ਮਨਪ੍ਰੀਤ ਬਾਦਲ ਵੱਲੋਂ ਪੈਸੇ ਦੇ ਕੇ ਸਰਕਾਰੀ ਫ਼ਰਨੀਚਰ ਲੈ ਜਾਣਾ ਇੱਕ ਕੋਝੀ ਅਤੇ ਸ਼ਰਮਨਾਕ ਹਰਕਤ
ਚੰਡੀਗੜ੍ਹ, 4 ਅਪ੍ਰੈਲ 2022: ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਵੱਲੋਂ ਪੈਸੇ ਦੇ ਕੇ ਸਰਕਾਰੀ ਫ਼ਰਨੀਚਰ ਲੈ ਜਾਣਾ ਇੱਕ ਕੋਝੀ ਅਤੇ ਸ਼ਰਮਨਾਕ ਹਰਕਤ ਹੈ। ਚੰਡੀਗੜ ਦੇ ਸਰਕਾਰੀ ਘਰਾਂ ਦਾ ਫ਼ਰਨੀਚਰ ਕਾਰਬੂਜੀਅਰ ਦੇ ਸਮੇਂ ਦਾ ਬਣਿਆ ਜਾਂ ਓੁਹਨਾਂ ਡਿਜ਼ਾਈਨਾਂ ਤੋਂ ਪ੍ਰਭਾਵਿਤ ਸਾਜੋ ਸਮਾਨ ਹੈ। ਇਹ ਇਲਜ਼ਾਮ ਬਰੈਂਪਟਨ ਤੋਂ ਨਿਊਜ਼ ਪੇਸ਼ਕਾਰ ਕੁਲਤਰਨ ਸਿੰਘ ਪਧਿਆਣਾ ਨੇ ਲਾਇਆ ਹੈ। ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ, 2 ਹਫਤਿਆਂ 'ਚ 12ਵਾਂ ਵਾਧਾ ਉਨ੍ਹਾਂ ਕਿਹਾ ਕਿ ਕਾਰਬੂਜੀਅਰ ਦੇ ਸਮੇਂ ਦੇ ਚੰਡੀਗੜ ਦੇ ਮੇਨ ਹੋਲ ਦੇ ਢੱਕਣ ਵੀ ਲੰਡਨ ਸੋਥਬਾਇ ਬੋਲੀ ਲਾਓੁਣ ਵਾਲੇ ਅਦਾਰੇ 'ਚ ਵੇਚੇ ਜਾਂਦੇ ਰਹੇ ਹਨ ਅਤੇ ਮੁੱਲ ਵੀ ਚੰਗਾ ਮਿਲਦਾ ਹੈ। ਤਸਵੀਰ ਵਿੱਚਲਾ ਢੱਕਣ 10,000,00 (ਦਸ ਲੱਖ) ਰੁਪਏ ਦਾ ਲੰਡਨ ਸੋਥਬਾਇ ਬੋਲੀ ਲਾਓੁਣ ਆਲੇ ਅਦਾਰੇ ਵਿੱਚ ਵਿਕਿਆ ਸੀ, ਹਾਸਿਲ ਜਾਣਕਾਰੀ ਮੁਤਾਬਕ ਖਰੀਦਾਰ ਪੈਰਿਸ ਦਾ ਐਰਿਕ ਟੌਚਿਲਿਓੁਮ ਸੀ। ਉਨ੍ਹਾਂ ਫੇਸਬੁਲ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਕੋਈ ਵੀ ਮੰਤਰੀ ਪੰਜਾਬ ਦੇ ਸਰਕਾਰੀ ਸਾਜੋ ਸਮਾਨ ਨੂੰ ਆਪਣੀ ਸਹੂਲਤ ਮੁਤਾਬਿਕ ਖਰੀਦ ਕੇ ਨਹੀਂ ਲੈ ਕੇ ਜਾ ਸਕਦਾ। ਇਹ ਹੈਰੀਟੇਜ ਪ੍ਰਾਪਰਟੀ ਦਾ ਨੁਕਸਾਨ ਹੈ। ਉਨ੍ਹਾਂ ਨਵੀਂ ਬਣੀ ਸਰਕਾਰ ਨੂੰ ਵੀ ਕਿਹਾ ਕਿ ਜੇ ਮਾਨ ਸਰਕਾਰ ਇਹ ਮੁੱਦਾ ਸਮਝਣ ਜੋਗੀ ਹੋਵੇ ਤਾਂ ਇਸ ਮੁੱਦੇ 'ਤੇ ਕੰਮ ਕਰੇ। ਉਨ੍ਹਾਂ ਕਿਹਾ ਕਿ ਅਗਲਾ (ਮਨਪ੍ਰੀਤ ਬਾਦਲ) ਪੰਜਾਬ ਦਾ ਹੈਰੀਟੇਜ ਫ਼ਰਨੀਚਰ ਇੱਕ ਲੱਖ ਚੌਰਾਸੀ ਹਜ਼ਾਰ (184000) ਵਿੱਚ ਲੈ ਕੇ ਓੁਹ ਗਿਆ, ਜਿਸ ਵਿੱਚ ਡਾਈਨਿੰਗ ਟੇਬਲ, ਡਾਈਨਿੰਗ ਚੇਅਰ, ਸਰਵਿਸ ਟ੍ਰਾਲੀ ਅਤੇ ਰਿਕਲਾਈਨਰ ਸ਼ਾਮਿਲ ਹਨ। ਇਹ ਵੀ ਪੜ੍ਹੋ: ਬਿਜਲੀ ਦੀ ਕਮੀ ਨਾਲ ਜੂਝ ਰਹੇ ਪੰਜਾਬ ਸਮੇਤ ਸਾਰੇ ਸੂਬਿਆਂ ਲਈ ਰਾਹਤ ਭਰੀ ਖ਼ਬਰ ਪਧਿਆਣਾ ਦਾ ਕਹਿਣਾ ਹੈ ਕਿ ਚੋਰ ਮੋਰੀ ਨਾਲ ਹੋਈ ਹੈਰੀਟੇਜ ਪ੍ਰਾਪਰਟੀ ਦੀ ਚੋਰੀ ਰੁਕਣੀ ਚਾਹੀਦੀ ਹੈ। ਆਪਣੀ ਫੇਸਬੁੱਕ ਪੋਸਟ ਵਿਚ ਉਨ੍ਹਾਂ ਇਹ ਇਲਜ਼ਾਮ ਲਾਇਆ ਕਿ ਇਹ ਪਹਿਲਾ ਮਾਮਲਾ ਨਹੀਂ, ਆਈ.ਏ.ਐਸ ਅਫਸਰਾਂ ਦੀ, ਮੰਤਰੀਆਂ ਦੀ ਕਾਰਬੂਜੀਅਰ ਦੀਆਂ ਡਿਜ਼ਾਈਨ ਕੀਤੀਆਂ ਕੁਰਸੀਆਂ ਤੱਕ 'ਤੇ ਅੱਖ ਹਮੇਸ਼ਾ ਰਹੀ ਹੈ ਅਤੇ ਇਹਨਾਂ ਦੀ ਗਿਣਤੀ ਘਟਦੀ ਵੀ ਰਹੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਹੁਣ ਸਾਬਕਾ ਕੈਬਨਿਟ ਮੰਤਰੀਆਂ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਰਕਾਰੀ ਕੋਠੀਆਂ ਖਾਲੀ ਕਰ ਦਿੱਤੀਆਂ ਹਨ ਪਰ ਦੋਵਾਂ ਮੰਤਰੀਆਂ ਦੀਆਂ ਕੋਠੜੀਆਂ ਵਿੱਚੋਂ ਲੱਖਾਂ ਦਾ ਸਾਮਾਨ ਗਾਇਬ ਪਾਇਆ ਗਿਆ। ਕਮਰਿਆਂ ਵਿੱਚੋਂ ਸਰਕਾਰੀ ਸਾਮਾਨ, ਫਰਨੀਚਰ ਅਤੇ ਬਿਜਲੀ ਦਾ ਸਮਾਨ ਘੱਟ ਮਿਲਿਆ ਹੈ। ਇਸ ਸਬੰਧੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਪੱਖ ਰੱਖਿਆ। ਜਾਣਕਾਰੀ ਦਿੱਤੀ ਗਈ ਕਿ ਪੀਡਬਲਯੂਡੀ ਵਿਭਾਗ ਵੱਲੋਂ ਮਨਪ੍ਰੀਤ ਸਿੰਘ ਬਾਦਲ ਤੋਂ 1 ਲੱਖ 84 ਹਜ਼ਾਰ ਲਏ ਗਏ ਸਨ। ਵਿਭਾਗ ਨੇ ਇਸ ਐਨਓਸੀ ਵੀ ਜਾਰੀ ਕਰ ਦਿੱਤੀ ਸੀ। ਮਨਪ੍ਰੀਤ ਬਾਦਲ ਮੰਨੇ ਕਿ ਸਰਕਾਰੀ ਫਰਨੀਚਰ ਉਨ੍ਹਾਂ ਕੋਲ ਹੈ। -PTC News