ਪਟਿਆਲਾ ‘ਚ ਚੋਰ ਘਰ ਅੰਦਰ ਵੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ

ਪਟਿਆਲਾ 'ਚ ਚੋਰ ਘਰ ਅੰਦਰ ਵੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ

ਪਟਿਆਲਾ ‘ਚ ਚੋਰ ਘਰ ਅੰਦਰ ਵੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ:ਸ਼ਹਿਰ ਅੰਦਰ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸ਼ਰੇਆਮ ਵਾਪਰ ਰਹੀਆਂ ਹਨ ਪਰ ਪੁਲਿਸ ਅਜੇ ਤੱਕ ਇਨ੍ਹਾਂ ਚੋਰਾਂ ਤੱਕ ਪਹੁੰਚ ਨਹੀਂ ਸਕੀ।ਹਰ ਰੋਜ਼ ਚੋਰ ਕਿਸੇ ਅਣਪਛਾਤੇ ਵਿਅਕਤੀ ਦੇ ਘਰ ਲੁੱਟ ਖੋਹ ਕਰਦੇ ਹਨ ਅਤੇ ਫਰਾਰ ਹੋ ਜਾਂਦੇ ਹਨ।ਪਟਿਆਲਾ 'ਚ ਚੋਰ ਘਰ ਅੰਦਰ ਵੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰਅਜਿਹਾ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਇਹ ਘਟਨਾ ਵਾਪਰੀ ਹੈ।ਪਟਿਆਲਾ ਸ਼ਹਿਰ ਦੀ ਮਜੀਠੀਆ ਐਨਕਲੇਵ ਕਲੋਨੀ ਵਿਖੇ ਰਾਤ ਸਮੇਂ ਚੋਰ ਘਰ ਅੰਦਰੋਂ ਲੱਖਾਂ ਰੁਪਏ ਕੀਮਤ ਦੇ ਗਹਿਣੇ,ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ।ਪਟਿਆਲਾ 'ਚ ਚੋਰ ਘਰ ਅੰਦਰ ਵੜ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰਇਸ ਸਬੰਧੀ ਜਾਣਕਾਰੀ ਦਿੰਦਿਆਂ ਸਤੀਸ਼ ਕੁਮਾਰ ਪੁੱਤਰ ਪ੍ਰਿਥੀ ਚੰਦ ਨੇ ਦੱਸਿਆ ਕੱਲ ਰਾਤ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ 25 ਹਜ਼ਾਰ ਰੁਪਏ,ਦੋ ਆਈਫੋਨ ਮੋਬਾਇਲ ਅਤੇ ਕੁਝ ਗਹਿਣੇ ਚੋਰੀ ਕਰ ਲਏ।ਇਸ ਘਟਨਾ ਤੋਂ ਬਾਅਦ ਉਹ ਫ਼ਰਾਰ ਹੋ ਗਏ ਹਨ।ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ 457 ਅਤੇ 380 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews