ ਇੰਚਾਰਜਾਂ ਨਾਲ ਇਹ ਮੀਟਿੰਗ ਇੱਕ ਘੰਟਾ ਦੇ ਕਰੀਬ ਚੱਲੀ।ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਐਸ.ਜੀ.ਪੀ.ਸੀ. ਮੈਂਬਰਾਂ ਨਾਲ ਮੀਟਿੰਗ ਕੀਤੀ।ਇਨ੍ਹਾਂ ਮੈਂਬਰਾਂ ਵਿੱਚ ਸਨੌਰ ਤੋਂ ਜਰਨੈਲ ਸਿੰਘ ਕਰਤਾਰਪੁਰ, ਨਾਭਾ ਤੋਂ ਹਰਦੀਪ ਕੌਰ ਖੋਖ, ਨਿਰਮਲ ਸਿੰਘ ਹਰਿਆਊ, ਸਤਵਿੰਦਰ ਸਿੰਘ ਟੌਹੜਾ ਸਮੇਤ ਸਮੁੱਚੇ ਐਸ.ਜੀ.ਪੀ.ਸੀ. ਦੇ ਮੈਂਬਰ ਹਾਜਰ ਸਨ। [caption id="attachment_285264" align="aligncenter" width="300"]Patiala Surjit Singh Rakhra favor halqa-incharge With Meeting Sukhbir Badal ਪਟਿਆਲਾ ਤੋਂ ਸੁਰਜੀਤ ਰੱਖੜਾ ਨੂੰ ਜਿਤਾਉਣ ਲਈ ਸੁਖਬੀਰ ਬਾਦਲ ਵੱਲੋਂ ਸਮੁੱਚੇ ਹਲਕਾ ਇੰਚਾਰਜ਼ਾਂ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼[/caption] ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਹਲਕੇ ਦੇ ਜਥੇਦਾਰਾਂ ਨਾਲ ਵੀ ਮੀਟਿੰਗ ਕੀਤੀ।ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਸਮੁੱਚੇ ਐਸ.ਜੀ.ਪੀ.ਸੀ. ਮੈਂਬਰਾਂ ਅਤੇ ਜਥੇਦਾਰਾਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਪਿੰਡ ਦੀਆਂ ਹਰ ਗਲੀ-ਗਲੀ ਵਿੱਚ ਜਾਣ ਅਤੇ ਲੋਕਾਂ ਨੂੰ ਕਾਂਗਰਸ ਦੇ ਕੱਚੇ ਚਿੱਠਿਆਂ ਬਾਰੇ ਜਾਣੂ ਕਰਵਾਉਣ।ਇਸ ਤੋਂ ਬਾਅਦ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਟਿਆਲਾ ਤੋਂ ਸਾਡੀ ਲੜਾਈ ਡਾ. ਗਾਂਧੀ ਨਾਲ ਹੈ, ਪਰਨੀਤ ਕੌਰ ਪਟਿਆਲਾ ਵਿੱਚ ਤੀਸਰੇ ਨੰਬਰ 'ਤੇ ਰਹੇਗੀ।ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਚੱਲ ਰਹੀ ਅਕਾਲੀ ਪੱਖੀ ਹਵਾ ਨੇ ਕਾਂਗਰਸ ਦੇ ਪੈਰ ਉਖਾੜ ਦਿੱਤੇ ਹਨ।ਉਨ੍ਹਾਂ ਆਖਿਆ ਕਿ 13 ਦੀਆਂ 13 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੇਗੀ। -PTCNews


Top News view more...

Latest News view more...