Advertisment

ਪੰਜਾਬ 'ਚ ਹੁਣ ਹਰ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ, 1 ਜੂਨ ਤੋਂ ਲਾਗੂ ਹੋਵੇਗੀ ਪ੍ਰਕਿਰਿਆ

author-image
ਜਸਮੀਤ ਸਿੰਘ
Updated On
New Update
ਪੰਜਾਬ 'ਚ ਹੁਣ ਹਰ ਸੋਮਵਾਰ ਬੰਦ ਰਹਿਣਗੇ ਪੈਟਰੋਲ ਪੰਪ, 1 ਜੂਨ ਤੋਂ ਲਾਗੂ ਹੋਵੇਗੀ ਪ੍ਰਕਿਰਿਆ
Advertisment
ਲੁਧਿਆਣਾ, 29 ਮਈ: ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸਾਂਝਾ ਕੀਤਾ ਹੈ ਕਿ ਹੁਣ ਤੋਂ ਹਫ਼ਤੇ 'ਚ ਇੱਕ ਦਿਨ ਪੈਟਰੋਲ ਪੰਪ 'ਚ ਛੁੱਟੀ ਹੋਇਆ ਕਰੇਗੀ। ਇਹ ਫੈਸਲਾ ਸੂਬੇ ਦੇ ਪੈਟਰੋਲੀਅਮ ਡੀਲਰੀਜ਼ ਦੀ ਇੱਕ ਖਾਸ ਇਕੱਤਰਤਾ ਵਿਚ ਲਿਆ ਗਿਆ ਹੈ।
Advertisment
ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼ publive-image ਉਨ੍ਹਾਂ ਦਾ ਕਹਿਣਾ ਹੈ ਕਿ ਖਰਚਿਆਂ ਨੂੰ ਘੱਟ ਕਰਨ ਦੀ ਮੰਸ਼ਾ ਨਾਲ ਹਫ਼ਤੇ 'ਚ ਇੱਕ ਦਿਨ ਸੂਬੇ ਭਰ ਦੇ ਪੰਪ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਪ੍ਰਕਿਰਿਆ ਨੂੰ ਇੱਕ ਜੂਨ ਤੋਂ ਲਾਗੂ ਕੀਤਾ ਜਾਵੇਗਾ। ਪੰਪ ਮਾਲਕਾਂ ਦਾ ਕਹਿਣਾ ਕਿ ਕਈ ਸਾਲਾਂ ਤੋਂ ਕੰਪਨੀਆਂ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕੀਤੇ ਜਾਣ ਕਾਰਨ ਖਰਚੇ ਪੂਰੇ ਕਰਨੇ ਔਖੇ ਬਣ ਚੁੱਕੇ ਹਨ। ਅਜਿਹੇ 'ਚ ਪੈਟਰੋਲ ਪੰਪ ਮਾਲਕਾਂ ਨੇ ਇਹ ਕਾਢ ਕੱਢੀ ਹੈ ਕਿ ਖਰਚੇ ਘੱਟ ਕਰਨ ਲਈ ਸੂਬੇ ਭਰ 'ਚ ਇੱਕ ਦਿਨ ਪੰਪ ਬੰਦ ਰਿਹਾ ਕਰਨ। publive-image ਇਸ ਦੇ ਨਾਲ ਹੀ ਰੋਸ ਵਜੋਂ ਪੈਟਰੋਲ ਪੰਪ ਮਾਲਕ 31 ਮਈ ਨੂੰ ਕੋਈ ਵੀ ਉਤਪਾਦ ਨਹੀਂ ਖਰੀਦਣਗੇ ਮਹਿਜ਼ ਖਰੀਦੇ ਹੋਏ ਸਟਾਕ 'ਚੋਂ ਹੀ ਸਮਾਨ ਵੇਚਿਆ ਜਾਵੇਗਾ। ਇਨ੍ਹਾਂ ਹੀ ਨਹੀਂ ਸਗੋਂ ਪੰਜਾਬ ਦੇ ਪੈਟਰੋਲੀਅਮ ਡੀਲਰਜ਼ ਨੇ ਭਾਰਤ ਭਰ ਦੇ ਡੀਲਰਾਂ ਨੂੰ 31 ਮਈ ਨੂੰ 'ਨੋ ਪਰਚੇਜ਼ ਡੇਅ' ਮਨਾਉਣ ਨੂੰ ਲੈ ਕੇ ਉਨ੍ਹਾਂ ਦਾ ਸਮਰਥਨ ਮੰਗਿਆ ਹੈ। ਦੱਸਣਯੋਗ ਹੈ ਕਿ ਜ਼ਿਆਦਾਤਰ ਮੈਂਬਰਾਂ ਨੇ ਸੋਮਵਾਰ ਨੂੰ ਪੰਪ ਬੰਦ ਰੱਖਣ ਦਾ ਸਮਰਥਨ ਦਿੱਤਾ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਪੈਟਰੋਲ ਪੰਪ ਡੀਲਰ ਕਮਿਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਵਾਤ ਨਹੀਂ ਲਈ ਗਈ।
Advertisment
publive-image ਇਹ ਵੀ ਪੜ੍ਹੋ: ਜੇਕਰ ਤੁਸੀਂ ਕਿਸੇ ਨੂੰ ਆਧਾਰ ਕਾਰਡ ਭੇਜਦੇ ਹੋ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ ਉਨ੍ਹਾਂ ਦਾ ਕਹਿਣਾ ਸੀ ਕਿ ਮਜਬੂਰ ਹੋ ਕਿ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ ਅਤੇ ਮੀਟਿੰਗ 'ਚ ਮੋਹਰ ਲੱਗਣ ਮਗਰੋਂ ਇਸ ਫੈਸਲੇ ਨੂੰ ਜਨਤੱਕ ਵੀ ਕਰ ਦਿੱਤਾ ਜਾਵੇਗਾ। publive-image -PTC News-
punjabi-news government holiday closed petrol-pump prices petroleum-industries
Advertisment

Stay updated with the latest news headlines.

Follow us:
Advertisment