ਹੋਰ ਖਬਰਾਂ

ਹਸਪਤਾਲ 'ਚ ਦਵਾਈ ਲੈਣ ਗਈ ਗਰਭਵਤੀ ਔਰਤ ਦੀ ਬੱਚੇ ਸਮੇਤ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

By Shanker Badra -- July 26, 2019 2:07 pm -- Updated:Feb 15, 2021

ਹਸਪਤਾਲ 'ਚ ਦਵਾਈ ਲੈਣ ਗਈ ਗਰਭਵਤੀ ਔਰਤ ਦੀ ਬੱਚੇ ਸਮੇਤ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ :ਪੱਟੀ : ਪੱਟੀ ਦੇ ਇਕ ਹਸਪਤਾਲ ਵਿਚ ਦਵਾਈ ਲੈਣ ਗਈ ਗਰਭਵਤੀ ਔਰਤ ਦੀ ਬੱਚੇ ਸਮੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਮਰੀਜ ਨੂੰ ਹਸਪਤਾਲ ਵਿਚ ਕੋਈ ਵੀ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ,ਜਿਸ ਕਾਰਨ ਉਸਦੀ ਮੌਤ ਹੋਈ ਹੈ।

Patti hospital Pregnant woman child with death
ਹਸਪਤਾਲ 'ਚ ਦਵਾਈ ਲੈਣ ਗਈ ਗਰਭਵਤੀ ਔਰਤ ਦੀ ਬੱਚੇ ਸਮੇਤ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਇਸ ਦੌਰਾਨ ਮ੍ਰਿਤਕ ਔਰਤ ਦੇ ਪਤੀ ਸਿਮਰਜੀਤ ਸਿੰਘ ਵਾਸੀ ਆਸਲ ਨੇ ਦੱਸਿਆ ਕਿ ਉਸਦੀ ਪਤਨੀ ਲਖਵਿੰਦਰ ਕੌਰ ਜੋ 9 ਮਹੀਨੇ ਤੋਂ ਗਰਭਵਤੀ ਸੀ , ਜਿਸ ਦੀ ਇੱਕ ਪ੍ਰਾਈਵੇਟ ਹਸਪਤਾਲ ਤੋਂ ਦਵਾਈ ਚੱਲਦੀ ਸੀ। ਜਦੋਂ ਵੀਰਵਾਰ ਦੇਰ ਸ਼ਾਮ ਲਖਵਿੰਦਰ ਕੌਰ ਦਵਾਈ ਲੈਣ ਲਈ ਆਏ ਤਾਂ ਕਾਫੀ ਦੇਰ ਤੱਕ ਉਸ ਨੂੰ ਕਿਸੇ ਵੀ ਡਾਕਟਰ ਨੇ ਚੈੱਕ ਨਹੀਂ ਕੀਤਾ। ਇਸ ਦੌਰਾਨ ਉਸਦੀ ਪਤਨੀ ਬੇਹੋਸ਼ ਹੋ ਕੇ ਡਿੱਗ ਪਈ।

Patti hospital Pregnant woman child with death
ਹਸਪਤਾਲ 'ਚ ਦਵਾਈ ਲੈਣ ਗਈ ਗਰਭਵਤੀ ਔਰਤ ਦੀ ਬੱਚੇ ਸਮੇਤ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਫੀ ਰੌਲਾ ਪਾਉਣ 'ਤੇ ਡਾ. ਗਗਨਜੀਤ ਕੌਰ ਨੇ ਮਰੀਜ਼ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿਚ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਆਪਣੀ ਪਤਨੀ ਨੂੰ ਦੂਸਰੇ ਹਸਪਤਾਲ ਲੈ ਕੇ ਗਏ ਤਾਂ ਉਥੇ ਮੌਜੂਦ ਡਾਕਟਰਾਂ ਨੇ ਲਖਵਿੰਦਰ ਕੌਰ ਅਤੇ ਉਸਦੇ ਗਰਭ ਵਿਚ ਪਲ ਰਹੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਜਿਸ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਾਹਮਣੇ ਲਾਸ਼ ਰੱਖ ਕੇ ਨਾਅਰੇਬਾਜ਼ੀ ਕਰਦਿਆਂ ਉਕਤ ਡਾਕਟਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

Patti hospital Pregnant woman child with death
ਹਸਪਤਾਲ 'ਚ ਦਵਾਈ ਲੈਣ ਗਈ ਗਰਭਵਤੀ ਔਰਤ ਦੀ ਬੱਚੇ ਸਮੇਤ ਹੋਈ ਮੌਤ , ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਸੰਗਰੂਰ – ਲੁਧਿਆਣਾ ਹਾਈਵੇਅ ‘ਤੇ ਪਿੰਡ ਲੱਡਾ ਨੇੜੇ ਖੇਤਾਂ ਨੂੰ ਜਾਂਦੀ ਸੜਕ ‘ਤੇ ਵੀ ਲੱਗਾ ਟੋਲ ਪਲਾਜ਼ਾ , ਸਥਿਤੀ ਤਣਾਅਪੂਰਨ

ਇਸ ਸਬੰਧੀ ਡਾ. ਗਗਨਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਇਹ ਮਰੀਜ਼ ਨੂੰ ਹਸਪਤਾਲ ਲੈ ਕੇ ਆਏ ਤਾਂ ਉਹ ਉਸ ਵਕਤ ਸਟਾਫ ਨਾਲ ਅਪਰੇਸ਼ਨ ਥਿਏਟਰ ਵਿਚ ਇਕ ਮਹਿਲਾ ਦਾ ਅਪਰੇਸ਼ਨ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਮਰੀਜ਼ ਲਖਵਿੰਦਰ ਕੌਰ ਨੂੰ ਮਿਰਗੀ ਦੇ ਦੌਰੇ ਵੀ ਪੈਂਦੇ ਸਨ। ਇਸ ਦੌਰਾਨ ਉਸ ਨੂੰ ਮਿਰਗੀ ਦਾ ਦੌਰਾ ਪੈ ਗਿਆ। ਉਨ੍ਹਾਂ ਤਰੁੰਤ ਮਰੀਜ਼ ਨੂੰ ਨੇੜਲੇ ਹਸਪਤਾਲ ਵਿਚ ਲੈ ਜਾਣ ਲਈ ਕਿਹਾ।
-PTCNews