Sun, Dec 14, 2025
Whatsapp

ਪੈਟਰੋਲ ਦਾ ਰੇਟ ਦੇਖ ਛੁੱਟੇਗਾ ਪਸੀਨਾ, ਇਨ੍ਹਾਂ ਜ਼ਿਲਿਆਂ ਵਿਚ ਲੱਗਾ ਸੈਂਕੜਾ

Reported by:  PTC News Desk  Edited by:  Baljit Singh -- June 27th 2021 05:21 PM
ਪੈਟਰੋਲ ਦਾ ਰੇਟ ਦੇਖ ਛੁੱਟੇਗਾ ਪਸੀਨਾ, ਇਨ੍ਹਾਂ ਜ਼ਿਲਿਆਂ ਵਿਚ ਲੱਗਾ ਸੈਂਕੜਾ

ਪੈਟਰੋਲ ਦਾ ਰੇਟ ਦੇਖ ਛੁੱਟੇਗਾ ਪਸੀਨਾ, ਇਨ੍ਹਾਂ ਜ਼ਿਲਿਆਂ ਵਿਚ ਲੱਗਾ ਸੈਂਕੜਾ

ਚੰਡੀਗੜ੍ਹ- ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰੁਕ-ਰੁਕ ਪੈਟਰੋਲ, ਡੀਜ਼ਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਦੇਸ਼ ਭਰ ਵਿਚ ਕੀਮਤਾਂ ਹੁਣ ਨਵੇਂ ਰਿਕਾਰਡ ਪੱਧਰ 'ਤੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ, ਡੀਜ਼ਲ ਕੀਮਤਾਂ ਵਧਾਈਆਂ ਹਨ। ਪੈਟਰੋਲ ਵਿਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਗਿਆ ਹੈ। ਪੜੋ ਹੋਰ ਖਬਰਾਂ: 26 ਜੂਨ ਨੂੰ ਚੰਡੀਗੜ੍ਹ ਵਿਚ ਕਿਸਾਨ ਮਾਰਚ ਮਾਮਲੇ ‘ਚ ਲੱਖਾ ਸਿਧਾਣਾ ਖਿਲਾਫ ਕੇਸ ਦਰਜ ਪੰਜਾਬ ਪੈਟਰੋਲ, ਡੀਜ਼ਲ ਮੁੱਲ ਹਿੰਦੁਸਤਾਨ ਪੈਟਰੋਲੀਅਮ ਦੀ ਵੈੱਬਸਾਈਟ ਅਨੁਸਾਰ, ਜਲੰਧਰ ਵਿਚ ਪੈਟਰੋਲ ਦੀ ਕੀਮਤ 99.60 ਰੁਪਏ ਤੇ ਡੀਜ਼ਲ ਦੀ 90.97 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਵਿਚ ਪੈਟਰੋਲ ਦੀ ਕੀਮਤ 100.51 ਰੁਪਏ, ਡੀਜ਼ਲ ਦੀ 91.38 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ 'ਚ ਦੋ ਸਿੱਖ ਕੁੜੀਆਂ ਦਾ ਜ਼ਬਰੀ ਕਰਵਾਇਆ ਧਰਮ ਪਰਿਵਰਤਨ ਲੁਧਿਆਣਾ ਵਿਚ ਪੈਟਰੋਲ ਦੀ ਕੀਮਤ 100.04 ਰੁਪਏ ਅਤੇ ਡੀਜ਼ਲ ਦੀ 91.37 ਰੁਪਏ ਪ੍ਰਤੀ ਲਿਟਰ। ਅੰਮ੍ਰਿਤਸਰ ਵਿਚ ਪੈਟਰੋਲ 100.27 ਰੁਪਏ ਅਤੇ ਡੀਜ਼ਲ 91.59 ਰੁਪਏ ਹੋ ਗਿਆ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 100.58 ਰੁਪਏ ਤੇ ਡੀਜ਼ਲ ਦੀ 91.86 ਰੁਪਏ ਪ੍ਰਤੀ ਲਿਟਰ। ਮੋਗਾ ਵਿਚ ਪੈਟਰੋਲ 100.40 ਰੁਪਏ ਪ੍ਰਤੀ ਲਿਟਰ, ਡੀਜ਼ਲ 91.70 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਪੜੋ ਹੋਰ ਖਬਰਾਂ: ਹਰਿਆਣਾ: 5 ਜੁਲਾਈ ਤੱਕ ਵਧਾਇਆ ਲਾਕਡਾਊਨ, ਦਿੱਤੀਆਂ ਇਹ ਛੋਟਾਂ ਪਠਾਨਕੋਟ ਵਿਚ ਪੈਟਰੋਲ ਦੀ ਕੀਮਤ 100.39 ਰੁਪਏ ਅਤੇ ਡੀਜ਼ਲ 91.70 ਰੁਪਏ 'ਤੇ ਪਹੁੰਚ ਗਈ ਹੈ। ਫਿਰੋਜ਼ਪੁਰ ਵਿਚ ਪੈਟਰੋਲ 100.43 ਰੁਪਏ, ਡੀਜ਼ਲ 91.73 ਰੁਪਏ ਹੋ ਗਿਆ ਹੈ। ਤਰਨਤਾਰਨ ਵਿਚ ਪੈਟਰੋਲ 100.23 ਰੁਪਏ, ਜਦੋਂ ਕਿ ਫਾਜ਼ਿਲਕਾ, ਗੁਰਦਾਸਪੁਰ ਵਿਚ 100.33 ਰੁਪਏ ਅਤੇ ਫਰੀਦਕੋਟ ਵਿਚ 100.17 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। -PTC News


Top News view more...

Latest News view more...

PTC NETWORK
PTC NETWORK