Fri, Apr 26, 2024
Whatsapp

ਪਤਨੀ ਦੇ ਭਤੀਜੇ ਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ

Written by  Shanker Badra -- December 06th 2019 09:05 PM
ਪਤਨੀ ਦੇ ਭਤੀਜੇ ਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ

ਪਤਨੀ ਦੇ ਭਤੀਜੇ ਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ

ਪਤਨੀ ਦੇ ਭਤੀਜੇ ਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ:ਪਟਿਆਲਾ :ਪਟਿਆਲਾ ਦੇ ਪਿੰਡ ਨੈਣ ਕਲਾਂ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਨਾਲ ਦੋਵੇਂ ਗੰਭੀਰ ਜਖ਼ਮੀ ਹੋ ਗਏ। ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਜਖ਼ਮੀ ਚਾਚੀ ਤੇ ਭਤੀਜੇ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਹਰਵਿੰਦਰ ਕੌਰ (28) ਤੇ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰਾ ਸਿੰਘ (22) ਸਾਲ ਵਜੋਂ ਹੋਈ ਹੈ। [caption id="attachment_366926" align="aligncenter" width="300"]Patiala Village Nain Kalan husband shot Wife And Nephew ਪਤਨੀ ਦੇ ਭਤੀਜੇਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ[/caption] ਦੱਸਿਆ ਜਾਂਦਾ ਹੈ ਕਿ ਪਿੰਡ ਨੈਣ ਕਲਾਂ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਅਪਣੀ ਪਤਨੀ ਨੂੰ ਦੋ ਗੋਲੀਆਂ ਮਾਰੀ ਤੇ ਕੁੱਝ ਸਮੇਂ ਬਾਅਦ ਆਪਣੇ ਭਤੀਜੇ ਨੂੰ 5 ਗੋਲੀਆਂ ਮਾਰੀ।ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਕੌਰ ਤੇ ਉਸਦਾ ਭਤੀਜਾ ਗੁਰਦੀਪ ਸਿੰਘ ਪਿਛਲੇ ਦਿਨੀਂ ਘਰੋਂ ਫਰਾਰ ਹੋ ਗਏ ਸਨ ਤੇ ਇਨ੍ਹਾਂ ਦੀ ਭਾਲ ਕਰਨ ਉਪਰੰਤ ਦੋਵਾਂ ਨੂੰ ਹਿਸਾਰ (ਹਰਿਆਣਾ) ਨੇੜੇ ਤੋਂ ਬਰਾਮਦ ਕੀਤਾ ਗਿਆ ਸੀ। [caption id="attachment_366928" align="aligncenter" width="300"]Patiala Village Nain Kalan husband shot Wife And Nephew ਪਤਨੀ ਦੇ ਭਤੀਜੇਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ[/caption] ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋ ਗਈ ਤੇ ਗੁਰਪ੍ਰੀਤ ਸਿੰਘ ਆਪਣੀ ਪਤਨੀ ਹਰਵਿੰਦਰ ਕੌਰ ਨੂੰ ਆਪਣੇ ਘਰ ਲੈ ਗਿਆ ਪਰ ਗੁਰਪ੍ਰੀਤ ਆਪਣੇ ਅੰਦਰ ਰੌਅ ਨੂੰ ਦਬੀ ਬੈਠਾ ਸੀ ਤੇ ਚਾਚੀ ਤੇ ਭਤੀਜੇ ਵਿਚਕਾਰ ਨਾਜ਼ਾਇਜ ਸਬੰਧਾਂ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਅੱਜ ਦੁਪਹਿਰ ਉਸਨੇ ਆਪਣੀ ਪਤਨੀ ਤੇ ਭਤੀਜੇ 'ਤੇ ਗੋਲੀ ਚਲਾ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਹੈ।ਸਦਰ ਪੁਲਿਸ ਪਟਿਆਲਾ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...