ਮੁੱਖ ਖਬਰਾਂ

ਲੋਕ ਤੈਅ ਕਰਨਗੇ 'AAP' ਦਾ CM ਚਿਹਰਾ, ਮੋਬਾਈਲ ਨੰਬਰ ਕੀਤਾ ਜਾਰੀ

By Pardeep Singh -- January 13, 2022 12:06 pm -- Updated:January 13, 2022 12:24 pm

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਲੱਭਣ ਦਾ ਅਨੋਖਾ ਢੰਗ ਲੱਭਿਆ ਹੈ। ਆਮ ਆਦਮੀ ਪਾਰਟੀ ਨੇ ਇਕ ਮੋਬਾਈਲ ਨੰਬਰ 70748 70748 ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਨੇ ਇਹ ਨੰਬਰ ਜਾਰੀ ਕਰਕੇ ਜਨਤਾ ਤੋਂ ਫੀਡਬੈਕ ਮੰਗੀ ਹੈ। ਇਸ ਫੀਡਬੈਕ ਦੇ ਆਧਾਰ ਉੱਪਰ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਹੋਏਗਾ।

ਜਦੋਂ ਕਈ ਵੀ ਵਿਅਕਤੀ ਇਸ ਨੰਬਰ ਉੱਤੇ ਕਾਲ ਕਰਦਾ ਹੈ ਕਿ ਤਾਂ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ? ਬੀਪ ਦੀ ਆਵਾਜ਼ ਤੋਂ ਬਾਅਦ, ਜਿਸ ਨੂੰ ਵੀ ਫੋਨ ਕਰਨ ਵਾਲਾ 'ਆਪ' ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਣਾ ਚਾਹੁੰਦਾ ਹੈ, ਉਸ ਦਾ ਨਾਂ ਲੈਣਾ ਹੋਵੇਗਾ। ਉਹ ਕਾਲ ਰਿਕਾਰਡ ਕਰਦਾ ਹੈ।

ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ 1947 ਤੋਂ ਬਾਅਦ ਪੰਜਾਬ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਦੇ ਵੀ ਲੋਕਾਂ ਤੋਂ ਸੀਐਮ ਦੇ ਚਿਹਰੇ ਬਾਰੇ ਨਹੀਂ ਪੁੱਛਿਆ ਹੈ ਇਹ ਪਹਿਲੀ ਵਾਰ ਹੋ ਰਿਹਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ 17 ਤਾਰੀਖ ਦੇ ਸ਼ਾਮ ਦੇ 5 ਵਜੇ ਤੱਕ ਤੁਸੀਂ ਆਪਣੇ ਵਿਚਾਰ ਭੇਜ ਸਕਦੇ ਹੋ। ਕੇਜਰੀਵਾਲ ਦਾ ਕਹਿਣਾ ਹੈ ਕਿ ਲੋਕਾਂ ਦੀ ਪਸੰਦ ਦਾ ਸੀਐਮ ਬਣੇਗਾ।

ਕੇਜਰੀਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਸੀਐਮ ਦੇ ਚਿਹਰੇ ਦਾ ਫੈਸਲਾ ਇਸ ਵਾਰ ਜਨਤਾ ਕਰੇਗੀ ਜਿਸ ਨੂੰ ਲੋਕ ਚਾਹੁੰਣਗੇ ਉਹੀ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਸੀਐਮ ਦਾ ਚਿਹਰਾ ਹੋਵੇਗਾ।

ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਧਮਾਕਾ, 24 ਘੰਟਿਆਂ 'ਚ 6481 ਨਵੇਂ ਕੇਸ

-PTC News

  • Share