ਹੋਰ ਖਬਰਾਂ

ਪਤੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਤੇ ਪਤਨੀ ਨੇ ਗੁਆਂਢਣ 'ਤੇ ਸੁਟਵਾਇਆ ਤੇਜ਼ਾਬ , ਮਗਰੋਂ ਹੋਈ ਫ਼ਰਾਰ

By Shanker Badra -- November 04, 2019 4:08 pm

ਪਤੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਤੇ ਪਤਨੀ ਨੇ ਗੁਆਂਢਣ 'ਤੇ ਸੁਟਵਾਇਆ ਤੇਜ਼ਾਬ , ਮਗਰੋਂ ਹੋਈ ਫ਼ਰਾਰ:ਪਟਿਆਲਾ : ਥਾਣਾ ਸਦਰ ਦੇਪਿੰਡ ਥਰੇੜੀ ਜੱਟਾ 'ਚ ਇੱਕ ਮਹਿਲਾ ਵੱਲੋਂ ਗੁਆਂਢਣ 'ਤੇ ਕਿਸੇ ਬਾਹਰਲੇ ਵਿਅਕਤੀ ਕੋਲੋਂ ਤੇਜ਼ਾਬ ਸੁਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਜ਼ਖਮੀ 28 ਸਾਲਾ ਮਹਿਲਾ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Patiala Village Dhareri Jattan Wife Woman Acid ਪਤੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਤੇ ਪਤਨੀ ਨੇ ਗੁਆਂਢਣ 'ਤੇ ਸੁਟਵਾਇਆਤੇਜ਼ਾਬ , ਮਗਰੋਂ ਹੋਈ ਫ਼ਰਾਰ

ਇਸ ਦੌਰਾਨ ਪੀੜਤਾਂ ਨੇ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਕੌਰ ਕਰੀਬ ਦੋ ਮਹੀਨੇ ਪਹਿਲਾਂ ਆਪਣੇ ਪਤੀ ਨਾਲ ਝਗੜਾ ਕਰਕੇ ਘਰ ਤੋਂ ਚਲੀ ਗਈ ਸੀ। ਇਸ ਤੋਂ ਬਾਅਦ ਹੀ ਉਹ ਉਸ 'ਤੇ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੀ ਸੀ। ਪੀੜਤਾਂ ਨੇ ਦੱਸਿਆ ਕਿ ਜਦੋਂ ਉਹ ਸ਼ਨਿੱਚਰਵਾਰ ਦੁਪਹਿਰ 1 ਵਜੇ ਘਰ ਤੋਂ ਬਾਹਰ ਨਿਕਲੀ ਤਾਂ ਬਾਹਰ ਇੱਕ ਵਿਅਕਤੀ ਚਿਹਰਾ ਢੱਕ ਕੇ ਘੁੰਮ ਰਿਹਾ ਸੀ।

Patiala Village Dhareri Jattan Wife Woman Acid ਪਤੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਤੇ ਪਤਨੀ ਨੇ ਗੁਆਂਢਣ 'ਤੇ ਸੁਟਵਾਇਆਤੇਜ਼ਾਬ , ਮਗਰੋਂ ਹੋਈ ਫ਼ਰਾਰ

ਜਿਸ ਤੋਂ ਬਾਅਦ ਮੁਲਜ਼ਮ ਨੇ ਤੇਜ਼ਾਬ ਦੀ ਬੋਤਲ ਉਸ ਦੇ ਉੱਪਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ਾਬ ਉਸ ਦੀ ਬਾਂਹ 'ਤੇ ਲੱਤਾਂ 'ਤੇ ਜਾ ਡਿੱਗਿਆ। ਇਸ ਕਾਰਨ ਉਹ ਮੌਕੇ 'ਤੇ ਡਿੱਗ ਪਈ ਅਤੇ ਮੁਲਜ਼ਮ ਫਰਾਰ ਹੋ ਗਿਆ ਹੈ। ਇਸ ਦੌਰਾਨ ਗੁਰਪ੍ਰੀਤ ਕੌਰ ਘਰ ਦੇ ਬਾਹਰ ਖੜ੍ਹੀ ਹੋ ਕੇ ਹਸ ਰਹੀ ਸੀ ,ਜਿਸ ਤੋਂ ਸ਼ੱਕ ਹੋਇਆ ਕਿ ਇਹ ਕੰਮ ਉਸ ਨੇ ਕਰਾਇਆ ਹੈ ਕਿਉਂਕਿ ਉਹ ਸ਼ੱਕ ਕਰਦੀ ਹੈ ਕਿ ਉਸ ਦੇ ਪਤੀ ਦੇ ਉਸ ਨਾਲ ਨਾਜਾਇਜ਼ ਸਬੰਧ ਹਨ। ਜਦ ਕਿ ਅਜਿਹਾ ਕੁਝ ਵੀ ਨਹੀਂ ਹੈ।

Patiala Village Dhareri Jattan Wife Woman Acid ਪਤੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਤੇ ਪਤਨੀ ਨੇ ਗੁਆਂਢਣ 'ਤੇ ਸੁਟਵਾਇਆਤੇਜ਼ਾਬ , ਮਗਰੋਂ ਹੋਈ ਫ਼ਰਾਰ

ਓਧਰ ਦੂਜੇ ਪਾਸੇ ਪੁਲਿਸ ਨੇ ਪੀੜਤਾਂ ਦੇ ਬਿਆਨ ਤੋਂ ਬਾਅਦ ਗੁਆਂਢਣ ਔਰਤ ਗੁਰਪ੍ਰੀਤ ਕੌਰ ਅਤੇ ਤੇਜ਼ਾਬ ਸੁੱਟਣ ਵਾਲੇ ਅਣਜਾਣ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਜਦਕਿ ਮਹਿਲਾ ਮੁਲਜ਼ਮ ਗੁਰਪ੍ਰੀਤ ਕੌਰ ਅਜੇ ਘਰ ਤੋਂ ਫਰਾਰ ਹੈ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
-PTCNews

  • Share